Gidderbaha News: ਗਿੱਦੜਬਾਹਾ ਤੋਂ ਮਾੜੀ ਖਬਰ, ਜਲਘਰ ਦੀਆਂ ਡਿੱਗੀਆਂ 'ਚ ਡੁੱਬਣ ਕਾਰਨ ਦੋ ਬੱਚੀਆਂ ਦੀ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
Punjab News: ਗਿੱਦੜਬਾਹਾ ਤੋਂ ਮਾੜੀ ਖਬਰ, ਜਿੱਥੇ ਜਲਘਰ ਦੀਆਂ ਡਿੱਗੀਆਂ 'ਚ ਡੁੱਬਣ ਕਾਰਨ ਦੋ ਬੱਚੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ
Gidderbaha News: ਗਿੱਦੜਬਾਹਾ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜਲਘਰ ਦੀਆਂ ਡਿੱਗੀਆਂ 'ਚ ਡੁੱਬਣ ਕਾਰਨ ਦੋ ਬੱਚੀਆਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਇੱਕ ਬੱਚੀ ਨੂੰ ਬਚਾ ਲਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਿੰਨ ਬੱਚੀਆਂ ਜਲਘਰ ਦੀਆਂ ਡਿੱਗੀਆਂ 'ਚ ਨਹਾਉਣ ਲਈ ਵੜ ਗਈਆਂ ਸਨ
ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਵਿਖੇ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਦੋ ਬੱਚੀਆਂ ਦੀ ਜਲਘਰ ਦੀਆਂ ਡਿੱਗੀਆਂ 'ਚ ਡੁੱਬਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਵਿਖੇ ਫਸਲ ਦਾ ਸੀਜਨ ਲਗਾਉਣ ਆਏ ਪ੍ਰਵਾਸੀ ਮਜ਼ਦੂਰਾਂ ਦੇ ਪਰਿਵਾਰ ਨਾਲ ਸੰਬੰਧਿਤ ਬੱਚੇ ਜਲਘਰ ਦੇ ਪਿਛਲੇ ਪਾਸੇ ਬਣੇ ਪਾਰਕ ਤੋਂ ਜਲਘਰ ਵੱਲ ਆ ਗਈਆਂ। ਇਸ ਦੌਰਾਨ ਸ਼ਰਾਰਤਾਂ ਕਰਦਿਆ ਤਿੰਨ ਬੱਚੀਆਂ ਜਲਘਰ ਦੀਆਂ ਡਿੱਗੀਆਂ 'ਚ ਅਚਾਨਕ ਨਹਾਉਣ ਲਈ ਛਾਲ ਮਾਰ ਦਿੱਤੀ। ਇਸ ਦੌਰਾਨ ਦੋ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਇੱਕ ਦਾ ਬਚਾਅ ਹੋ ਗਿਆ।
ਬੱਚੀਆਂ ਪ੍ਰਵਾਸੀ ਮਜ਼ਦੂਰ ਪਰਿਵਾਰ ਦੀਆਂ ਸਨ
ਪੁਲਿਸ ਅਨੁਸਾਰ ਇਹ ਪ੍ਰਵਾਸੀ ਮਜ਼ਦੂਰ ਪਰਿਵਾਰ ਹੈ ਜੋ ਕਣਕ ਦੇ ਫਸਲ ਦੇ ਸੀਜ਼ਨ ਦੌਰਾਨ ਇੱਥੇ ਆਇਆ ਹੈ ਅਤੇ ਇਥੇ ਹੀ ਝੁੱਗੀਆਂ 'ਚ ਰਹਿ ਰਿਹਾ ਹੈ। ਮ੍ਰਿਤਕ ਬੱਚੀਆਂ ਦੀ ਪਹਿਚਾਣ ਪ੍ਰੀਤੀ (13), ਮਧੂ (12) ਵਜੇ ਹੋਈ ਹੈ। ਜਦਕਿ ਇਸ ਦੌਰਾਨ ਪੁਚਕੀ (13) ਦਾ ਬਚਾਅ ਹੋ ਗਿਆ। ਪੁਲਿਸ ਨੇ ਇਸ ਸਬੰਧੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬੱਚੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਲਿਜਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।