Bhagwant Mann: ਆਖਰ ਭਗਵੰਤ ਮਾਨ ਫਰਸ਼ ਤੋਂ ਅਰਸ਼ 'ਤੇ ਕਿਵੇਂ ਪਹੁੰਚੇ? ਜਾਣੋ ਸੰਘਰਸ਼ ਦਾ ਪੂਰਾ ਕਿੱਸਾ....
ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਭਗਵੰਤ ਮਾਨ ਅੱਜ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਦੁਪਹਿਰ 12.30 ਵਜੇ ਦੇ ਕਰੀਬ ਭਗਵੰਤ ਮਾਨ ਸਹੁੰ ਚੁੱਕਣਗੇ
Bhagwant Mann: ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਭਗਵੰਤ ਮਾਨ ਅੱਜ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਦੁਪਹਿਰ 12.30 ਵਜੇ ਦੇ ਕਰੀਬ ਭਗਵੰਤ ਮਾਨ ਸਹੁੰ ਚੁੱਕਣਗੇ। ਇੱਥੇ ਪੰਜਾਬ ਭਰ ਤੋਂ 3 ਲੱਖ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਅਹਿਮ ਗੱਲ ਹੈ ਕਿ ਅੱਜ-ਕੱਲ੍ਹ ਭਗਵੰਤ ਮਾਨ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਲਈ ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਬਾਰੇ ਜਾਣਨਾ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਦੇ ਹੇਠਲੇ ਪੱਧਰ ਤੋਂ ਉੱਠ ਕੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਜ਼ਿੰਦਗੀ ਵਿੱਚ ਕਾਫੀ ਸੰਘਰਸ਼ ਕੀਤਾ ਹੈ। ਆਓ ਜਾਣਦੇ ਹਾਂ ਕਿ ਭਗਵੰਤ ਮਾਨ ਫਰਸ਼ ਤੋਂ ਅਰਸ਼ ਤੱਕ ਕਿਵੇਂ ਪਹੁੰਚੇ।
ਭਗਵੰਤ ਮਾਨ ਦਾ ਸਿਆਸੀ ਸਫਰ
-ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਪੰਜਾਬ ਦਾ ਸਭ ਤੋਂ ਵੱਡਾ ਚਿਹਰਾ ਹਨ, ਜੋ ਸੰਗਰੂਰ ਤੋਂ ਦੋ ਵਾਰ ਲੋਕ ਸਭਾ ਚੋਣ ਜਿੱਤ ਚੁੱਕੇ ਹਨ।
-ਲੋਕ ਸਭਾ ਮੈਂਬਰ ਤੇ ਪੰਜਾਬ 'ਚ 'ਆਪ' ਦੇ ਕਨਵੀਨਰ ਹਨ।
-ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਸਿਰਫ਼ ਇਕਲੌਤੇ ਐਮਪੀ ਹਨ।
-ਉਹ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 'ਆਪ' 'ਚ ਸ਼ਾਮਲ ਹੋਏ ਸਨ। ਪਾਰਟੀ ਵਰਕਰਾਂ ਸਮੇਤ ਲੀਡਰਸ਼ਿਪ ਵਿੱਚ ਚੰਗੀ ਪੈਂਠ ਹੈ।
-ਆਪਣੇ ਸਟਾਈਲ ਲਈ ਉਹ ਮਾਲਵਾ ਖੇਤਰ ਸਮੇਤ ਪੂਰੇ ਪੰਜਾਬ ਵਿੱਚ ਬਹੁਤ ਮਸ਼ਹੂਰ ਹਨ।
- ਭਗਵੰਤ ਮਾਨ ਜੱਟ ਸਿੱਖ ਭਾਈਚਾਰੇ ਵਿੱਚੋਂ ਆਉਂਦੇ ਹਨ ਜਿਸ ਦੀ ਪੰਜਾਬ ਵਿੱਚ ਮਜ਼ਬੂਤ ਮੌਜੂਦਗੀ ਹੈ।
-ਨੌਜਵਾਨ ਆਗੂ ਭਗਵੰਤ ਮਾਨ ਦਾ ਸਾਫ ਅਕਸ ਤੇ ਬੋਲਣ ਦੀ ਸ਼ੈਲੀ ਹੀ ਉਨ੍ਹਾਂ ਦੀ ਤਾਕਤ ਹੈ। ਹਾਲਾਂਕਿ, ਆਲੋਚਕ ਉਸ ਨੂੰ ਤਜ਼ਰਬੇ ਤੋਂ ਵਾਂਝਾ ਕਹਿੰਦੇ ਹਨ ਤੇ ਉਸ 'ਤੇ ਸ਼ਰਾਬ ਦੀ ਲਤ ਦਾ ਵੀ ਦੋਸ਼ ਹੈ।
ਭਗਵੰਤ ਮਾਨ ਦਾ ਫਿਲਮੀ ਸਫਰ
ਦੱਸ ਦਈਏ ਕਿ ਭਗਵੰਤ ਮਾਨ ਇੱਕ ਮਸ਼ਹੂਰ ਕਾਮੇਡੀਅਨ ਰਹਿ ਚੁੱਕੇ ਹਨ ਜਿਨ੍ਹਾਂ ਨੇ ਕਪਿਲ ਸ਼ਰਮਾ ਨਾਲ ਟੀਵੀ ਸ਼ੋਅ ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਵਿੱਚ ਹਿੱਸਾ ਲਿਆ ਸੀ। ਇੱਥੋਂ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ। ਭਗਵੰਤ ਨੂੰ ਸ਼ੁਰੂ ਤੋਂ ਹੀ ਐਕਟਿੰਗ ਦਾ ਬਹੁਤ ਸ਼ੌਕ ਸੀ। ਇਸ ਲਈ ਉਹ ਫਿਲਮਾਂ 'ਚ ਆ ਗਏ ਤੇ ਉਨ੍ਹਾਂ ਨੇ ਫਿਲਮ 'ਕਚਰੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 12 ਤੋਂ ਵੱਧ ਫਿਲਮਾਂ 'ਚ ਕੰਮ ਕੀਤਾ।
ਇਸ ਤੋਂ ਬਾਅਦ ਭਗਵੰਤ ਨੇ ਸਿਆਸਤ ਵੱਲ ਰੁਖ਼ ਕੀਤਾ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਛੱਡ ਕੇ ਮਾਰਚ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ 2014 ਤੋਂ ਲੋਕ ਸਭਾ ਦੇ ਮੈਂਬਰ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਹੁਣ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਆਪਣਾ ਸੀਐਮ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ : ਪ੍ਰੀਖਿਆ 'ਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਬਾਰੇ ਪਟੀਸ਼ਨ ਦਾ ਹਾਈਕੋਰਟ ਨੇ ਕੀਤਾ ਨਿਬੇੜਾ, ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਇਹ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490