BKU Ugrahan: ਸ਼ੰਭੂ-ਖਨੌਰੀ ਆ ਰਹੀ ਉਗਰਾਹਾਂ ਦੀ ਫੌਜ, ਹੋ ਗਿਆ ਐਲਾਨ - ਭਰ ਭਰ ਟਰਾਲੀਆਂ ਆਉਣਗੇ ਬਾਬੇ ਤੇ ਬੀਬੀਆਂ
BKU Ugrahan: ਹਰਿਆਣਾ ਸਰਕਾਰ ਦੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਹਰਿਆਣਾ ਸਰਹੱਦਾਂ 'ਤੇ ਬੈਠੇ ਸੰਘਰਸ਼ੀ ਸਾਥੀਆਂ ਦੀ ਹਿਮਾਇਤ ਲਈ ਸ਼ੰਭੁ ਅਤੇ ਖਨੌਰੀ
BKU Ugrahan: ਹਰਿਆਣਾ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਕਿਸਾਨਾਂ ਨੂੰ ਅੱਜ 5 ਦਿਨ ਹੋ ਗਏ ਹਨ। ਕੇਂਦਰ ਸਰਕਾਰ ਨਾਲ ਗੱਲਬਾਤ ਦੇ ਭਰੋਸੇ ਤੋਂ ਬਾਅਦ ਕਿਸਾਨ ਅੱਗੇ ਨਹੀਂ ਵੱਧ ਰਹੇ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਪਰ ਹਰਿਆਣਾ ਨਾਲ ਲੱਗਦੀ ਪੰਜਾਬ ਦੀ ਸਰਹੱਦ ਦੇ ਸ਼ੰਭੂ ਅਤੇ ਖਨੌਰੀ ਪੁਆਇੰਟਾਂ ’ਤੇ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ ਕਿਸਾਨ ਉਦੋਂ ਤੋਂ ਦੋਵੇਂ ਸਰਹੱਦੀ ਪੁਆਇੰਟਾਂ ’ਤੇ ਰੁਕੇ ਹੋਏ ਹਨ।
ਹਰਿਆਣਾ ਸਰਕਾਰ ਦੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਹਰਿਆਣਾ ਸਰਹੱਦਾਂ 'ਤੇ ਬੈਠੇ ਸੰਘਰਸ਼ੀ ਸਾਥੀਆਂ ਦੀ ਹਿਮਾਇਤ ਲਈ ਸ਼ੰਭੁ ਅਤੇ ਖਨੌਰੀ ਆ ਰਹੇ ਹਨ।
ਇਸ ਦੀ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਤੀ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅਸੀਂ ਜਥੇਬੰਦੀ ਦੇ ਲੀਡਰਾਂ ਨਾਲ ਮੀਟਿੰਗ ਕੀਤੀ ਜਿਸ 'ਚ ਫੈਸਲਾ ਕੀਤਾ ਗਿਆ ਕਿ ਤਾਲਮੇਲ ਬਣਾ ਕੇ ਜ਼ੋਰਦਾਰ ਤਰੀਕੇ ਨਾਲ ਅਸੀਂ ਸ਼ੰਭੁ ਖਨੌਰੀ ਸਰਹੱਦਾਂ 'ਤੇ ਆ ਰਹੇ ਹਾਂ। ਉਗਰਾਹਾਂ ਨੇ ਕਿਹਾ ਹਾਲੇ ਵੀ ਕੁੱਝ ਨਹੀਂ ਗਿਆ ਆਓ ਬਾਕੀ ਸਾਥੀ ਵੀ ਇਸ ਨੂੰ ਸਾਂਝਾ ਸੰਘਰਸ਼ ਬਣਾ ਕੇ ਬੀਜੇਪੀ ਦੀ ਸਰਕਾਰ ਖਿਲਾਫ਼ ਡਟੀਏ।
ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚੰਗਾ ਹੁੰਦਾ ਕਿ ਸਰਹੱਦ 'ਤੇ ਬੈਠੀਆਂ ਕਿਸਾਨ ਜਥੇਬੰਦੀਆਂ ਦਿੱਲੀ ਜਾਣ ਦੇ ਫੈਸਲੇ ਤੋਂ ਪਹਿਲਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਕਰਦੀਆਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੀਆਂ। ਜਿਸ ਨਾਲ ਕੇਂਦਰ ਸਰਕਾਰ ਨੂੰ ਤਗੜੀ ਲੜਾਈ ਦਿੱਤੀ ਜਾ ਸਕਦੀ ਸੀ। ਸੰਘਰਸ਼ ਨੂੰ ਜਤਾਉਣ ਲਈ ਸਾਡੇ ਸਾਰਿਆਂ ਦੀ ਸਾਂਝ ਬਹੁਤ ਜ਼ਰੂਰੀ ਸੀ।
ਜੋਗਿੰਦਰ ਪਾਲ ਸਿੰਘ ਉਗਰਾਹਾਂ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਬੀਕੇਯੂ ਏਕਤਾ (ਉਗਰਾਹਾਂ) ਦੇ ਪ੍ਰਧਾਨ ਹਨ। ਬੀਕੇਯੂ ਉਗਰਾਹਾਂ ਨੂੰ ਸਭ ਤੋਂ ਵੱਧ ਹਮਲਾਵਰ ਕਿਸਾਨ ਜਥੇਬੰਦੀ ਮੰਨਿਆ ਜਾਂਦਾ ਹੈ। ਸਾਲ 2020-2021 ਵਿੱਚ 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਈ ਜੰਗ ਦੀ ਕਮਾਨ ਉਗਰਾਹਾਂ ਦੇ ਹੱਥਾਂ ਵਿੱਚ ਸੀ। ਉਹ ਉਸ ਅੰਦੋਲਨ ਦਾ ਮੁੱਖ ਚਿਹਰਾ ਸੀ।
ਉਗਰਾਹਾ 'ਚ ਕਿਸਾਨ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਲੈ ਕੇ ਸਿੱਧੇ ਤੌਰ 'ਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਟੱਕਰ ਦਿੰਦੇ ਹਨ। ਇਸ ਸੰਸਥਾ ਦੀ ਵਿਸ਼ੇਸ਼ਤਾ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਕਰਨ ਵਾਲੇ ਸਰਕਾਰੀ ਨਿਯਮਾਂ ਅਤੇ ਨਿਯਮਾਂ ਨੂੰ ਖੁੱਲ੍ਹੀ ਚੁਣੌਤੀ ਦੇਣਾ ਰਹੀ ਹੈ। ਪੰਜਾਬ ਦੇ ਮਾਲਵਾ ਅਤੇ ਮਾਝਾ ਖੇਤਰ ਦਾ ਬਹੁਤਾ ਕਿਸਾਨ ਅਤੇ ਮਜ਼ਦੂਰ ਵਰਗ ਇਸ ਜਥੇਬੰਦੀ ਨਾਲ ਹੈ। ਜੋਗਿੰਦਰ ਉਗਰਾਹਾਂ ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ ਤੇ ਮਜ਼ਦੂਰਾਂ ਲਈ ਢਾਲ ਬਣ ਰਿਹਾ ਹੈ।