(Source: ECI/ABP News)
Punjab News: ਭਾਜਪਾ ਨੇ ਮੰਗਿਆ ਪੰਜਾਬ 'ਚ ਰੈੱਡ ਅਲਰਟ, ਕੇਂਦਰੀ ਬਲਾਂ ਦੀ ਹੋਏ ਤਾਇਨਾਤੀ
ਭਾਜਪਾ ਆਗੂ ਨੇ ਇਹ ਮੰਗ ਪਟਿਆਲਾ ਦੇ ਕਾਲੀ ਮੰਦਰ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੇ ਲੁਧਿਆਣਾ ਵਿਚ ਹਾਲ ਹੀ ਵਿਚ ਹੋਏ ਬੰਬ ਧਮਾਕਿਆਂ ਦੇ ਕਥਿਤ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕੀਤੀ ਹੈ।
![Punjab News: ਭਾਜਪਾ ਨੇ ਮੰਗਿਆ ਪੰਜਾਬ 'ਚ ਰੈੱਡ ਅਲਰਟ, ਕੇਂਦਰੀ ਬਲਾਂ ਦੀ ਹੋਏ ਤਾਇਨਾਤੀ BJP demands red alert in Punjab Punjab Elections 2022 Punjab News: ਭਾਜਪਾ ਨੇ ਮੰਗਿਆ ਪੰਜਾਬ 'ਚ ਰੈੱਡ ਅਲਰਟ, ਕੇਂਦਰੀ ਬਲਾਂ ਦੀ ਹੋਏ ਤਾਇਨਾਤੀ](https://feeds.abplive.com/onecms/images/uploaded-images/2022/01/26/84b316245c1f1767e6896e3867fa2226_original.jpg?impolicy=abp_cdn&imwidth=1200&height=675)
Punjab News: ਪੰਜਾਬ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੇ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਹੈ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੋਸ਼ ਲਗਾਇਆ ਹੈ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਢਹਿ ਗਈ ਹੈ। ਇਸ ਦੇ ਨਾਲ ਹੀ ਤਰੁਣ ਚੁੱਘ ਨੇ ਸੂਬੇ ਵਿੱਚ ਰੈੱਡ ਅਲਰਟ (Red Alert) ਜਾਰੀ ਕਰਨ ਤੇ ਕੇਂਦਰੀ ਬਲਾਂ ਦੀ ਤਾਇਨਾਤੀ ਦੀ ਮੰਗ ਕੀਤੀ।
ਭਾਜਪਾ ਆਗੂ ਨੇ ਇਹ ਮੰਗ ਪਟਿਆਲਾ ਦੇ ਕਾਲੀ ਮੰਦਰ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੇ ਲੁਧਿਆਣਾ ਵਿਚ ਹਾਲ ਹੀ ਵਿਚ ਹੋਏ ਬੰਬ ਧਮਾਕਿਆਂ ਦੇ ਕਥਿਤ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕੀਤੀ ਹੈ। ਪਟਿਆਲਾ ਵਿਚ ਬੇਅਦਬੀ ਦੇ ਇੱਕ ਕਥਿਤ ਮਾਮਲੇ ਵਿਚ ਸੋਮਵਾਰ ਨੂੰ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਨਾਲ ਹੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਕਾਂਡ ਨਾਲ ਜੁੜੇ ਇਕ ਵਿਅਕਤੀ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।
ਪਟਿਆਲਾ ਕਾਂਡ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੁੱਘ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਦੇਸ਼ ਵਿਰੋਧੀ ਤਾਕਤਾਂ ਸਰਗਰਮ ਹਨ। ਭਾਜਪਾ ਆਗੂ ਨੇ ਕਿਹਾ, "ਦੇਸ਼ ਵਿਰੋਧੀ ਤੇ ਵਿਨਾਸ਼ਕਾਰੀ ਤਾਕਤਾਂ ਪੰਜਾਬ ਵਿਚ ਬਹੁਤ ਸਰਗਰਮ ਹਨ ਅਤੇ ਹਿੰਸਕ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਚੁੱਘ ਨੇ ਰੈੱਡ ਅਲਰਟ ਲਗਾਉਣ ਦੀ ਕੀਤੀ ਮੰਗ
ਚੁੱਘ ਨੇ ਪੰਜਾਬ 'ਚ ਰੈੱਡ ਅਲਰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਚੁੱਘ ਨੇ ਇੱਕ ਬਿਆਨ 'ਚ ਕਿਹਾ ਕਿ ਪੰਜਾਬ ਵਿੱਚ ਰੈੱਡ ਅਲਰਟ ਜਾਰੀ ਕੀਤਾ ਜਾਣਾ ਚਾਹੀਦਾ ਹੈ ਤੇ ਕੇਂਦਰੀ ਬਲਾਂ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਇਸ ਵਾਰ ਕਿਸਾਨ ਅੰਦੋਲਨ ਕਰਕੇ ਬੀਜੇਪੀ ਦੀ ਹਾਲਤ ਕਾਫੀ ਪਤਲੀ ਹੈ। ਬੀਜੇਪੀ ਚੋਣਾਂ ਵਿੱਚ ਅੰਦਰੂਨੀ ਸੁਰੱਖਿਆ ਨੂੰ ਵੱਡਾ ਮੁੱਦਾ ਬਣਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)