ਪੜਚੋਲ ਕਰੋ
Advertisement
ਅਸੀਂ ਨਵੇਂ ਤਜਰਬੇ ਕਰਦੇ, ਹੋਰ ਪਾਰਟੀਆਂ 'ਚੋਂ ਕੱਢੇ ਵਿਅਕਤੀਆਂ ਨੂੰ ਨਹੀਂ ਲੈਂਦੇ : ਸੀਐਮ ਭਗਵੰਤ ਮਾਨ
Punjab News : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਨਵੇਂ ਤਜਰਬੇ ਕਰਦੇ ਹਾਂ, ਹੋਰ ਪਾਰਟੀਆਂ ਵਿੱਚੋਂ ਕੱਢੇ ਹੋਏ ਵਿਅਕਤੀਆਂ ਨੂੰ ਨਹੀਂ ਲੈਂਦੇ। ਗੁਜਰਾਤ ਵਿੱਚ ਐਤਵਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ 92 ਵਿਧਾਇਕਾਂ ਦੀ ਟੀਮ ਵਿੱਚੋਂ 82 ਪਹਿਲੀ ਵਾਰ ਵਿਧਾਇਕ ਬਣੇ ਹਨ।
Punjab News : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਨਵੇਂ ਤਜਰਬੇ ਕਰਦੇ ਹਾਂ, ਹੋਰ ਪਾਰਟੀਆਂ ਵਿੱਚੋਂ ਕੱਢੇ ਹੋਏ ਵਿਅਕਤੀਆਂ ਨੂੰ ਨਹੀਂ ਲੈਂਦੇ। ਗੁਜਰਾਤ ਵਿੱਚ ਐਤਵਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ 92 ਵਿਧਾਇਕਾਂ ਦੀ ਟੀਮ ਵਿੱਚੋਂ 82 ਪਹਿਲੀ ਵਾਰ ਵਿਧਾਇਕ ਬਣੇ ਹਨ। ਇਹ ਸਭ ਆਮ ਆਦਮੀ ਪਾਰਟੀ ਵਿੱਚ ਸੰਭਵ ਹੈ।
ਅਸੀਂ ਨਵੇਂ ਤਜਰਬੇ ਕਰਦੇ ਹਾਂ, ਹੋਰ ਪਾਰਟੀਆਂ ‘ਚੋਂ ਕੱਢੇ ਹੋਏ ਵਿਅਕਤੀਆਂ ਨੂੰ ਨਹੀਂ ਲੈਂਦੇ, ਪੰਜਾਬ ਦੀ 92 MLAs ਦੀ ਟੀਮ ‘ਚੋਂ 82 ਪਹਿਲੀ ਵਾਰ ਵਿਧਾਇਕ ਬਣੇ ਨੇ। ਇਹ ਸਭ ਆਮ ਆਦਮੀ ਪਾਰਟੀ ‘ਚ ਸੰਭਵ ਹੈ
— AAP Punjab (@AAPPunjab) September 25, 2022
—CM @BhagwantMann pic.twitter.com/aYydatnYlg
ਇਸ ਦੇ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ 'ਚ ਭਾਜਪਾ 'ਤੇ ਹਮਲਾ ਬੋਲਿਆ। ਮਾਨ ਨੇ ਕਿਹਾ ਕਿ ਜਿੱਥੇ ਭਾਜਪਾ ਚੋਣਾਂ ਰਾਹੀਂ ਸਰਕਾਰ ਨਹੀਂ ਬਣਾ ਸਕੀ। ਉੱਥੇ ਜ਼ਿਮਨੀ ਚੋਣ ਕਰਕੇ ਸਰਕਾਰ ਬਣੀ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਹਰ ਚੀਜ਼ 'ਤੇ ਟੈਕਸ ਅਦਾ ਕਰਦਾ ਹੈ। ਜੇਕਰ ਉਹ ਪੱਖੇ ਦੇ ਹੇਠਾਂ ਸੌਂ ਰਿਹਾ ਹੈ ਤਾਂ ਉਹ ਟੈਕਸ ਅਦਾ ਕਰਦਾ ਹੈ। ਜੇਕਰ ਅਸੀਂ ਇੰਨਾ ਟੈਕਸ ਭਰਦੇ ਹਾਂ ਤਾਂ ਖਜ਼ਾਨਾ ਖਾਲੀ ਕਿਵੇਂ ਹੁੰਦਾ ਹੈ? ਮਾਨ ਨੇ ਕਿਹਾ ਕਿ ਨੇਤਾਵਾਂ ਲਈ ਖਜ਼ਾਨਾ ਖਾਲੀ ਨਹੀਂ ਹੁੰਦਾ ਤਾਂ ਲੋਕਾਂ ਲਈ ਖਜ਼ਾਨਾ ਖਾਲੀ ਹੋ ਜਾਂਦਾ ਹੈ।
ਮਾਨ ਨੇ ਕਿਹਾ ਕਿ ਸਾਨੂੰ ਸਿਆਸਤ ਵਿਚ ਆਉਣ ਦੀ ਕੀ ਲੋੜ ਸੀ ? ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਸਨ, ਮੈਂ ਕਾਮੇਡੀਅਨ ਸੀ। ਜਦੋਂ ਅਸੀਂ ਅੰਦੋਲਨ ਕਰ ਰਹੇ ਸੀ ਅਤੇ ਸਾਰੇ ਮੁੱਦੇ ਉਠਾ ਰਹੇ ਸੀ। ਇਹ ਲੋਕ ਸਾਨੂੰ ਤਾਅਨੇ ਮਾਰਦੇ ਸਨ। ਉਸ ਤੋਂ ਬਾਅਦ ਅਸੀਂ ਰਾਜਨੀਤੀ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅਜਿਹਾ ਸਮਾਂ ਸੀ ,ਜਦੋਂ ਘਰ ਦੇ ਬਜ਼ੁਰਗਾਂ ਦੇ ਕਹਿਣ ’ਤੇ ਵੋਟਾਂ ਪਾਈਆਂ ਜਾਂਦੀਆਂ ਸਨ। ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ ਪਰ ਹੁਣ ਸਮਾਂ ਬਦਲ ਗਿਆ ਹੈ, ਇਸ ਵਾਰ ਆਪਣੀ ਮਰਜ਼ੀ ਨਾਲ ਵੋਟ ਪਾਓ।ਉਨ੍ਹਾਂ ਆਪਣੇ ਹੀ ਅੰਦਾਜ਼ 'ਚ ਕਿਹਾ ਕਿ ਮੈਂ ਭਾਜਪਾ ਵਾਲਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਮ ਆਦਮੀ ਪਾਰਟੀ ਦੇ ਲੋਕ ਹਾਂ, ਅਸੀਂ ਬਹੁਤ ਡੰਡੇ ਖਾਦੇ ਹਨ। ਗੁਜਰਾਤ ਵਿੱਚ ਭਾਜਪਾ ਸਰਕਾਰ ਜਾਣ ਵਾਲੀ ਹੈ। ਤੁਸੀਂ ਜਾਂਦੇ ਹੋਏ ਦੱਸੋ ਕਿ ਅੱਛੇ ਦਿਨ ਕਦੋਂ ਆਉਣੇ ਹਨ ? ਇਸ ਤੋਂ ਬਾਅਦ ਮਾਨ ਨੇ ਕਿਹਾ ਕਿ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਨ ਹੈ। ਮਾਨ ਨੇ ਕਿਹਾ, ਜਿਸ ਉਮਰ ਵਿੱਚ ਨੌਜਵਾਨ ਆਪਣੇ ਪਿਤਾ ਤੋਂ ਕਾਰ ਮੰਗਦੇ ਹਨ। ਸ਼ਹੀਦ ਭਗਤ ਸਿੰਘ ਅੰਗਰੇਜ਼ਾਂ ਤੋਂ ਆਪਣਾ ਦੇਸ਼ ਮੰਗ ਰਿਹਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement