ਪੜਚੋਲ ਕਰੋ

ਪੰਜਾਬ ਸਰਕਾਰ ਤੋਂ ਮਿਲੀ ਨਿਰਾਸ਼ਾ ਪਰ ਤੂਰ ਨੇ ਆਪਣੇ ਦਮ 'ਤੇ ਜਿੱਤੀਆਂ ਏਸ਼ਿਆਈ ਖੇਡਾਂ

ਹਰਪਿੰਦਰ ਸਿੰਘ ਟੌਹੜਾ ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹੇ ਮੋਗਾ ਤੇ ਮਾਨਸਾ ਦੇ ਨੌਜਵਾਨਾਂ ਨੇ ਇੰਡੋਨੇਸ਼ੀਆ 'ਚ ਖੇਡੀਆਂ ਜਾ ਰਹੀਆਂ 18ਵੀਆਂ ਏਸ਼ਿਆਈ ਖੇਡਾਂ 'ਚ ਸੂਬੇ ਦਾ ਨਾਂ ਦੁਨੀਆ 'ਚ ਰੌਸ਼ਨ ਕੀਤਾ। ਸਰਕਾਰਾਂ ਤੇ ਕੁਦਰਤ ਦੀ ਬੇਰੁਖ਼ੀ ਝੱਲ ਰਹੇ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਵਿੱਚ ਕੋਈ ਵੀ ਕਮੀ ਨਾ ਆਉਣ ਦਿੱਤੀ। ਅਜਿਹੀ ਹੀ ਦਾਸਤਾਨ ਹੈ ਮੋਗਾ ਜ਼ਿਲ੍ਹੇ ਦੇ ਜੰਮਪਲ ਤਜਿੰਦਰਪਾਲ ਸਿੰਘ ਤੂਰ ਦੀ, ਜਿਸ ਨੇ ਗੋਲਾ ਸੁੱਟ ਕੇ ਨਾ ਸਿਰਫ਼ ਸੋਨ ਤਗਮਾ ਜਿੱਤਿਆ, ਬਲਕਿ ਏਸ਼ੀਆ ਦਾ ਰਿਕਾਰਡ ਵੀ ਕਾਇਮ ਕੀਤਾ। ਪੰਜਾਬ ਸਰਕਾਰ ਤੋਂ ਮਿਲੀ ਨਿਰਾਸ਼ਾ ਪਰ ਤੂਰ ਨੇ ਆਪਣੇ ਦਮ 'ਤੇ ਜਿੱਤੀਆਂ ਏਸ਼ਿਆਈ ਖੇਡਾਂ 23 ਸਾਲਾ ਤਜਿੰਦਰਪਾਲ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦਾ ਰਹਿਣ ਵਾਲਾ ਹੈ। ਉਸ ਬੀਤੇ ਕੱਲ੍ਹ ਉਸ ਨੇ ਗੋਲਾ ਸੁੱਟ ਯਾਨੀ ਸ਼ੌਟ-ਪੁੱਟ ਇਵੈਂਟ ਵਿੱਚ 20.75 ਮੀਟਰ ਦਾ ਥਰੋਅ ਲਾ ਕੇ ਸੋਨੇ ਦਾ ਤਗ਼ਮਾ ਹਾਸਲ ਕੀਤਾ। ਇਸ ਦੇ ਨਾਲ ਹੀ ਤੇਜਿੰਦਰ ਨੇ ਏਸ਼ਿਆਡ ਦਾ ਰਿਕਾਰਡ ਵੀ ਤੋੜ ਦਿੱਤਾ। ਇਸ ਤੋਂ ਪਹਿਲਾਂ 2010 ਏਸ਼ੀਅਨ ਖੇਡਾਂ ਚ ਸਾਊਦੀ ਅਰਬ ਦੇ ਸੁਲਤਾਨ ਅਬਦੁਲ ਮਜੀਦ ਨੇ 20.57 ਮੀਟਰ ਦਾ ਰਿਕਾਰਡ ਬਣਾਇਆ ਸੀ। ਇਤਿਹਾਸਕ ਸਫ਼ਰ ਤਕ ਪਹੁੰਚਣ ਲਈ ਤਜਿੰਦਰਪਾਲ ਨੂੰ ਪੰਜਾਬ ਸਰਕਾਰ ਦਾ ਕੋਈ ਸਹਾਰਾ ਨਹੀਂ ਮਿਲਿਆ। 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਤੇਜਿੰਦਰ ਨੇ ਦੱਸਿਆ ਕਿ ਉਹ ਹੁਣ ਤਕ ਆਪਣੇ ਪੱਧਰ 'ਤੇ ਹੀ ਖੇਡਿਆ ਤੇ ਸਖ਼ਤ ਮਿਹਨਤ ਨਾਲ ਕਾਮਯਾਬੀ ਵੀ ਹਾਸਲ ਕੀਤੀ। ਤਜਿੰਦਰ ਜ਼ਿੰਦਗੀ 'ਚ ਅਨੇਕਾਂ ਮੁਸ਼ਕਲਾਂ ਨੂੰ ਪਿੰਡੇ 'ਤੇ ਝੱਲ ਕੇ ਕਮਾਯਾਬੀ ਤਕ ਪਹੁੰਚਿਆ ਹੈ। ਤਜਿੰਦਰ ਨੇ ਦੱਸਿਆ ਉਸ ਦੇ ਪਿਤਾ ਕੈਂਸਰ ਦੀ ਬੀਮਾਰੀ ਨਾਲ ਪੀੜਤ ਹਨ ਫਿਰ ਵੀ ਉਸ ਨੇ ਹੌਸਲਾ ਨਾ ਛੱਡਿਆ ਤੇ ਆਪਣੀ ਖੇਡ ਨੂੰ ਦਿਨੋ ਦਿਨ ਨਿਖਾਰਦਾ ਰਿਹਾ। ਤਜਿੰਦਰ ਕਰਕੇ ਭਾਰਤ ਨੂੰ 16 ਸਾਲ ਬਾਅਦ ਏਸ਼ੀਅਨ ਖੇਡਾਂ ਦੇ ਸ਼ਾਟ-ਪੁੱਟ ਇਵੈਂਟ 'ਚ ਸੋਨ ਤਗ਼ਮਾ ਨਸੀਬ ਹੋਇਆ। ਪੰਜਾਬ ਸਰਕਾਰ ਤੋਂ ਮਿਲੀ ਨਿਰਾਸ਼ਾ ਪਰ ਤੂਰ ਨੇ ਆਪਣੇ ਦਮ 'ਤੇ ਜਿੱਤੀਆਂ ਏਸ਼ਿਆਈ ਖੇਡਾਂ ਅੱਜ ਤੇਜਿੰਦਰ ਦੀ ਜਿੱਤ 'ਤੇ ਉਸ ਦੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ। ਉਸ ਦੇ ਮਾਤਾ ਨੂੰ ਆਪਣੇ ਪੁੱਤ ਦੀ ਕਾਮਯਾਬੀ 'ਤੇ ਫਖ਼ਰ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਤਜਿੰਦਰਪਾਲ ਸਿੰਘ ਨੇ ਹਰਿਆਣਾ ਦੀ ਖੇਡ ਨੀਤੀ ਦੀ ਪ੍ਰਸੰਸ਼ਾ ਕੀਤੀ। ਉਹ ਚਾਹੁੰਦਾ ਹੈ ਕਿ ਪੰਜਾਬ ਸਰਕਾਰ ਵੀ ਆਪਣੇ ਖਿਡਾਰੀਆਂ ਨੂੰ ਉੱਪਰ ਚੁੱਕੇ ਤਾਂ ਜੋ ਨੌਜਵਾਨ ਵੱਧ ਤੋਂ ਵੱਧ ਖੇਡਾਂ ਵੱਲ ਪ੍ਰੇਰਿਤ ਹੋਣ। ਤਜਿੰਦਰ ਨੇ ਆਪਣਾ ਅਗਲਾ ਟੀਚਾ ਓਲੰਪਿਕ 'ਚੋਂ ਗੋਲਡ ਮੈਡਲ ਜਿੱਤਣ ਦਾ ਮਿੱਥ ਲਿਆ ਹੈ। ਪੰਜਾਬ ਦਾ ਨਾਂ ਦੁਨੀਆ ਤਕ ਚਮਾਉਣ ਵਾਲੇ ਤਜਿੰਦਰਪਾਲ ਤੂਰ ਨੂੰ 'ਏਬੀਪੀ ਸਾਂਝਾ' ਵਧਾਈ ਵੀ ਦਿੰਦਾ ਤੇ ਆਉਣ ਵਾਲੇ ਸਮੇਂ 'ਚ ਬਿਹਤਰ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੰਦਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Advertisement
ABP Premium

