ਪੜਚੋਲ ਕਰੋ
Advertisement
ਬੀਬੀ ਸਿੱਧੂ ਠੀਕ ਕਹਿ ਰਹੀ ਹੈ ਕਿ ਚੰਨੀ ਮੁੱਖ ਮੰਤਰੀ ਅਹੁਦੇ ਦੇ ਕਾਬਿਲ ਨਹੀਂ : ਮਜੀਠਿਆ
ਅੱਜ ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡੀ ਤਾਕਤ ਮਿਲੀ ਜਦੋਂ ਵਾਰਡ ਨੰਬਰ 46 ਵਿੱਖੇ ਭਾਰਗਵ ਪਰਿਵਾਰ ਵੱਲੋਂ ਕਰਵਾਏ ਸਮਾਗਮ ਵਿੱਚ ਉਹਨਾਂ ਬਿਕਰਮ ਸਿੰਘ ਮਜੀਠੀਆ ਦੀ ਮਦਦ ਦਾ ਐਲਾਨ ਕਰ ਦਿੱਤਾ।
ਅੰਮ੍ਰਿਤਸਰ : ਅੱਜ ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡੀ ਤਾਕਤ ਮਿਲੀ ਜਦੋਂ ਵਾਰਡ ਨੰਬਰ 46 ਵਿੱਖੇ ਭਾਰਗਵ ਪਰਿਵਾਰ ਵੱਲੋਂ ਕਰਵਾਏ ਸਮਾਗਮ ਵਿੱਚ ਉਹਨਾਂ ਬਿਕਰਮ ਸਿੰਘ ਮਜੀਠੀਆ ਦੀ ਮਦਦ ਦਾ ਐਲਾਨ ਕਰ ਦਿੱਤਾ। ਇਸ ਮੌਕੇ 'ਤੇ ਰਾਜ ਕੁਮਾਰ ਭਾਰਗਵ ਨੇ ਮਜੀਠਿਆ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ।
ਇਸ ਸਮਾਗਮ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪੂਰਬੀ ਦੇ ਇੰਚਾਰਜ ਸੂਰਜ ਦੀਕਸ਼ਤ, ਭਰਤ ਹੰਡਾ, ਕੇਸ਼ਵ ਕਾਲੀਆ, ਰਾਜਪਾਲ ਸ਼੍ਰੌਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਮੌਕੇ ਗਾਇਤਰੀ ਪਰੀਵਾਰ ਨੇ ਮਜੀਠਿਆ ਨੂੰ ਸਨਮਾਨ ਚਿੰਨ੍ਹ ਦਿੱਤਾ। ਇੱਕ ਦੂਜੇ ਪ੍ਰੋਗਰਾਮ ਵਿੱਚ ਵਾਰਡ ਨੰਬਰ 47 ਵਿਖੇ ਕਾਂਗਰਸ ਪਾਰਟੀ ਦੇ ਜਿਲ੍ਹਾ ਸਕੱਤਰ ਸੰਜੇ ਅਰੋੜਾ , ਪਰਸ਼ੋਤਮ, ਧਰਮਿੰਦਰ ਤੇ ਦਸ਼ਮੇਸ਼ ਨਗਰ, ਵਾਰਡ ਨੰਬਰ 25 ਵਿੱਖੇ ਹੋਏ ਭਰਵੇ ਪ੍ਰੋਗਰਾਮ ਵਿੱਚ 50 ਦੇ ਕਰੀਬ ਕਾਂਗਰਸੀ ਪਰੀਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ।
ਇਹਨਾਂ ਸਭ ਦਾ ਸਵਾਗਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੂਰਬੀ ਹਲਕੇ ਦੇ ਲੋਕਾਂ ਦੇ ਉਹ ਸਦਾ ਰਿਣੀ ਰਹਿਣਗੇ। ਉਹਨਾਂ ਨੂੰ ਜਦੋਂ ਬੀਬੀ ਨਵਜੋਤ ਸਿੱਧੂ ਦੇ ਇਸ ਬਿਆਨ ਬਾਰੇ ਕੇ ਨਵਜੋਤ ਸਿੰਘ ਸਿੱਧੂ ਚੰਨੀ ਨਾਲੋਂ ਵੱਧ ਕਾਬਿਲ ਸਨ ਤੇ ਰਾਹੁਲ ਗਾਂਧੀ ਨੂੰ ਮੁੱਖ ਮੰਤਰੀ ਦੀ ਚੋਣ ਨੂੰ ਸਬੰਧੀ ਗੁੰਮਰਾਹ ਕੀਤਾ ਗਿਆ ਤਾਂ ਮਜੀਠਿਆ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਹਿ ਰਹੇ ਹਨ ਕਿ ਚੰਨੀ ਮੁੱਖ ਮੰਤਰੀ ਦੇ ਅਹੁਦੇ ਕਾਬਿਲ ਨਹੀਂ, ਜਿਸ ਨੇ ਤਿੰਨ ਮਹੀਨੇ ਵਿੱਚ ਹੀ ਪੰਜਾਬ ਦਾ ਕਰੋੜਾਂ ਰੁਪਏ ਲੁੱਟ ਲਏ ਉਸ ਹੱਥ ਸੂਬਾ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ। ਉਹਨਾਂ ਕਿਹਾ ਕਿ ਥੋੜੇ ਦਿਨ ਠੈਰ ਜਾਵੋ ਸਿੱਧੂ ਜੌੜਾ ਹੋਰ ਪਟਾਕੇ ਪਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement