ਪੜਚੋਲ ਕਰੋ
(Source: ECI/ABP News)
ਕੋਰੋਨਾ ਦੇ ਕਹਿਰ 'ਚ ਲੋਕਾਂ ਨਾਲ ਭਿੜੇ ਪੁਲਿਸ ਤੇ ਜੰਗਲਾਤ ਮੁਲਾਜ਼ਮ
ਜ਼ਿਲ੍ਹੇ ਦੇ ਤਪਾ ਦੇ ਗੁਰੂ ਗੋਬਿੰਦ ਸਿੰਘ ਨਗਰ 'ਚ ਜੰਗਲਾਤ ਵਿਭਾਗ, ਪੁਲਿਸ ਤੇ ਲੋਕਾਂ ਦਰਮਿਆਨ ਝੱੜਪ ਹੋ ਗਈ। ਨਗਰ ਵਾਸੀਆਂ ਨੇ ਪੁਲਿਸ ਤੇ ਜੰਗਲਾਤ ਵਿਭਾਗ ਤੇ ਲਾਠੀਚਾਰਜ ਤੇ ਪੱਥਰਾਓ ਕਰਨ ਦੇ ਦੋਸ਼ ਲਏ ਹਨ।
![ਕੋਰੋਨਾ ਦੇ ਕਹਿਰ 'ਚ ਲੋਕਾਂ ਨਾਲ ਭਿੜੇ ਪੁਲਿਸ ਤੇ ਜੰਗਲਾਤ ਮੁਲਾਜ਼ਮ Barnala: scuffle between residents and Police along with Forest department ਕੋਰੋਨਾ ਦੇ ਕਹਿਰ 'ਚ ਲੋਕਾਂ ਨਾਲ ਭਿੜੇ ਪੁਲਿਸ ਤੇ ਜੰਗਲਾਤ ਮੁਲਾਜ਼ਮ](https://static.abplive.com/wp-content/uploads/sites/5/2020/04/03230731/Barnala.jpg?impolicy=abp_cdn&imwidth=1200&height=675)
ਬਰਨਾਲਾ: ਜ਼ਿਲ੍ਹੇ ਦੇ ਤਪਾ ਦੇ ਗੁਰੂ ਗੋਬਿੰਦ ਸਿੰਘ ਨਗਰ 'ਚ ਜੰਗਲਾਤ ਵਿਭਾਗ, ਪੁਲਿਸ ਤੇ ਲੋਕਾਂ ਦਰਮਿਆਨ ਝੱੜਪ ਹੋ ਗਈ। ਨਗਰ ਵਾਸੀਆਂ ਨੇ ਪੁਲਿਸ ਤੇ ਜੰਗਲਾਤ ਵਿਭਾਗ ਤੇ ਲਾਠੀਚਾਰਜ ਤੇ ਪੱਥਰਾਓ ਕਰਨ ਦੇ ਦੋਸ਼ ਲਏ ਹਨ।
ਦਰਅਸਲ, ਸੂਬੇ ਭਰ 'ਚ ਲੱਗੇ ਕਰਫਿਊ ਕਾਰਨ ਇਸ ਇਲਾਕੇ ਦੇ ਜ਼ਿਆਦਾ ਦਿਹਾੜੀਦਾਰ ਮਜ਼ਦੂਰਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕੋਲ ਰੋਟੀ ਪਾਣੀ ਦਾ ਕੋਈ ਪ੍ਰਬੰਧ ਨਹੀਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਹਾਲੇ ਤੱਕ ਕੋਈ ਮਦਦ ਨਹੀਂ ਮਿਲੀ। ਇਨ੍ਹਾਂ ਲੋਕਾਂ ਕੋਲ ਨਾ ਤਾਂ ਗੈਸ ਸਿਲੰਡਰ ਹੈ ਤੇ ਨਾ ਹੀ ਖਾਣਾ ਪਕਾਉਣ ਲਈ ਬਾਲਣ।
ਐਸੇ ਹਾਲਾਤ 'ਚ ਇਨ੍ਹਾਂ ਲੋਕਾਂ ਦਾ ਦਾਅਵਾ ਹੈ ਕਿ ਇਨ੍ਹਾਂ ਨੇ ਐਸ ਪਾਸ ਦੇ ਲੋਕਾਂ ਵਾਸਤੇ ਲੰਗਰ ਬਣਾਉਣ ਲਈ ਸੜਕ ਕੰਡੇ ਇੱਕ ਸੁੱਕੇ ਰੁੱਖ ਨੂੰ ਵੱਡ ਸੁੱਟਿਆ। ਇਸ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਪੁਲਿਸ ਲੈ ਕੇ ਆ ਗਏ ਤੇ ਕਥਿਤ ਤੌਰ ਤੇ ਇਨ੍ਹਾਂ ਲੋਕਾਂ ਦੇ ਬੱਚਿਆਂ ਤੇ ਔਰਤਾਂ ਤੇ ਪੱਥਰਾਅ ਕੀਤਾ। ਇਸ ਦੇ ਨਾਲ ਇਨ੍ਹਾਂ ਨੇ ਪੁਲਿਸ ਤੇ ਲਾਠੀਚਾਰਜ ਕਰਨ ਦੇ ਵੀ ਦੋਸ਼ ਲਾਏ ਹਨ ਜਿਸ ਨਾਲ ਕਈ ਲੋਕ ਜ਼ਖਮੀ ਹੋਏ ਹਨ।
ਇਸੇ ਦੌਰਾਨ ਲੋਕਾਂ ਨੇ ਜੰਗਲਾਤ ਵਿਭਾਗ ਤੇ ਪੁਲਿਸ ਤੇ ਰਿਸ਼ਵਤ ਮੰਗਣ ਦੇ ਵੀ ਦੋਸ਼ ਲਾਏ ਹਨ। ਹੁਣ ਇਨ੍ਹਾਂ ਲੋਕਾਂ ਨੇ ਪੁਲਿਸ ਤੇ ਜੰਗਲਾਤ ਵਿਭਾਗ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਧਰਮ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)