ਪੜਚੋਲ ਕਰੋ
(Source: ECI/ABP News)
ਫਾਜ਼ਿਲਕਾ ਦੇ ਬੱਲੁਆਨਾ ਹਲਕੇ ਦੇ ਦਰਜਨ ਭਰ ਪਿੰਡ ਮੀਹ ਦੇ ਪਾਣੀ ਨਾਲ ਡੂਬੇ, ਹਜਾਰਾਂ ਏਕੜ ਫਸਲ ਤਬਾਹ
ਉਧਰ ਪਿੰਡ ਨਿਵਾਸੀਆਂ ਨੇ ਵੀ ਦੱਸਿਆ ਕਿ ਬਰਸਾਤੀ ਪਾਣੀ ਨਾਲ ਉਨ੍ਹਾਂ ਦੇ ਪਿੰਡ ਦਾ ਬੁਰਾ ਹਾਲ ਹੈ। ਝੋਨਾ ਅਤੇ ਨਰਮੇ ਦੀਆਂ ਫਸਲਾਂ 5 ਫੁੱਟ ਬਰਸਾਤੀ ਪਾਣੀ ਵਿੱਚ ਡੁੱਬ ਕੇ ਬਰਬਾਦ ਹੋ ਚੁੱਕੀ ਹੈ ਲੇਕਿਨ ਹਲਕਾ ਬੱਲੁਆਨਾ ਵਿਧਾਇਕ ਨੱਥੂ ਰਾਮ ਵਿਧਾਇਕ ਬਨਣ ਤੋਂ ਬਾਅਦ ਅੱਜ ਤੱਕ ਉਨ੍ਹਾਂ ਦਾ ਧੰਨਵਾਦ ਤੱਕ ਕਰਨ ਨਹੀਂ ਆਏ।
![ਫਾਜ਼ਿਲਕਾ ਦੇ ਬੱਲੁਆਨਾ ਹਲਕੇ ਦੇ ਦਰਜਨ ਭਰ ਪਿੰਡ ਮੀਹ ਦੇ ਪਾਣੀ ਨਾਲ ਡੂਬੇ, ਹਜਾਰਾਂ ਏਕੜ ਫਸਲ ਤਬਾਹ Balluana Heavy Rains causes damages thousands of Acre of Harvest ਫਾਜ਼ਿਲਕਾ ਦੇ ਬੱਲੁਆਨਾ ਹਲਕੇ ਦੇ ਦਰਜਨ ਭਰ ਪਿੰਡ ਮੀਹ ਦੇ ਪਾਣੀ ਨਾਲ ਡੂਬੇ, ਹਜਾਰਾਂ ਏਕੜ ਫਸਲ ਤਬਾਹ](https://static.abplive.com/wp-content/uploads/sites/5/2020/08/25000638/Harpal-cheema-in-Fazilka-5.jpeg?impolicy=abp_cdn&imwidth=1200&height=675)
ਫਾਜ਼ਿਲਕਾ: ਪਹਿਲਾਂ ਹੀ ਕਿਸਾਨ ਪ੍ਰਦੇਸ਼ ਭਰ ਵਿੱਚ ਆਤਮਹੱਤਿਆ ਕਰਦੇ ਆ ਰਹੇ ਹਨ ਅਤੇ ਹੁਣ ਇਸ ਹਲਕੇ ਵਿੱਚ ਆਉਣ ਵਾਲੇ ਸਮਾਂ ਵਿੱਚ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਵੀ ਮੰਦੀ ਹੁੰਦੀ ਨਜ਼ਰ ਆ ਰਹੀ ਹੈ। ਕਿਉਂਕਿ ਬਰਸਾਤੀ ਪਾਣੀ ਨਾਲ ਉਨ੍ਹਾਂ ਦੀ ਫਸਲਾਂ ਤਬਾਹ ਹੋ ਚੁੱਕੀ ਹਨ। ਦੱਸ ਦਈਏ ਕਿ ਬੱਲੁਆਨਾ ਹਲਕੇ ਦੇ ਕਈ ਪਿੰਡ ਵਿੱਚ ਬਰਸਾਤੀ ਪਾਣੀ ਘਰਾਂ ਤੱਕ ਮਾਰ ਕਰ ਚੁੱਕਿਆ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਵਲੋਂ ਇਨ੍ਹਾਂ ਲੋਕਾਂ ਦੀ ਅੱਜ ਤੱਕ ਕੋਈ ਸਾਰ ਨਹੀਂ ਲਈ ਗਈ।
ਜ਼ਿਲ੍ਹਾ ਫਾਜ਼ਿਲਕਾ ਦਾ ਬੱਲੁਆਨਾ ਹਲਕਾ ਜਿੱਥੇ ਜ਼ਿਆਦਾਤਰ ਕਿਸਾਨ ਨਰਮਾ ਅਤੇ ਕਪਾਸ ਦੀ ਖੇਤੀ ਕਰਦੇ ਹਨ। ਇਸ ਖੇਤੀ ਵਿੱਚ ਪਾਣੀ ਦੀ ਲੋੜ ਬਹੁਤ ਘੱਟ ਹੁੰਦੀ ਹੈ ਪਰ ਇਸ ਵਾਰ ਹੋਈ ਬਾਰਸ਼ ਕਰਕੇ ਬੱਲੁਆਨਾ ਹਲਕੇ ਦੇ ਦਰਜਨਾਂ ਪਿੰਡ ਦੀਆਂ ਹਜਾਰਾਂ ਏਕੜ ਫਸਲ ਬਰਸਾਤੀ ਪਾਣੀ ਕਰਕੇ ਡੁੱਬ ਚੁੱਕੀ ਹੈ। ਇਸ ਤਬਾਹੀ ਕਰਕੇ ਕਿਸਾਨ ਕਾਫ਼ੀ ਪ੍ਰੇਸ਼ਾਨ ਤੇ ਦੁਖੀ ਹੋ ਗਏ ਹਨ।
