(Source: ECI/ABP News)
Biporjoy in punjab: ਪੰਜਾਬ 'ਚ ਅੱਜ ਦਾਖ਼ਲ ਹੋਵੇਗਾ ਬਿਪਰਜੋਏ ! ਮਾਲਵੇ ਵਿੱਚ ਯੈਲੋ ਅਲਰਟ, ਕਿਸਾਨਾਂ ਨੂੰ ਖੇਤਾਂ 'ਚ ਨਾ ਜਾਣ ਦੀ ਅਪੀਲ
ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ਵਿੱਚ ਨਾ ਜਾਣ, ਕੱਚੇ ਅਤੇ ਕਮਜ਼ੋਰ ਘਰਾਂ ਵਿੱਚ ਰਹਿਣ ਅਤੇ ਝੱਖੜ ਦੌਰਾਨ ਸ਼ੀਸ਼ੇ ਦੀਆਂ ਖਿੜਕੀਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਜਦੋਂ ਕਿ ਇਸ ਤੂਫਾਨ ਦੇ ਨਾਲ ਮਾਝੇ ਤੇ ਦੁਆਬੇ 'ਚ ਗਰਮੀ ਵਧੇਗੀ ਪਰ ਇਸ ਨਾਲ ਮਾਲਵੇ ਨੂੰ ਮਿਲੇਗੀ ਰਾਹਤ
![Biporjoy in punjab: ਪੰਜਾਬ 'ਚ ਅੱਜ ਦਾਖ਼ਲ ਹੋਵੇਗਾ ਬਿਪਰਜੋਏ ! ਮਾਲਵੇ ਵਿੱਚ ਯੈਲੋ ਅਲਰਟ, ਕਿਸਾਨਾਂ ਨੂੰ ਖੇਤਾਂ 'ਚ ਨਾ ਜਾਣ ਦੀ ਅਪੀਲ Biparjoy will enter Punjab today Yellow alert in Malwa, appeal to farmers not to go to fields Biporjoy in punjab: ਪੰਜਾਬ 'ਚ ਅੱਜ ਦਾਖ਼ਲ ਹੋਵੇਗਾ ਬਿਪਰਜੋਏ ! ਮਾਲਵੇ ਵਿੱਚ ਯੈਲੋ ਅਲਰਟ, ਕਿਸਾਨਾਂ ਨੂੰ ਖੇਤਾਂ 'ਚ ਨਾ ਜਾਣ ਦੀ ਅਪੀਲ](https://feeds.abplive.com/onecms/images/uploaded-images/2023/06/18/b1f00deb1a513d7ef5a98e8e17fdd3821687070786767674_original.jpg?impolicy=abp_cdn&imwidth=1200&height=675)
Punjab Weather: ਰਾਜਸਥਾਨ ਤੋਂ ਬਿਪਰਜੋਏ ਅੱਜ ਉੱਤਰ ਭਾਰਤ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਗੁਜਰਾਤ ਅਤੇ ਰਾਜਸਥਾਨ 'ਚ ਤਬਾਹੀ ਮਚਾਉਣ ਤੋਂ ਬਾਅਦ ਅੱਜ ਇਹ ਤੂਫਾਨ ਪੰਜਾਬ 'ਚ ਹਰਿਆਣਾ ਅਤੇ ਪੂਰਬੀ ਮਾਲਵਾ ਨੂੰ ਪ੍ਰਭਾਵਿਤ ਕਰੇਗਾ। ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਅੱਜ ਤੋਂ ਮੰਗਲਵਾਰ ਤੱਕ ਪੂਰਬੀ ਮਾਲਵੇ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
40 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੀਆਂ ਹਵਾਵਾਂ
