Lok Sabha Election 2024: ਹੁਸ਼ਿਆਰਪੁਰ ਤੋਂ ਦੌੜਿਆ ਬਸਪਾ ਉਮੀਦਵਾਰ, ਪਾਰਟੀ ਛੱਡ 'ਆਪ' 'ਚ ਸ਼ਾਮਲ
Lok Sabha Election 2024: ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦਲਬਦਲੀ ਦਾ ਦੌਰ ਵੀ ਤੇਜ਼ ਹੋ ਗਿਆ ਹੈ। ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਨੇ ਪਾਰਟੀ ਤੋਂ ਅਸਤੀਫਾ
Lok Sabha Election 2024: ਲੋਕ ਸਭਾ ਚੋਣਾਂ ਦਾ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦਲਬਦਲੀ ਦਾ ਦੌਰ ਵੀ ਤੇਜ਼ ਹੋ ਗਿਆ ਹੈ। ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇੰਨਾ ਹੀ ਨਹੀਂ ਅੱਜ ਉਹ ਚੰਡੀਗੜ੍ਹ ਵਿੱਚ ਸੀਐਮ ਭਗਵੰਤ ਮਾਨ ਕੋਲ ਪਹੁੰਚੇ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਬਸਪਾ ਵੱਲੋਂ ਐਲਾਨੇ ਗਏ ਉਮੀਦਵਾਰ ਰਾਕੇਸ਼ ਸੋਮਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਹ ਕਦਮ ਚੁੱਕ ਰਹੇ ਹਨ। ਸੀਐਮ ਭਗਵੰਤ ਮਾਨ ਨੇ ਖੁਦ ਰਾਕੇਸ਼ ਸੋਮਨ ਦੇ ਪਾਰਟੀ 'ਚ ਸ਼ਾਮਲ ਹੋਣ ਦੀ ਵੀਡੀਓ ਸ਼ੇਅਰ ਕੀਤੀ ਹੈ।
ਰਾਕੇਸ਼ ਸੋਮਨ ਨੂੰ ਬਸਪਾ ਨੇ ਹੁਸ਼ਿਆਰਪੁਰ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼, 'ਆਪ' ਦੇ ਰਾਜ ਕੁਮਾਰ ਚੱਬੇਵਾਲ ਤੇ ਕਾਂਗਰਸ ਦੀ ਯਾਮਿਨੀ ਗੋਮਰ ਵਿਰੁੱਧ ਮੈਦਾਨ 'ਚ ਉਤਾਰਿਆ ਸੀ ਪਰ ਉਨ੍ਹਾਂ ਨੇ ਨਾਮਜ਼ਦਗੀ ਤੋਂ ਪਹਿਲਾਂ ਹੀ ਪਾਰਟੀ ਛੱਡ ਦਿੱਤੀ।
ਪੰਜਾਬ 'ਚ ਬਸਪਾ ਨੂੰ ਵੱਡਾ ਝਟਕਾ
— AAP Punjab (@AAPPunjab) May 8, 2024
ਹੁਸ਼ਿਆਰਪੁਰ ਤੋਂ ਨਾਮਵਰ ਦਲਿਤ ਆਗੂ ਅਤੇ ਬਸਪਾ ਉਮੀਦਵਾਰ ਰਾਕੇਸ਼ ਸੋਮਨ AAP 'ਚ ਹੋਏ ਸ਼ਾਮਿਲ
CM @BhagwantMann ਨੇ ਸਨਮਾਨ ਕਰਦੇ ਹੋਏ ਪਾਰਟੀ 'ਚ ਕੀਤਾ ਸ਼ਾਮਲ#MissionAAP13Vs0 pic.twitter.com/Oir10ZgrIN
ਬਸਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਰਾਕੇਸ਼ ਸੋਮਨ ਨੇ ਕਿਹਾ ਕਿ ਹਰ ਗਰੀਬ ਨੂੰ ਚੰਗੀਆਂ ਸਿਹਤ ਸਹੂਲਤਾਂ ਤੇ ਚੰਗੀ ਸਿੱਖਿਆ ਦੇਣਾ ਪੁੰਨ ਦਾ ਕੰਮ ਹੈ। ਉਹ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਕੰਮਾਂ ਤੋਂ ਪ੍ਰਭਾਵਿਤ ਹਨ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਚੰਗਾ ਕੰਮ ਕਰ ਰਹੀ ਹੈ, ਚਾਹੇ ਉਹ ਗਰੀਬ ਬੱਚਿਆਂ ਲਈ ਹੋਵੇ, ਚਾਹੇ ਉਹ ਮਜ਼ਦੂਰ ਦਲਿਤਾਂ ਲਈ ਹੋਵੇ ਜਾਂ ਭਾਵੇਂ ਬੇਰੁਜ਼ਗਾਰਾਂ ਲਈ ਹੋਵੇ। ਉਹ ਇਨ੍ਹਾਂ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।