ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! 6 IAS ਅਫਸਰਾਂ ਦੇ ਤਬਾਦਲੇ ਸਣੇ ਇਨ੍ਹਾਂ ਜ਼ਿਲ੍ਹਿਆਂ ਦੇ DC ਵੀ ਬਦਲੇ, ਗਮਾਡਾ ਦੀ ਨਵੀਂ ਚੀਫ਼ ਐਡਮਿਨਿਸਟ੍ਰੇਟਰ ਬਣੀ ਸਾਕਸ਼ੀ ਸਾਹਨੀ
ਪੰਜਾਬ ਸਰਕਾਰ ਵੱਲੋਂ 6 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ। 3 ਜ਼ਿਲਿਆਂ ਦੇ ਡੀ.ਸੀ. ਨੂੰ ਬਦਲਿਆ ਗਿਆ ਹੈ। ਅੰਮ੍ਰਿਤਸਰ ਦੀ ਡੀ.ਸੀ. ਸਾਕਸ਼ੀ ਸਾਹਨੀ ਨੂੰ ਹੁਣ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦਾ ਚੀਫ਼ ਐਡਮਿਨਿਸਟ੍ਰੇਟਰ

ਪਿੱਛਲੇ ਕੁੱਝ ਮਹੀਨਿਆਂ ਤੋਂ ਲਗਾਤਾਰ ਵੱਡੇ ਪ੍ਰਸ਼ਾਸ਼ਨਿਕ ਫੇਰ ਬਦਲ ਕੀਤੇ ਜਾ ਰਹੇ ਹਨ। ਦੀਵਾਲੀ ਤੋਂ ਅਗਲੇ ਹੀ ਦਿਨ ਸਰਕਾਰ ਨੇ ਮਾਝਾ ਬੈਲਟ ਦੇ 3 ਡਿਪਟੀ ਕਮਿਸ਼ਨਰਾਂ (DCs) ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।
ਪੰਜਾਬ ਸਰਕਾਰ ਨੇ ਬੁੱਧਵਾਰ ਯਾਨੀਕਿ 22 ਅਕਤੂਬਰ ਨੂੰ 6 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ। 3 ਜ਼ਿਲਿਆਂ ਦੇ ਡੀ.ਸੀ. ਨੂੰ ਬਦਲਿਆ ਗਿਆ ਹੈ। ਅੰਮ੍ਰਿਤਸਰ ਦੀ ਡੀ.ਸੀ. ਸਾਕਸ਼ੀ ਸਾਹਨੀ ਨੂੰ ਹੁਣ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦਾ ਚੀਫ਼ ਐਡਮਿਨਿਸਟ੍ਰੇਟਰ ਨਿਯੁਕਤ ਕੀਤਾ ਗਿਆ ਹੈ, ਜਦਕਿ ਦਲਵਿੰਦਰਜੀਤ ਨੂੰ ਅੰਮ੍ਰਿਤਸਰ ਦਾ ਡੀ.ਸੀ. ਨਿਯੁਕਤ ਕੀਤਾ ਗਿਆ ਹੈ।

ਜਾਣੋ ਕਿਸਨੂੰ ਕਿੱਥੇ ਮਿਲੀ ਨਵੀਂ ਨਿਯੁਕਤੀ
ਇਸ ਫੇਰਬਦਲ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ DC ਬਦਲੇ ਗਏ ਹਨ।
ਅੰਮ੍ਰਿਤਸਰ ਦੀ DC ਸਾਕਸ਼ੀ ਸਾਹਨੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ (GMADA) ਦਾ ਮੁੱਖ ਪ੍ਰਸ਼ਾਸਕ (Chief Administrator) ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਕਸ਼ੀ ਸਾਹਨੀ ਦੀ, ਹੜ੍ਹਾਂ ਦੌਰਾਨ ਗਰਾਊਂਡ ਜ਼ੀਰੋ 'ਤੇ ਪਹੁੰਚ ਕੇ ਕੀਤੇ ਗਏ ਬਚਾਅ ਕਾਰਜਾਂ ਲਈ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਜਨਤਕ ਤੌਰ 'ਤੇ ਤਾਰੀਫ ਕੀਤੀ ਗਈ ਸੀ।
ਦਲਵਿੰਦਰ ਜੀਤ ਸਿੰਘ ਨੂੰ ਅੰਮ੍ਰਿਤਸਰ ਦਾ ਨਵਾਂ DC (DC Amritsar) ਨਿਯੁਕਤ ਕੀਤਾ ਗਿਆ ਹੈ। ਉਹ ਹੁਣ DC ਸਾਕਸ਼ੀ ਸਾਹਨੀ ਦੀ ਥਾਂ ਲੈਣਗੇ। ਉਹ ਇਸ ਤੋਂ ਪਹਿਲਾਂ ਗੁਰਦਾਸਪੁਰ ਦੇ DC ਦੇ ਅਹੁਦੇ 'ਤੇ ਤਾਇਨਾਤ ਸਨ।
ਪਠਾਨਕੋਟ ਦੇ DC ਆਦਿੱਤਿਆ ਉੱਪਲ ਨੂੰ ਹੁਣ ਗੁਰਦਾਸਪੁਰ ਦਾ DC ਲਗਾਇਆ ਗਿਆ ਹੈ। ਜੋ ਕਿ ਦਲਵਿੰਦਰ ਜੀਤ ਸਿੰਘ ਦੀ ਥਾਂ ਲੈਣਗੇ।
ਆਈਏਐਸ (IAS) ਅਧਿਕਾਰੀ ਪੱਲਵੀ, ਆਦਿੱਤਿਆ ਉੱਪਲ ਦੀ ਥਾਂ 'ਤੇ ਪਠਾਨਕੋਟ ਦੀ ਨਵੀਂ DC (DC Pathankot) ਹੋਵੇਗੀ। ਉਨ੍ਹਾਂ ਨੂੰ ਇਸਦੇ ਨਾਲ ਨਗਰ ਨਿਗਮ ਕਮਿਸ਼ਨਰ (Municipal Corporation Commissioner) ਦਾ ਚਾਰਜ ਵੀ ਦਿੱਤਾ ਗਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