ਇਸ ਦੇ ਚਲਦੇ ਅੱਜ ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਨੇ ਇਨ੍ਹਾਂ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਨੇ ਪ੍ਰਭਾਵਿਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਆਵਾਜ਼ ਵਿਧਾਨਸਭਾ ਵਿੱਚ ਚੁੱਕਣ ਦੀ ਗੱਲ ਕਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖਮੰਤਰੀ ਵਲੋਂ ਉਨ੍ਹਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਹੁਣ ਕਿਸਾਨ ਆਤਮਹੱਤਿਆ ਕਰਨ ਨੂੰ ਮਜ਼ਬੂਰ ਹੋਣਗੇ ਤਾਂ ਇਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਅਬੋਹਰ ਤੋਂ ਦੋ ਵਾਰ ਵਿਧਾਇਕ ਰਹੇ ਸੁਨੀਲ ਜਾਖੜ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਬਹੁਤ ਵੱਡੇ ਔਹਦੇ 'ਤੇ ਹਨ ਅਤੇ ਉਨ੍ਹਾਂ ਨੂੰ ਆਪਣੇ ਸ਼ਹਿਰ ਅਬੋਹਰ ਦੀ ਸਾਰ ਜ਼ਰੂਰ ਲੈਣੀ ਚਾਹੀਦੀ ਹੈ। ਮੁੱਖਮੰਤਰੀ 'ਤੇ ਵਰਦੇ ਹੋਏ ਚੀਮਾ ਨੇ ਕਿਹਾ ਕਿ ਸੀਐਮ ਤਾਂ ਘਰ ਤੋਂ ਬਾਹਰ ਨਹੀਂ ਨਿਕਲਦੇ ਘਟੋ ਘੱਟ ਪਾਰਟੀ ਪ੍ਰਧਾਨ ਨੂੰ ਤਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਦਾ ਸਮਾਧਾਨ ਕਰਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![ਫਾਜ਼ਿਲਕਾ ਦੇ ਬੱਲੁਆਨਾ ਹਲਕੇ ਦੇ ਦਰਜਨ ਭਰ ਪਿੰਡ ਮੀਹ ਦੇ ਪਾਣੀ ਨਾਲ ਡੂਬੇ, ਹਜਾਰਾਂ ਏਕੜ ਫਸਲ ਤਬਾਹ](https://static.abplive.com/wp-content/uploads/sites/5/2020/08/25000623/Harpal-cheema-in-Fazilka-8.jpeg)
![ਫਾਜ਼ਿਲਕਾ ਦੇ ਬੱਲੁਆਨਾ ਹਲਕੇ ਦੇ ਦਰਜਨ ਭਰ ਪਿੰਡ ਮੀਹ ਦੇ ਪਾਣੀ ਨਾਲ ਡੂਬੇ, ਹਜਾਰਾਂ ਏਕੜ ਫਸਲ ਤਬਾਹ](https://static.abplive.com/wp-content/uploads/sites/5/2020/08/25000803/Harpal-cheema-in-Fazilka-1.jpeg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)