ਦਰਅਸਲ, ਬਿਪਰਜਾਏ ਦਾ ਮੁੱਖ ਅਸਰ ਹਰਿਆਣਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਮਾਝਾ-ਦੋਆਬਾ ਦੇ ਚਾਰ ਜ਼ਿਲ੍ਹਿਆਂ ਤੋਂ ਇਲਾਵਾ ਪੂਰਬੀ ਇਲਾਕਿਆਂ ਦੇ ਨਾਲ-ਨਾਲ ਪੂਰੇ ਸੂਬੇ ਵਿੱਚ ਹੀਟ ਵੇਵ ਵਧੇਗੀ। ਪਰ ਇਨ੍ਹਾਂ ਖੇਤਰਾਂ ਵਿੱਚ ਬਿਪਰਜੋਏ ਤੋਂ ਤਬਾਹੀ ਦਾ ਡਰ ਹੈ। ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਇਸ ਦੌਰਾਨ ਪੂਰਬੀ ਮਾਲਵੇ ਦੇ ਨਾਲ-ਨਾਲ ਮਾਝੇ ਦੇ ਪਠਾਨਕੋਟ ਅਤੇ ਦੋਆਬੇ ਦੇ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ 40 ਕਿ.ਮੀ. ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਕਿਸਾਨਾਂ ਨੂੰ ਵਿਭਾਗ ਦੀ ਅਪੀਲ
ਇਸ ਦੌਰਾਨ ਕਿਸਾਨਾਂ ਨੂੰ ਖੇਤਾਂ ਵਿੱਚ ਨਾ ਜਾਣ, ਕੱਚੇ ਅਤੇ ਕਮਜ਼ੋਰ ਘਰਾਂ ਵਿੱਚ ਰਹਿਣ ਅਤੇ ਝੱਖੜ ਦੌਰਾਨ ਸ਼ੀਸ਼ੇ ਦੀਆਂ ਖਿੜਕੀਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਜਦੋਂ ਕਿ ਇਸ ਤੂਫਾਨ ਦੇ ਨਾਲ ਮਾਝੇ ਤੇ ਦੁਆਬੇ 'ਚ ਗਰਮੀ ਵਧੇਗੀ ਪਰ ਇਸ ਨਾਲ ਮਾਲਵੇ ਨੂੰ ਮਿਲੇਗੀ ਰਾਹਤ
ਗਰਮੀ ਤੋਂ ਮਿਲੇਗੀ ਵਕਤੀ ਰਾਹਤ
ਬਿਪਰਜੋਈ ਜਿੱਥੇ ਦੂਜੇ ਰਾਜਾਂ ਵਿੱਚ ਮੁਸੀਬਤ ਲਿਆ ਰਹੀ ਹੈ, ਉੱਥੇ ਹੀ ਪੰਜਾਬ ਵਿੱਚ ਮੌਸਮ ਸੁਹਾਵਣਾ ਬਣਾ ਦੇਵੇਗਾ। ਐਤਵਾਰ-ਸੋਮਵਾਰ ਇੱਥੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਪਰ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਪੰਜਾਬ ਦੇ ਮਾਝੇ ਅਤੇ ਦੁਆਬੇ ਵਿੱਚ ਬਿਪਰਜੋਈ ਦੇ ਮਾਮੂਲੀ ਪ੍ਰਭਾਵ ਕਾਰਨ ਹੁਣ ਤਾਪਮਾਨ ਵਧੇਗਾ। ਅੱਜ ਸ਼ਾਮ ਤੱਕ ਮਾਝੇ ਅਤੇ ਦੁਆਬੇ ਦਾ ਤਾਪਮਾਨ 38 ਡਿਗਰੀ ਨੂੰ ਪਾਰ ਕਰ ਜਾਵੇਗਾ, ਜੋ ਕਿ ਪਿਛਲੇ ਦਿਨ 37 ਡਿਗਰੀ ਦੇ ਨੇੜੇ ਸੀ। ਜਦੋਂ ਕਿ ਮਾਲਵੇ ਵਿੱਚ ਬਿਪਰਜੋਈ ਗਰਮੀ ਤੋਂ ਰਾਹਤ ਦੇਵੇਗਾ ਅਤੇ ਤਾਪਮਾਨ ਨੂੰ ਹੇਠਾਂ ਲਿਆਏਗਾ। ਮਾਲਵੇ ਵਿੱਚ ਤਾਪਮਾਨ 38 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)