ਪੜਚੋਲ ਕਰੋ
ਪਹਾੜਾਂ ਨੂੰ ਨਿਕਲੇ ਮਜੀਠੀਆ! ਵਿਸ਼ਵ ਦੇ ਸਭ ਤੋਂ ਉੱਚੇ ਪੋਸਟ ਆਫ਼ਿਸ ਤੱਕ ਬਾਇਕ ਰਾਈਡਿੰਗ
Punjab News : ਅਕਾਲੀ ਲੀਡਰ ਬਿਕਰਮ ਮਜੀਠੀਆ ਪੰਜਾਬ ਤੋਂ ਬਾਇਕ ਰਾਈਡਿੰਗ ਰਾਹੀਂ ਪਹਾੜੀ ਇਲਾਕੇ ਦੀ ਯਾਤਰਾ 'ਤੇ ਨਿਕਲੇ ਹਨ। ਇਸ ਦੌਰਾਨ ਉਨ੍ਹਾਂ ਵਿਸ਼ਵ ਦੇ ਸਭ ਤੋਂ ਵੱਧ ਉਚਾਈ ਵਾਲੇ ਪੋਸਟ ਆਫ਼ਿਸ ਹਿੱਕਮ 'ਤੇ ਪਹੁੰਚ ਕੇ ਫੋਟੋ ਸ਼ੇਅਰ ਕੀਤੀ ਹੈ।

Bikram Singh Majithia
Punjab News: ਅਕਾਲੀ ਲੀਡਰ ਬਿਕਰਮ ਮਜੀਠੀਆ ਪੰਜਾਬ ਤੋਂ ਬਾਇਕ ਰਾਈਡਿੰਗ ਰਾਹੀਂ ਪਹਾੜੀ ਇਲਾਕੇ ਦੀ ਯਾਤਰਾ 'ਤੇ ਨਿਕਲੇ ਹਨ। ਇਸ ਦੌਰਾਨ ਉਨ੍ਹਾਂ ਵਿਸ਼ਵ ਦੇ ਸਭ ਤੋਂ ਵੱਧ ਉਚਾਈ ਵਾਲੇ ਪੋਸਟ ਆਫ਼ਿਸ ਹਿੱਕਮ 'ਤੇ ਪਹੁੰਚ ਕੇ ਫੋਟੋ ਸ਼ੇਅਰ ਕੀਤੀ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਦਾ ਹੁਣ ਅਲੱਗ ਹੀ ਰੂਪ ਨਜ਼ਰ ਆਇਆ ਹੈ। ਉਹ ਰੂਪ ਹੈ ਬਾਈਕ ਰਾਈਡਰ ਦਾ।
ਇਹ ਵੀ ਪੜ੍ਹੋ : Hemkund Sahib Yatra 2023: ਹੇਮਕੁੰਟ ਯਾਤਰਾ 'ਤੇ ਗਏ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
ਦਰਅਸਲ 'ਚ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ 'ਤੇ ਆਪਣੀ ਬਾਈਕ ਰਾਈਡਿੰਗ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਡਾਕਘਰ ਦੇ ਸਾਹਮਣੇ ਨਜ਼ਰ ਆ ਰਹੇ ਹਨ। ਅਕਾਲੀ ਆਗੂ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਕਿ ਪੰਜਾਬ ਤੋਂ ਬਾਇਕ ਰਾਈਡਿੰਗ ਰਾਹੀਂ ਪਹਾੜੀ ਇਲਾਕੇ ਦੀ ਯਾਤਰਾ ਕਰਦਿਆਂ ਅੱਜ ਵਿਸ਼ਵ ਦੇ ਸਭ ਤੋਂ ਵੱਧ ਉਚਾਈ ਵਾਲੇ ਪੋਸਟ ਆਫ਼ਿਸ ਹਿੱਕਮ 'ਤੇ ਪਹੁੰਚ ਕੇ ਸਮੁੱਚੀ ਯਾਤਰਾ ਦੀ ਮੰਜਿਲ 'ਤੇ ਪਹੁੰਚਣ ਦਾ ਅਹਿਸਾਸ ਹੋਇਆ। ਬਹੁਤ ਦੇਰ ਬਾਅਦ ਅਜਿਹੀ ਯਾਤਰਾ ਕਰਦਿਆਂ ਕੁਦਰਤੀ ਨਜ਼ਾਰਿਆਂ ਨੂੰ ਨੇੜ੍ਹੇ ਤੋਂ ਦੇਖ ਕੇ ਕੁਦਰਤ ਦੀ ਇਲਾਹੀ ਸੁੰਦਰਤਾ ਅਤੇ ਵਿਸ਼ਾਲਤਾ ਦਾ ਅਨੰਦ ਮਾਨਣਾ ਬਹੁਤ ਹੀ ਬੇਮਿਸਾਲ ਅਤੇ ਲਾਜਵਾਬ ਹੈ। ਨੌਜਵਾਨਾਂ ਨੂੰ ਅਜਿਹੀਆਂ ਯਾਤਰਾਵਾਂ ਦੁਆਰਾ ਜੀਵਨ ਵਿੱਚ ਰੁਮਾਂਚਕਤਾ ਭਰਦੇ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਚੋਣਾਂ ਦਾ ਵੱਜਿਆ ਬਿਗੁਲ! ਕੇਂਦਰ ਸਰਕਾਰ ਨੇ ਵਿੱਢੀ ਤਿਆਰੀ, ਪੰਜਾਬ ਸਰਕਾਰ ਨੂੰ ਭੇਜਿਆ ਲੈਟਰ
ਦੱਸ ਦੇਈਏ ਕਿ ਦੁਨੀਆ ਦਾ ਸਭ ਤੋਂ ਉੱਚਾ ਡਾਕਘਰ ਹਿਮਾਚਲ ਪ੍ਰਦੇਸ਼ ਦੇ ਸਪਿਤੀ ਵਿੱਚ ਹਿੱਕਮ ਪਿੰਡ ਵਿੱਚ ਸਥਿਤ ਹੈ। ਇਹ ਡਾਕਘਰ 1983 ਤੋਂ ਦੂਰ-ਦੁਰਾਡੇ ਪਿੰਡਾਂ ਤੱਕ ਚਿੱਠੀਆਂ ਪਹੁੰਚਾ ਰਿਹਾ ਹੈ। 'ਹਿੱਕਮ 'ਪਿੰਡ ਦਾ ਇਹ ਡਾਕਘਰ 14, 567 ਫੁੱਟ ਦੀ ਉਚਾਈ 'ਤੇ ਸਥਿਤ ਹੈ। ਦੁਨੀਆ ਦਾ ਸਭ ਤੋਂ ਉੱਚਾ ਡਾਕਘਰ ਹੁਣ ਬਦਲ ਗਿਆ ਹੈ। ਪਹਿਲਾਂ ਇਹ ਡਾਕਘਰ ਕੱਚੇ ਮਕਾਨ ਵਿੱਚ ਚੱਲਦਾ ਸੀ ਪਰ ਹੁਣ ਇਸ ਡਾਕਘਰ ਲਈ ਖ਼ਾਸ ਦਫ਼ਤਰ ਬਣਾਇਆ ਗਿਆ ਹੈ। ਇਥੇ ਦਾ ਦਫਤਰ ਵੀ ਲੈਟਰ ਬਾਕਸ ਦੇ ਆਕਾਰ ਦਾ ਬਣਿਆ ਹੋਇਆ ਹੈ। ਇਹ ਲੈਟਰ ਬਾਕਸ ਦੇ ਆਕਾਰ ਦਾ ਡਾਕਘਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਲੋਕ ਇਥੇ ਪਹੁੰਚ ਕੇ ਆਪਣੀਆਂ ਤਸਵੀਰਾਂ ਖਿੱਚਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















