ਪੜਚੋਲ ਕਰੋ
ਕੋਲਿਆਂਵਾਲੀ ਦੀ 'ਝੇਪ' ਮੰਨਣ ਵਾਲਾ ਬੈਂਕ ਮੈਨੇਜਰ ਸਸਪੈਂਡ

ਪੁਰਾਣੀ ਤਸਵੀਰ
ਚੰਡੀਗੜ੍ਹ: ਬੈਂਕ ਡਿਫਾਲਟਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਵਾਰੰਟ ਨਾ ਭੇਜਣ ਵਾਲਾ ਪੰਜਾਬ ਖੇਤੀਬਾੜੀ ਵਿਕਾਸ ਸਹਿਕਾਰੀ ਬੈਂਕ, ਮਲੋਟ ਦੇ ਮੈਨੇਜਰ ਰਾਕੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੋ ਮਈ ਨੂੰ ਕੋਲਿਆਂਵਾਲੀ ਵਿਰੁੱਧ ਕਾਰਵਾਈ ਕਰਨ ਦਾ ਐਲਾਨ ਕੀਤਾ ਸੀ, ਪਰ ਉਨ੍ਹਾਂ ਤੋਂ ਪਹਿਲਾਂ ਬੈਂਕ ਅਧਿਕਾਰੀ 'ਤੇ ਹੀ ਗਾਜ ਡਿੱਗ ਪਈ ਹੈ। ਕੋਲਿਆਂਵਾਲੀ ਨੇ ਸਹਿਕਾਰੀ ਬੈਂਕ ਤੋਂ ਲਏ ਕਰਜ਼ ਦੇ 1 ਕਰੋੜ 2 ਲੱਖ ਰੁਪਏ ਵਾਪਸ ਅਦਾ ਕਰਨੇ ਹਨ। ਮੰਤਰੀ ਸੁਖਜਿੰਦਰ ਰੰਧਾਵਾ ਨੇ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਐਚਐਸ ਸਿੱਧੂ ਨੂੰ ਵਾਰੰਟ ਤਾਮੀਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਦੇਰ ਰਾਤ ਜੇਲ੍ਹ ਮੰਤਰੀ ਨੇ ਆਪਣੇ ਹੀ ਹਲਕੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਵੱਡੇ ਪੱਧਰ 'ਤੇ ਛਾਪੇਮਾਰੀ ਕਰਵਾਈ ਸੀ। ਇਸ ਦੌਰਾਨ ਨੌਂ ਮੋਬਾਈਲ ਫ਼ੋਨ ਤੇ ਕੁਝ ਨਸ਼ੀਲਾ ਪਦਾਰਥ ਫੜੇ ਜਾਣ ਕਾਰਨ ਜੇਲ੍ਹ ਸੁਪਰਡੈਂਟ ਰਣਧੀਰ ਸਿੰਘ ਉੱਪਲ ਤੇ ਡਿਪਟੀ ਜੇਲ੍ਹ ਸੁਪਰਡੈਂਟ ਅਰਵਿੰਦ ਪਾਲ ਸਿੰਘ ਭੱਟੀ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਇਲਜ਼ਾਮ ਹੇਠ ਮੁਅੱਤਲ ਕਰ ਦਿੱਤਾ ਗਿਆ ਸੀ। ਬੀਤੀ 27 ਅਪ੍ਰੈਲ ਨੂੰ ਸੰਗਰੂਰ ਜੇਲ੍ਹ ਵਿੱਚ ਕਰਵਾਈ ਛਾਪੇਮਾਰੀ ਤੋਂ ਬਾਅਦ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਦਾ ਫਰਾਟੇਦਾਰ ਐਕਸ਼ਨ ਲਗਾਤਾਰ ਜਾਰੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















