ਪੜਚੋਲ ਕਰੋ

ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਲਈ ਡਟੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), 13 ਫਰਵਰੀ ਨੂੰ ਵੱਡੇ ਐਕਸ਼ਨ ਦਾ ਐਲਾਨ

Bathinda News: ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਹੁਣ ਖੱਬੇਪੱਖੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੀ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਰਿਹਾਈ ਲਈ ਡਟ ਗਈ ਹੈ।

Bathinda News: ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਰਿਹਾਈ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਹੁਣ ਖੱਬੇਪੱਖੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੀ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਰਿਹਾਈ ਲਈ ਡਟ ਗਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸੰਘਰਸ਼ ਕਰ ਰਹੀਆਂ ਹਨ। ਇਸ ਲਈ ਮੋਦੀ ਸਰਕਾਰ ਉੱਪਰ ਦਬਾਅ ਪਾਇਆ ਜਾ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਮੰਗਲਵਾਰ ਬਠਿੰਡਾ ਅਨਾਜ ਮੰਡੀ ਵਿੱਚ ‘ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰ’ ਮੁੱਦੇ ’ਤੇ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਜਥੇਬੰਦੀ ਦੀ ਸੂਬਾਈ ਲੀਡਰਸ਼ਿਪ ਨੇ ਸਿੱਖ ਕੈਦੀਆਂ ਸਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਦੀ ਰਿਹਾਈ ਲਈ 13 ਫਰਵਰੀ ਨੂੰ ਜ਼ਿਲ੍ਹਾ ਮੁਕਾਮਾਂ ’ਤੇ ਧਰਨੇ ਲਾਉਣ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ।

ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜਮਹੂਰੀ ਹੱਕਾਂ ਦੀ ਕਾਰਕੁਨ ਡਾ. ਨਵਸ਼ਰਨ ਨੇ ਕਿਹਾ ਕਿ ਮੁਲਕ ਭਰ ਦੀਆਂ ਜੇਲ੍ਹਾਂ ’ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀ ਵੱਡੀ ਗਿਣਤੀ ’ਚ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚ ਸਿੱਖ ਕੈਦੀਆਂ ਸਣੇ ਦਲਿਤ, ਆਦਿਵਾਸੀ, ਮੁਸਲਮਾਨ ਤੇ ਸਮਾਜ ਦੇ ਹੋਰ ਦੱਬੇ-ਕੁਚਲੇ ਵਰਗ ਦੇ ਲੋਕ ਸ਼ਾਮਿਲ ਹਨ। ਉਨ੍ਹਾਂ ਇਸ ਸਬੰਧੀ ਵਿਸ਼ਾਲ ਜਮਹੂਰੀ ਸੰਘਰਸ਼ ਦੀ ਲੋੜ ’ਤੇ ਜ਼ੋਰ ਦਿੱਤਾ। 

ਐਡਵੋਕੇਟ ਐਨਕੇ ਜੀਤ ਨੇ ਕਿਹਾ ਕਿ ਜੇਲ੍ਹਾਂ ’ਚ ਬੰਦ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਣਾ ਵੀ ਸਾਰੀਆਂ ਜਮਹੂਰੀ ਤਾਕਤਾਂ ਦਾ ਸਾਂਝਾ ਕਾਰਜ ਹੈ। ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਜਥੇਬੰਦੀ ਸਿੱਖ ਕੈਦੀਆਂ ਦੀ ਰਿਹਾਈ ਦੇ ਮੁੱਦੇ ਨੂੰ ਮੁਲਕ ਭਰ ਦੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭ ਜਾਤਾਂ, ਧਰਮਾਂ ਤੇ ਇਲਾਕਿਆਂ ਦੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਵਡੇਰੇ ਪ੍ਰਸੰਗ ’ਚ ਦੇਖਦੀ ਹੈ ਤੇ ਇਸ ਮੰਗ ਨੂੰ ਸੌੜੇ ਧਾਰਮਿਕ ਤੇ ਫ਼ਿਰਕੂ ਪੈਂਤੜੇ ਦੀ ਥਾਂ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਉਠਾਉਣ ਦੀ ਧਾਰਨੀ ਹੈ।

ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਸਿੱਖ ਕੈਦੀਆਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਕੈਦੀਆਂ ਦੀ ਰਿਹਾਈ ਦੀ ਮੰਗ ਬਾਰੇ ਮਤਾ ਪੇਸ਼ ਕੀਤਾ ਜਿਸ ਨੂੰ ਇਕੱਠ ਨੇ ਸਰਬਸੰਮਤੀ ਨਾਲ ਪਾਸ ਕੀਤਾ। ਅਖੀਰ ’ਚ ਜਥੇਬੰਦੀ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਆਏ ਹੋਏ ਕਾਰਕੁਨਾਂ ਤੇ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਮੰਗ ਲਈ 13 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਧਰਨਿਆਂ ਦਾ ਐਲਾਨ ਕਰਦਿਆਂ, ਵੱਡੀ ਗਿਣਤੀ ਵਰਕਰਾਂ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਪੁੱਜਣ ਦੀ ਅਪੀਲ ਕੀਤੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ

Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ

Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ

ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Kangana Controversy:'ਪੰਜਾਬੀਆਂ' ਨੂੰ ਨਸ਼ੇੜੀ ਕਹਿਣ 'ਤੇ ਭੜਕੀ AAP, ਕਿਹਾ- ਇਹ ਤਾਂ ਆਪ ਐਵੇਂ ਲਗਦੀ ਜਿਵੇਂ ਨਸ਼ੇ 'ਚ ਟੁੰਨ ਰਹਿੰਦੀ ਹੋਵੇ, ਦੇਖੋ ਵੀਡੀਓ
Ram Rahim: ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
ਹਰਿਆਣਾ 'ਚ ਵੋਟਿੰਗ ਤੋਂ ਪਹਿਲਾਂ ਰਾਮ ਰਹੀਮ ਦਾ ਵੱਡਾ ਐਕਸ਼ਨ, ਸਾਰੇ ਬਲਾਕਾਂ ਨੂੰ ਪਹੁੰਚਾਏ ਸੁਨੇਹੇ...ਸ਼ਾਮ ਨੂੰ ਤਿਆਰ ਹੋ ਜਾਓ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Babbu Maan: ਬੱਬੂ ਮਾਨ ਦੀ ਇਸ ਹਰਕਤ 'ਤੇ ਅਕਸਰ ਭੜਕ ਜਾਂਦੇ ਸੀ ਪਿਤਾ, ਗਾਇਕ ਨੇ ਕੀਤਾ ਹੈਰਾਨੀਜਨਕ ਖੁਲਾਸਾ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
Punjab Police: ਜੱਜ ਦੀ ਸੁਰੱਖਿਆ ਚੋਂ ਪੰਜਾਬ ਪੁਲਿਸ ਹਟਾਏ ਜਾਣ ਦਾ ਮਾਮਲਾ, ਮਾਨ ਸਰਕਾਰ ਦਾ HC 'ਚ 'ਤਰਲਾ', ਵਾਪਸ ਲਿਆ ਜਾਵੇਗਾ ਫ਼ੈਸਲਾ, ਪੁਲਿਸ ਦਾ ਅਕਸ ਹੋਵੇਗਾ ਖ਼ਰਾਬ
ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?

Punjab News: ਪੰਚਾਇਤੀ ਚੋਣਾਂ 'ਚ 'ਆਪ' ਦੇ ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ? ਮੰਤਰੀ ਕੁਲਦੀਪ ਧਾਲੀਵਾਲ ਨੇ ਕਰ ਦਿੱਤਾ ਸਭ ਕੁਝ ਕਲੀਅਰ

ਨਹੀਂ ਸੁਧਰਦੀ ਕੰਗਨਾ ! ਮੁੜ 'ਪੰਜਾਬੀਆਂ' ਨੂੰ ਦੱਸਿਆ ਨਸ਼ੇੜੀ, ਕਿਹਾ-ਮੋਟਰਸਾਇਕਲਾਂ 'ਤੇ ਆਉਂਦੇ ਨੇ ਚਿੱਟਾ ਤੇ ਸ਼ਰਾਬਾਂ ਪੀਂਦੇ ਨੇ, ਵਿਗਾੜ ਦਿੱਤੇ ਹਿਮਾਚਲੀ ਨੌਜਵਾਨ

Panchayat Election: ‘ਆਪ’ ਵਿਧਾਇਕ ਨੇ ਆਪਣੇ ਘਰੇ ਹੀ ਰੱਖ ਲਈ 'ਸਰਪੰਚੀ', ਹੁਣ ਹਾਈਕੋਰਟ ਪਹੁੰਚਿਆ ਮਾਮਲਾ

Embed widget