CIA ਸਟਾਫ ਨਵਾਂ ਸ਼ਹਿਰ 'ਚ ਧਮਾਕਾ, ਜਾਂਚ 'ਚ ਲੱਗੀ ਪੁਲਿਸ
CIA ਸਟਾਫ ਨਵਾਂ ਸ਼ਹਿਰ 'ਚ ਬੀਤੀ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਧਮਾਕਾ ਹੋਇਆ।ਨਵਾਂ ਸ਼ਹਿਰ ਦੇ ਪਿੰਡ ਮਹਾਲੋਂ 'ਚ ਸਥਿਤ CIA ਸਟਾਫ 'ਚ ਦੇਰ ਰਾਤ ਹੋਏ ਧਮਾਕੇ ਮਗਰੋਂ ਸਨਸਨੀ ਫੈਲ ਗਈ
ਨਵਾਂ ਸ਼ਹਿਰ: CIA ਸਟਾਫ ਨਵਾਂ ਸ਼ਹਿਰ (SBS Nagar) 'ਚ ਬੀਤੀ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਧਮਾਕਾ (Blast in CIA Staff Office) ਹੋਇਆ।ਨਵਾਂ ਸ਼ਹਿਰ ਦੇ ਪਿੰਡ ਮਹਾਲੋਂ 'ਚ ਸਥਿਤ CIA ਸਟਾਫ 'ਚ ਦੇਰ ਰਾਤ ਹੋਏ ਧਮਾਕੇ ਮਗਰੋਂ ਸਨਸਨੀ ਫੈਲ ਗਈ।ਸ਼ੁਰੂਆਤੀ ਜਾਂਚ 'ਚ ਇਹ ਪਤਾ ਲਗਾ ਹੈ ਕਿ ਇਹ ਧਮਕਾ ਪਾਣੀ ਪੀਣ ਵਾਲੇ ਵਾਟਰ ਕੂਲਰ (Blast under Water Cooler) ਦੇ ਹੇਠਾਂ ਹੋਇਆ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਵਿਸਫੋਟਕ ਸਮਗਰੀ ਬਾਹਰੋਂ ਮੇਨ ਸੜਕ ਤੋਂ ਅੰਦਰ ਸੁੱਟੀ ਗਈ ਸੀ।ਪੁਲਿਸ ਦੇ ਵੱਡੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ।
ਇਸ ਮਾਮਲੇ ਸਬੰਧੀ ਜਦੋਂ SSP ਨਵਾਂ ਸ਼ਹਿਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ, "ਕੰਵਰਦੀਪ ਕੌਰ ਨੇ ਦੱਸਿਆ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ, ਪਰ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਇਹ ਧਮਾਕਾ ਕੱਲ੍ਹ ਹੋਇਆ ਸੀ। ਕੂਲਰ ਦਾ ਕੰਪ੍ਰੈਸਰ ਠੀਕ ਹੈ। ਕੂਲਰ ਦੇ ਹੇਠਾਂ ਕੁਝ ਸ਼ੱਕੀ ਸੀ ਜਾਂ ਨਹੀਂ, ਇਹ ਫੋਰੈਂਸਿਕ ਰਿਪੋਰਟ ਤੋਂ ਪਤਾ ਲੱਗੇਗਾ।"
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :