ਪੜਚੋਲ ਕਰੋ

ਅੰਸਾਰੀ ਮੁੱਦੇ 'ਤੇ ਕਾਂਗਰਸ ਪੈ ਗਈ ਭਾਰੀ ! 55 ਲੱਖ ਦੇ ਬਿੱਲਾਂ ਦੀ ਦੱਸੀ ਅਸਲ ਕਹਾਣੀ, CM ਬੋਲ ਰਹੇ ਝੂਠ ਮੈਂ ਕੇਸ ਕਰਾਂਗਾ : ਰੰਧਾਵਾ

Mukhtar Ansari Case : ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਮਸ਼ਹੂਰੀ ਖੱਟਣ ਲਈ ਝੂਠ ਬੋਲ ਰਹੇ ਹਨ। ਅੰਸਾਰੀ ਕੇਸ ਵਿੱਚ ਵਕੀਲ ਦੀ ਫੀਸ 55 ਲੱਖ ਰੁਪਏ ਨਹੀਂ ਸਗੋਂ 17 ਲੱਖ 60 ਹਜ਼ਾਰ ਰੁਪਏ ਹੈ

ਚੰਡੀਗੜ੍ਹ : ਪੰਜਾਬ ਵਿੱਚ ਗੈਂਗਸਟਰ ਮੁਖਤਾਰ ਅੰਸਾਰੀ ਦਾ ਮਮਾਲਾ ਇੱਕ ਵਾਰ ਮੁੜ ਤੋਂ ਗਰਮਾਉਂਦਾ ਜਾ ਰਿਹਾ ਹੈ। ਅੰਸਾਰੀ ਮੁੱਦੇ 'ਤੇ ਪੰਜਾਬ ਸਰਕਾਰ ਅਤੇ ਕਾਂਗਰਸ ਦੀ ਗਰਾਰੀ ਫਸਦੀ ਦਿਖਾਈ ਦੇ ਰਹੀ ਹੈ। ਅੰਸਾਰੀ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਵਕੀਲ ਦੀ 55 ਲੱਖ ਰੁਪਏ ਫੀਸ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਵਸੂਲ ਕੀਤੀ ਜਾਵੇਗੀ। 

ਇਸ ਮਾਮਲੇ 'ਤੇ ਅੱਜ ਕਾਂਗਰਸੀ ਲੀਡਰ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫੰਰਸ ਕੀਤੀ ਅਤੇ ਕਈ ਵੱਡੇ ਖੁਲਾਸੇ ਕੀਤੀ ਹਨ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਮਸ਼ਹੂਰੀ ਖੱਟਣ ਲਈ ਝੂਠ ਬੋਲ ਰਹੇ ਹਨ। ਅੰਸਾਰੀ ਕੇਸ ਵਿੱਚ ਵਕੀਲ ਦੀ ਫੀਸ 55 ਲੱਖ ਰੁਪਏ ਨਹੀਂ ਸਗੋਂ 17 ਲੱਖ 60 ਹਜ਼ਾਰ ਰੁਪਏ ਹੈ। ਰੰਧਾਵਾ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਮੰਤਰੀ ਸੀ ਤਾਂ ਵਕੀਲ ਨੇ ਖਰਚੇ ਵਾਲੀ ਫਾਇਲ ਮੈਨੂੰ ਵੀ ਭੇਜੀ ਸੀ ਪਰ ਅਸੀਂ ਉਦੋਂ ਵਕੀਲ ਨੂੰ ਫਾਇਲ ਵਾਪਸ ਮੋੜ ਦਿੱਤੀ ਸੀ ਤੇ ਕਿਹਾ ਸੀ ਕਿ ਅਸੀਂ ਇਸ ਨੂੰ ਅਦਾ ਨਹੀਂ ਕਰਾਂਗੇ। 

ਇਸ ਤੋਂ ਇਲਾਵਾ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਸਲਾਹ ਲੈਣੀ ਚਾਹੀਦੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਕੈਦੀ ਨੂੰ ਜੇਲ੍ਹ ਵਿੱਚ ਰੱਖਣਾ ਦਾ ਫੈਸਲਾ ਸਰਕਾਰ ਨਹੀਂ ਅਦਾਲਤ ਕਰਦੀ ਹੈ। ਰੰਧਾਵਾ ਨੇ ਕਿਹਾ ਕਿ ਵਕੀਲ ਦੇ ਪੈਸੇ ਵਸੂਲਣ ਲਈ ਜੇਕਰ ਮੈਨੂੰ ਸਰਕਾਰ ਨੇ ਨੋਟਿਸ ਭੇਜਿਆ ਤਾਂ ਮੈਂ ਕੋਰਟ ਵਿੱਚ ਜਾਵਾਂਗਾ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਾਂਗਾ। 55  ਲੱਖ ਰੁਪਏ ਦਾ ਦਾਅਵਾ ਝੂਠਾ ਹੈ। ਜਦਕਿ ਅਸਲ ਬਿੱਲ ਤਾਂ 17 ਲੱਖ 60 ਹਜ਼ਾਰ ਹਨ। 

ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਨਾਲ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖਣ ਅਤੇ ਮੈਂ ਵੀ ਮੀਡੀਆ ਸਾਹਮਣੇ ਤੱਥ ਪੇਸ਼ ਕਰਾਂਗਾ। 

ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਟਵੀਟ ਕਰਕੇ ਕਿਹਾ ਸੀ ਕਿ - UP ਦੇ ਗੈਂਗਸਟਰ ਅੰਸਾਰੀ ਨੂੰ ਆਪਣੀ ਦੋਸਤੀ ਨਿਭਾਉਣ ਲਈ ਪੰਜਾਬ ਦੀ ਜੇਲ੍ਹ ਚ ਰੱਖਣ ਅਤੇ ਉਸਦਾ ਕੇਸ ਸੁਪਰੀਮ ਕੋਰਟ ਚ ਲੜਣ ਦੀ ਫੀਸ 55 ਲੱਖ ਪੰਜਾਬ ਦੇ ਖ਼ਜ਼ਾਨੇ ਚੋਂ ਨਹੀ ਦਿੱਤੇ ਜਾਣਗੇ .. ਉਸ ਵੇਲੇ ਦੇ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਹ ਪੈਸਾ ਵਸੂਲਿਆ ਜਾਵੇਗਾ..ਪੈਸਾ ਨਾ ਦੇਣ ਦੀ ਸੂਰਤ ਵਿੱਚ ਉਹਨਾਂ ਦੀ ਪੈਨਸ਼ਨ ਅਤੇ ਹੋਰ ਸਰਕਾਰੀ ਸਹੂਲਤਾਂ ਰੱਦ ਕੀਤੀਆਂ ਜਾਣਗੀਆ.।

 ਭਗਵੰਤ ਮਾਨ ਦੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਆਪਣੇ ਤੱਥ ਰੱਖ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Advertisement
ABP Premium

ਵੀਡੀਓਜ਼

Kulwinder Kaur| 'ਥੱਪੜ ਕੰਗਨਾ ਦੇ ਨਹੀਂ ਸਿਸਟਮ ਦੇ ਵੱਜਿਆ, ਮੁਆਫ਼ੀ ਦੀ ਉਮੀਦ ਨਾ ਰੱਖੋ'Partap Bajwa| ਬਾਜਵਾ ਦਾ ਦਾਅਵਾ, 'CM ਮਾਨ ਦੀ ਆਖਰੀ ਚੋਣ'Partap Bajwa| ਮੁੱਖ ਮੰਤਰੀ ਦੇ ਪਰਿਵਾਰ 'ਤੇ ਲੱਗੇ ਇਲਜ਼ਾਮਾਂ ਦੀ ਬਾਜਵਾ ਨੇ ਮੰਗੀ ਜਾਂਚBhagwant Mann| 'ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾਊਂ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Cervical Cancer : ਕੈਂਸਰ ਦਾ ਕਹਿਰ! ਸਹੀ ਜਾਣਕਾਰੀ ਨਾ ਹੋਣ ਕਾਰਨ ਹਰ 7 ਮਿੰਟ 'ਚ ਇੱਕ ਔਰਤ ਦੀ ਮੌਤ, ਜਾਣੋ ਲਵੋ ਪੂਰੀ ਹਕੀਕਤ
Cervical Cancer : ਕੈਂਸਰ ਦਾ ਕਹਿਰ! ਸਹੀ ਜਾਣਕਾਰੀ ਨਾ ਹੋਣ ਕਾਰਨ ਹਰ 7 ਮਿੰਟ 'ਚ ਇੱਕ ਔਰਤ ਦੀ ਮੌਤ, ਜਾਣੋ ਲਵੋ ਪੂਰੀ ਹਕੀਕਤ
3-4 ਨਹੀਂ ਇਹ ਬੰਦਾ ਹੈ 550 ਬੱਚਿਆਂ ਦਾ ਪਿਤਾ, ਕਈ ਦੇਸ਼ਾਂ ਵਿੱਚ ਖਿੱਲਰੀਆਂ ਹਨ ਸੰਤਾਨਾਂ !
3-4 ਨਹੀਂ ਇਹ ਬੰਦਾ ਹੈ 550 ਬੱਚਿਆਂ ਦਾ ਪਿਤਾ, ਕਈ ਦੇਸ਼ਾਂ ਵਿੱਚ ਖਿੱਲਰੀਆਂ ਹਨ ਸੰਤਾਨਾਂ !
Airtel ਦਾ ਸਭ ਤੋਂ ਕਿਫਾਇਤੀ ਪਲਾਨ, ਇਕ ਵਾਰ ਕਰ ਲਿਆ ਤਾਂ ਪੂਰਾ ਸਾਲ ਡਾਟਾ-ਕਾਲਿੰਗ ਸਭ ਮੁਫ਼ਤ
Airtel ਦਾ ਸਭ ਤੋਂ ਕਿਫਾਇਤੀ ਪਲਾਨ, ਇਕ ਵਾਰ ਕਰ ਲਿਆ ਤਾਂ ਪੂਰਾ ਸਾਲ ਡਾਟਾ-ਕਾਲਿੰਗ ਸਭ ਮੁਫ਼ਤ
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Gold Rate: ਸੋਨੇ ਦਾ ਡਿੱਗਿਆ ਭਾਅ, ਜਾਣੋ ਅੱਜ ਦੇ ਤਾਜ਼ਾ ਰੇਟ
Embed widget