ਬੈਂਕ ਮੁਲਾਜ਼ਮ ਦੀ ਚਮਕੀ ਕਿਸਮਤ , ਕੁੱਝ ਹੀ ਘੰਟਿਆਂ ‘ਚ ਬਣ ਗਿਆ ਕਰੋੜਪਤੀ
Batala News : ਜੇ ਹੋਵੇ ਪਰਮਾਤਮਾ ਦੀ ਨਜ਼ਰ ਸਵੱਲੀ ਤਾਂ ਪਲਾਂ ਵਿਚ ਹੀ ਫਰਸ਼ ਤੋਂ ਅਰਸ਼ 'ਤੇ ਪਹੁੰਚਣ 'ਚ ਕੁਝ ਪਲ ਹੀ ਲੱਗਦੇ ਹਨ। ਅਜਿਹੀ ਤਾਜ਼ਾ ਮਿਸਾਲ ਅੱਜ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਖੇਤੀਬਾੜੀ

ਸਤਨਾਮ ਸਿੰਘ ਬਟਾਲਾ ਦੀ ਰਿਪੋਰਟ
Batala News : ਜੇ ਹੋਵੇ ਪਰਮਾਤਮਾ ਦੀ ਨਜ਼ਰ ਸਵੱਲੀ ਤਾਂ ਪਲਾਂ ਵਿਚ ਹੀ ਫਰਸ਼ ਤੋਂ ਅਰਸ਼ 'ਤੇ ਪਹੁੰਚਣ 'ਚ ਕੁਝ ਪਲ ਹੀ ਲੱਗਦੇ ਹਨ। ਅਜਿਹੀ ਤਾਜ਼ਾ ਮਿਸਾਲ ਅੱਜ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਕਲਰਕ ਰੁਪਿੰਦਰਜੀਤ ਸਿੰਘ ਤੋਂ ਮਿਲਦੀ ਹੈ...ਜਦੋਂ ਇਕ ਘੰਟੇ ਬਾਅਦ ਹੀ ਕਿਸਮਤ ਬਦਲਦੇ ਹੋਏ ਇਕ ਕਰੋੜ ਰੁਪਏ ਦਾ ਇਨਾਮ ਨਿਕਲ ਗਿਆ। ਇਸ ਸਬੰਧੀ ਕਲਰਕ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ 12 ਵਜੇ ਦੇ ਕਰੀਬ ਜਦੋਂ ਉਹ ਬੈਂਕ 'ਚ ਡਿਊਟੀ ਕਰ ਰਿਹਾ ਸੀ ਤਾਂ ਇਕ ਲਾਟਰੀ ਪਾਉਣ ਵਾਲੇ ਏਜੰਟ ਤੋਂ ਨਾਗਾਲੈਂਡ ਸਟੇਟ ਨਾਲ ਸਬੰਧਿਤ 25 ਲਾਟਰੀਆਂ 6 ਰੁਪਏ ਦੇ ਹਿਸਾਬ ਨਾਲ ਲਾਟਰੀ ਦੀ ਕਾਪੀ ਖ਼ਰੀਦੀ ਅਤੇ ਕੁਝ ਸਮੇ ਬਾਅਦ ਹੀ ਉਸੇ ਲਾਟਰੀ ਏਜੇਂਟ ਦਾ ਫੋਨ ਆਇਆ ਕਿ ਉਸਦਾ ਪਹਿਲਾ ਇਨਾਮ ਇਕ ਕਰੋੜ ਦਾ ਲੱਗ ਗਿਆ ਹੈ
ਡੇਰਾ ਬਾਬਾ ਨਾਨਕ ਦੇ ਐਗਰੀਕਲਚਰ ਡਿਵੈਲਪਮੈਂਟ ਬੈਂਕ ਦੇ ਮੁਲਾਜ਼ਮ ਰੁਪਿੰਦਰਜੀਤ ਸਿੰਘ ਜੋ ਬੈਂਕ 'ਚ ਬਤੌਰ ਕਲਰਕ ਦੇ ਤੌਰ 'ਤੇ ਨੌਕਰੀ ਕਰਦਾ ਹੈ ,ਜੋ ਅੱਜ 1:00 ਵਜੇ ਬੈਂਕ 'ਚ ਡਿਊਟੀ ਕਰ ਰਿਹਾ ਹੀ ਕਰੋੜਪਤੀ ਬਣ ਗਿਆ। ਰੁਪਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਸਦੇ ਸ਼ੌਕ ਨੇ ਉਸਨੂੰ ਕਰੋੜਪਤੀ ਬਣਾ ਦਿਤਾ ਹੈ। ਰੁਪਿੰਦਰ ਮੁਤਾਬਿਕ ਉਹ ਕਰੀਬ ਇਕ ਸਾਲ ਤੋਂ ਲਾਟਰੀ ਦੀ ਟਿਕਟ ਖਰੀਦ ਕਰ ਰਿਹਾ ਹੈ ਅਤੇ ਅੱਜ ਵੀ ਉਸਦੇ ਬੈਂਕ 'ਚ ਲਾਟਰੀ ਏਜੇਂਟ ਸਵੇਰੇ ਉਸਨੂੰ ਲਾਟਰੀ ਦੀ ਟਿਕੇਟ ਵੇਚ ਕੇ ਗਿਆ , ਜਿਸ ਦਾ ਪਹਿਲਾ ਇਨਾਮ ਇਕ ਕਰੋੜ ਸੀ ਅਤੇ ਕੁੱਝ ਹੀ ਘੰਟੇ ਬਾਅਦ ਉਸਨੂੰ ਏਜੇਂਟ ਦਾ ਫੋਨ ਆਇਆ ਕਿ ਉਸਦਾ ਪਹਿਲਾ ਨੰਬਰ ਲੱਗ ਗਿਆ ਹੈ ਅਤੇ ਉਹ ਇਕ ਕਰੋੜ ਦੀ ਰਾਸ਼ੀ ਦਾ ਜੇਤੂ ਹੋ ਗਿਆ ਹੈ ਅਤੇ ਇਸ ਬਾਰੇ ਉਸਨੂੰ ਜਿਥੇ ਬੈਂਕ 'ਚ ਸਟਾਫ ਵੱਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।






