ਵੀਡੀਓਜ਼

ਪੰਜਾਬ ਦੇ ਡੀਜੀਪੀ ਗੋਰਵ ਯਾਦਵ ਮੋਹਾਲੀ ਦੇ ਥਾਣੇ 'ਚ ਅਚਾਨਕ ਪਹੁੰਚੇ...Panchayat Election: Highcourt ਨੇ 250 ਦੇ ਕਰੀਬ ਪੰਚਾਇਤਾਂ ਦੀ ਚੋਣ 'ਤੇ ਰੋਕ ਲਾਈ।abp sanjha|ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਅਧਿਕਾਰੀਆਂ ਨੂੰ ਦਿੱਤੇ ਹੁਕਮਸਰਹੱਦੀ ਚੋਂਕੀਆਂ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗੇ ਫੰਡ-ਬਰਿੰਦਰ ਗੋਇਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ
Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!
RBI Policy: UPI ਭੁਗਤਾਨ ਕਰਨ ਵਾਲਿਆਂ ਦੀਆਂ ਲੱਗ ਗਈਆਂ ਮੌਜ਼ਾਂ, RBI ਨੇ ਦਿੱਤੀ ਵੱਡੀ ਰਾਹਤ
RBI Policy: UPI ਭੁਗਤਾਨ ਕਰਨ ਵਾਲਿਆਂ ਦੀਆਂ ਲੱਗ ਗਈਆਂ ਮੌਜ਼ਾਂ, RBI ਨੇ ਦਿੱਤੀ ਵੱਡੀ ਰਾਹਤ
Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?
Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?
Embed widget