ਬਠਿੰਡਾ 'ਚ ਚਿੱਟੇ ਸਮੇਤ ਸਕੀਆਂ ਭੈਣਾਂ ਗ੍ਰਿਫ਼ਤਾਰ, ਕਈ ਸਾਲਾਂ ਤੋਂ ਕਰ ਰਹੀਆਂ ਸੀ ਚਿੱਟੇ ਦਾ ਨਸ਼ਾ
ਬਠਿੰਡਾ ਪੁਲਿਸ ਵੱਲੋਂ ਨੇਪਾਲੀ ਮੂਲ ਦੀਆਂ ਦੋ ਸਕੀਆਂ ਭੈਣਾਂ ਨੂੰ ਚਿੱਟੇ ਸਮੇਤ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਕੋਲੋਂ ਪੁਲਿਸ ਨੇ ਚੌਦਾਂ ਗ੍ਰਾਮ ਚਿੱਟਾ ਨਸ਼ਾ ਬਰਾਮਦ ਕੀਤਾ। ਪਿਛਲੇ ਕਈ ਸਾਲਾਂ ਤੋਂ ਇਹ ਚਿੱਟੇ ਦਾ ਸੇਵਨ ਕਰ ਰਹੀਆਂ ਸੀ।
ਬਠਿੰਡਾ: ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਰੋਕਣ ਦੇ ਲਈ ਹਰ ਕਦਮ ਚੁੱਕੇ ਜਾ ਰਹੇ ਹਨ ਪਰ ਆਏ ਦਿਨ ਨਸ਼ਾ ਵਧ ਰਿਹਾ ਹੈ। ਜਿੱਥੇ ਪਹਿਲਾਂ ਨਸ਼ੇ ਦੀ ਚਪੇਟ ਵਿੱਚ ਨੌਜਵਾਨ ਮੌਤ ਦੇ ਘਾਟ ਉਤਰ ਰਹੇ ਸੀ ਉੱਥੇ ਹੁਣ ਕੁੜੀਆਂ ਵੱਲੋਂ ਵੀ ਨਸ਼ੇ ਦਾ ਸੇਵਨ ਆਏ ਦਿਨ ਵਧਦਾ ਨਜ਼ਰ ਆ ਰਿਹਾ ਹੈ।
ਤਾਜ਼ਾ ਮਾਮਲਾ ਬਠਿੰਡਾ ਦਾ ਹੈ ਜਿੱਥੇ ਪੁਲਿਸ ਵੱਲੋਂ ਨੇਪਾਲੀ ਮੂਲ ਦੀਆਂ ਦੋ ਸਕੀਆਂ ਭੈਣਾਂ ਨੂੰ ਚਿੱਟੇ ਸਮੇਤ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਕੋਲੋਂ ਪੁਲਿਸ ਨੇ ਚੌਦਾਂ ਗ੍ਰਾਮ ਚਿੱਟਾ ਨਸ਼ਾ ਬਰਾਮਦ ਕੀਤਾ। ਪਿਛਲੇ ਕਈ ਸਾਲਾਂ ਤੋਂ ਇਹ ਚਿੱਟੇ ਦਾ ਸੇਵਨ ਕਰ ਰਹੀਆਂ ਸੀ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਬਠਿੰਡਾ ਦੇ ਪਰਸ ਰਾਮ ਨਗਰ ਵਿਖੇ ਕਿਰਾਏ ਦੇ ਮਕਾਨ ਉੱਪਰ ਰਹਿ ਰਹੀਆਂ ਸੀ ਤੇ ਆਰਕੈਸਟਰਾ ਦਾ ਕੰਮ ਕਰ ਰਹੀਆਂ ਸੀ। ਪਿਛਲੇ ਲੰਬੇ ਸਮੇਂ ਤੋਂ ਇਹ ਚਿੱਟੇ ਨਸ਼ੇ ਦਾ ਸੇਵਨ ਕਰ ਰਹੀ ਸੀ। ਇਹ ਆਪਣੇ ਲਈ ਦਿੱਲੀ ਤੋਂ ਨਸ਼ਾ ਲੈ ਕੇ ਆਉਂਦੀਆਂ ਸੀ।
ਫਿਲਹਾਲ ਇਨ੍ਹਾਂ ਦੋ ਸਕੀਆਂ ਭੈਣਾ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਪੁਲਿਸ ਵੱਲੋਂ ਇਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮੂਲ ਰੂਪ ਵਿੱਚ ਨੇਪਾਲ ਤੋਂ ਹਨ।