ਪੜਚੋਲ ਕਰੋ
Advertisement
BKU ਡਕੌਂਦਾ ਵੱਲੋਂ ਜੁਝਾਰ ਰੈਲੀ ਬਰਨਾਲਾ ਦੀਆਂ ਤਿਆਰੀਆਂ ਮੁਕੰਮਲ , ਹਜ਼ਾਰਾਂ ਕਿਸਾਨ ਆਪਣੇ ਪਰਿਵਾਰਾਂ ਸਮੇਤ ਹੋਣਗੇ ਸ਼ਾਮਿਲ : ਧਨੇਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 21 ਜਨਵਰੀ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ 'ਜੁਝਾਰ ਰੈਲੀ ' ਵਿੱਚ ਪੑੀਵਾਰਾਂ ਸਮੇਤ ਸ਼ਾਮਿਲ ਹੋਣ ਦੀਆਂ ਤਿਆਰੀਆਂ ਪੂਰੇ ਜੋਰਾਂ 'ਤੇ ਚੱਲ ਰਹੀਆਂ ਹਨ।
ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ 21 ਜਨਵਰੀ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ 'ਜੁਝਾਰ ਰੈਲੀ ' ਵਿੱਚ ਪੑੀਵਾਰਾਂ ਸਮੇਤ ਸ਼ਾਮਿਲ ਹੋਣ ਦੀਆਂ ਤਿਆਰੀਆਂ ਪੂਰੇ ਜੋਰਾਂ 'ਤੇ ਚੱਲ ਰਹੀਆਂ ਹਨ। ਸੂਬਾ ਕਮੇਟੀ ਨੇ "ਜੁਝਾਰ ਰੈਲੀ" ਦੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਆਗੂਆਂ ਮਨਜੀਤ ਧਨੇਰ,ਬਲਵੰਤ ਉੱਪਲੀ, ਦਰਸ਼ਨ ਸਿੰਘ ਉੱਗੋਕੇ,ਗੁਰਦੇਵ ਸਿੰਘ ਮਾਂਗੇਵਾਲ ਅਤੇ ਹਰਚਰਨ ਸੁਖਪੁਰਾ ਨੇ ਦਾਣਾ ਮੰਡੀ ਬਰਨਾਲਾ ਵਿੱਚ ਪ੍ਰਬੰਧਾਂ ਵਿੱਚ ਜੁਟੇ ਸੈਂਕੜੇ ਆਗੂਆਂ/ ਵਰਕਰ ਨਾਲ ਨਿੱਠਕੇ ਸਮੁੱਚੇ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕਰਦਿਆਂ ਹਰ ਪਰਬੰਧ ਨੂੰ ਅੰਤਿਮ ਛੋਹਾਂ ਦਿੱਤੀਆਂ।
ਆਗੂਆਂ ਕਿਹਾ ਕਿ ਇਸ ਦਿਨ ਸਮੁੱਚੇ ਪੰਜਾਬ ਭਰ ਵਿੱਚੋਂ ਪੂਰੇ ਉਤਸ਼ਾਹ ਨਾਲ ਦਹਿ ਹਜਾਰਾਂ ਦੀ ਤਾਦਾਦ ਵਿੱਚ ਕਾਫ਼ਲੇ ਸ਼ਾਮਿਲ ਹੋਣਗੇ। ਮੋਦੀ ਹਕੂਮਤ ਨੇ ਸਾਮਰਾਜੀ ਲੁਟੇਰੀਆਂ ਸੰਸਥਾਵਾਂ ਦੀਆਂ ਨੀਤੀ ਲਾਗੂ ਕਰਦਿਆਂ ਪਹਿਲਾਂ ਕਿਰਤ ਕਾਨੂੰਨਾਂ ਨੂੰ ਚਾਰ ਲੇਬਰ ਕੋਡਾਂ ਵਿੱਚ ਤਬਦੀਲ ਕਰਕੇ ਕਿਰਤੀਆਂ ਲਈ ਹਾਇਰ ਐਂਡ ਫ਼ਾਇਰ ਦੀ ਨੀਤੀ ਲਾਗੂ ਕਰਕੇ ਕਿਰਤੀਆਂ ਦੀ ਤਿੱਖੀ ਰੱਤ ਨਿਚੋੜਨ ਲਈ ਰਾਹ ਪੱਧਰਾ ਕੀਤਾ,ਅਗਲੇ ਪੜਾਅ ਵਜੋਂ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਸਾਡੀਆਂ ਜਮੀਨਾਂ ਹੀ ਅਡਾਨੀਆਂ-ਅੰਬਾਨੀਆਂ ਦੇ ਹਵਾਲੇ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਸੀ। ਮੋਦੀ ਹਕੂਮਤ ਦਾ ਇਹ ਹੱਲਾ ਸਮੁੱਚੇ ਪੇਂਡੂ ਸੱਭਿਆਚਾਰ ਨੂੰ ਉਜਾੜਨ ਲਈ ਰਾਹ ਪੱਧਰਾ ਕਰਨਾ ਸੀ। ਇਸ ਅੰਦੋਲਨ ਵਿੱਚ ਤਿੰਨ ਪੀੜੀਆਂ ਬੁੱਢੇ, ਨੌਜਵਾਨ, ਬੱਚੇ ਪੂਰੀ ਸਿੱਦਤ ਨਾਲ ਕੁੱਦੇ। ਮੋਦੀ ਹਕੂਮਤ ਦੀ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ,ਪਾੜਨ ਖਿੰਡਾਉਣ ਦੀ ਹਰ ਸਾਜਿਸ਼ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਔਰਤਾਂ ਖਾਸ ਕਰ ਕਿਸਾਨ ਔਰਤਾਂ ਦੇ ਪੂਰਾਂ ਦੇ ਪੂਰਾਂ ਦੀ ਅਹਿਮ ਭੂਮਿਕਾ ਰਹੀ ਹੈ।
ਪਰਮਿੰਦਰ ਸਿੰਘ ਹੰਡਿਆਇਆ,ਬਾਬੂ ਸਿੰਘ ਖੁੱਡੀਕਲਾਂ,ਕੁਲਵੰਤ ਸਿੰਘ ਭਦੌੜ,ਕਾਲਾ ਸਿੰਘ ਜੈਦ,ਗੁਰਦਰਸ਼ਨ ਸਿੰਘ ਦਿਓਲ, ਬੂਟਾ ਸਿੰਘ ਬਾਜਵਾ, ਇੰਦਰਪਾਲ ਸਿੰਘ, ਗੁਰਮੀਤ ਸਿੰਘ,ਗੁਰਸੇਵਕ ਸਿੰਘ,ਮੇਜਰ ਸਿੰਘ ਸੰਘੇੜਾ, ਨਛੱਤਰ ਸਿੰਘ ਦੀਵਾਨਾ ਨੇ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਕਾਫ਼ਲੇ ਬੰਨ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੇਂਦਰੀ ਅਤੇ ਸੂਬਾਈ ਹਕਮਤਾਂ ਖਿਲਾਫ਼ ਵਿਧਾਨ ਸਭਾ ਚੋਣਾਂ ਸਮੇਂ ਆਪਣੇ ਕਾਡਰ ਨੂੰ ਕਿਸੇ ਸਿਆਸੀ ਪਾਰਟੀ ਦੇ ਛਕੜੇ ਵਿੱਚ ਸਵਾਰ ਹੋਣ ਦੀ ਥਾਂ ਸੰਘਰਸ਼ ਦਾ ਸੂਹਾ ਪਰਚਮ ਬੁਲੰਦ ਰੱਖਣ, ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ 21ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ 'ਜੁਝਾਰ ਰੈਲੀ ' ਵਿੱਚ ਪੑੀਵਾਰਾਂ ਸਮੇਤ ਕਾਫ਼ਲੇ ਬੰਨ੍ਹ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ। ਆਗੂਆਂ ਕਿਹਾ ਕਿ ਇਸ ਜੁਝਾਰ ਰੈਲੀ ਦੀਆਂ ਤਿਆਰੀਆਂ ਸਮੁੱਚੇ ਪੰਜਾਬ ਅੰਦਰ ਬਹੁਤ ਵਧੀਆ ਯੋਜਨਾਬੱਧ ਢੰਗ ਨਾਲ ਚੱਲੀਆਂ, ਬਹੁਤ ਵਧੀਆ ਹੁੰਗਾਰਾ ਮਿਲਿਆ। ਆਗੂਆਂ ਕਿਹਾ ਕਿ ਭਲੇ ਹੀ ਮੌਸਮ ਕਿਹੋ ਜਿਹਾ ਹੀ ਕਿਉਂ ਨਾ ਹੋਵੇ ਜੁਝਾਰ ਰੈਲੀ ਹਰ ਹਾਲਾਤ ਵਿੱਚ ਮਿਥੇ ਸਮੇ 21 ਜਨਵਰੀ ਨੂੰ ਹੀ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਕ੍ਰਿਕਟ
Advertisement