Punjab Politcs: ਬੇਸ਼ਰਮੀ ਦੀ ਹੱਦ, ਸੜਕ ਬਣਾਈ ਨਹੀਂ ਗਈ ਤੇ ਹੁਣ ਵੋਟਾਂ ਮੰਗ ਰਹੇ ਨੇ, ਜਿੰਪਾ ਨੇ ਵਿਰੋਧੀ ਕਰਾਏ ਚੁੱਪ !
ਏਬੀਪੀ ਸਾਂਝਾਂ ਦੇ ਨਾਲ ਗੱਲ ਕਰਦੇ ਹੋਏ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਿੱਚ ਆਪ ਦੀ ਜਿੱਤ ਹੋਵੇਗੀ। ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜਮਾਨਤ ਮਿਲਣ 'ਤੇ ਜਿੰਪਾ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ।
ਹੁਸ਼ਿਆਰਪੁਰ (ਅਸ਼ਰਫ਼ ਢੁੱਡੀ)
Punjab Politics: ਲੋਕ ਸਭਾ ਚੋਣਾਂ ਨੂੰ ਲੈ ਕੇ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਪੱਬਾ ਭਾਰ ਹੋਈ ਫਿਰਦੀ ਹੈ। ਆਪ ਦੇ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਹੁਸ਼ਿਆਰਪੁਰ ਵਿੱਚ ਰੋਡ ਸ਼ੋਅ ਕੀਤਾ। ਇਸ ਦੋਰਾਨ ਏਬੀਪੀ ਸਾਂਝਾਂ ਦੇ ਨਾਲ ਗੱਲ ਕਰਦੇ ਹੋਏ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਵਿੱਚ ਆਪ ਦੀ ਜਿੱਤ ਹੋਵੇਗੀ। ਅਰਵਿੰਦ ਕੇਜਰੀਵਾਲ ਨੂੰ ਅੰਤਰਿਮ ਜਮਾਨਤ ਮਿਲਣ 'ਤੇ ਜਿੰਪਾ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ।
ਆਪ ਸਰਕਾਰ ਨੇ ਦੋ ਸਾਲਾਂ 'ਚ ਕੰਮ ਕਰਨ ਲਈ ਲਾਈ ਝੜੀ
ਜਿੰਪਾ ਨੇ ਕਿਹਾ ਕਿ ਸਰਕਾਰ ਨੇ ਦੋ ਸਾਲਾਂ ਵਿੱਚ ਆਪ ਸਰਕਾਰ ਨੇ ਰਿਕਾਰਡ ਤੋੜ ਕੰਮ ਕੀਤਾ ਹੈ । ਬਿਜਲੀ ਦੇ 600 ਯੁਨਿਟ ਲੋਕਾ ਦੇ ਮੁਆਫ਼ ਕੀਤੇ ਹਨ , 43 ਹਜਾਰ ਨੋਕਰੀਆਂ ਪੰਜਾਬ ਦੇ ਨੋਜਵਾਨਾਂ ਨੂੰ ਦਿੱਤੀਆ ਹਨ, ਸੜਕ ਸੁਰੱਖਿਆ ਫੋਰਸ ਸ਼ੁਰੂ ਕੀਤੀ ਹੈ, ਟੋਲ ਪਲਾਜਾ ਬੰਦ ਕੀਤੇ ਹਨ , ਫਰੀਸ਼ਤੇ ਸਕੀਮ ਚਲਾਈ ਗਈ ਹੈ , ਨਵੇਂ ਟਿਉਬਵੈਲ ਲਗਾਏ ਗਏ ਹਨ , ਹੁਸ਼ਿਆਰਪੁਰ ਵਿੱਚ ਹੀ 150 ਟਿਉਬਵੈਲ ਲੱਗ ਚੁੱਕੇ ਹਨ। ਪਹਿਲੀਆਂ ਸਰਕਾਰਾ 4.5 ਸਾਲ ਬਾਅਦ ਚੋਣਾ ਆਉਂਣ ਤੇ ਹੀ ਲੋਕਾਂ ਕੋਲ ਜਾਂਦੀਆ ਸਨ, ਹੋਸ਼ਿਆਰਪੁਰ ਨੂੰ ਜਲੰਧਰ ਰੋਡ ਦਾ ਤੋਹਫਾ ਦਿੱਤਾ ਗਿਆ ਉਹ ਵੀ ਮਾਨ ਸਰਕਾਰ ਦੇ ਸਮੇਂ ਦਿੱਤਾ ਗਿਆ ।
300 ਬੈਡ ਦਾ ਨਵਾਂ ਹਸਪਤਾਲ ਹੁਸ਼ਿਆਰਪੁਰ ਨੂੰ ਦਿੱਤਾ ਗਿਆ । ਕਦੇ ਵੀ ਕਿਸੇ ਸਰਕਾਰ ਨੇ ਦੋ ਸਾਲਾ ਵਿੱਚ ਅਜਿਹੇ ਕੰਮ ਨਹੀ ਕੀਤੇ।
ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਨੂੰ ਛੱਡਿਆ ਕਿਉਂਕਿ ਕਾਂਗਰਸ ਵਿੱਚ ਕੋਈ ਵੀ ਅਨੁਸ਼ਾਸਨ ਨਹੀ ਹੈ । ਪਿਛਲੇ 70 ਸਾਲਾਂ ਵਿੱਚ ਰਾਜ ਕਰ ਚੁੱਕੇ ਕਾਂਗਰਸ ਅਤੇ ਬੀਜੇਪੀ ਦੇ ਲੀਡਰਾਂ ਨੇ ਆਪਣਾ ਵਿਸ਼ਵਾਸ ਗੁਆਇਆ ਹੈ। ਲੋਕਾਂ ਦੇ ਕੰਮ ਕੀਤੇ ਨਹੀਂ ਤੇ ਸਿਰਫ਼ ਬਿਆਨਬਾਜ਼ੀਆਂ ਕਰਦੇ ਹਨ । ਅੱਜ ਲੋਕ ਸਾਡੇ ਕੰਮਾ ਨੂੰ ਅਤੇ ਪਿਛਲੇ ਲੀਡਰਾਂ ਦੇ ਕੰਮਾ ਦੀ ਤੁਲਣਾ ਕਰਦੇ ਹਨ । ਸ਼ਹੀਦ ਸੈਨਿਕਾਂ ਦੇ ਪਰਿਵਾਰਾ ਨੂੰ ਕਿਸੇ ਵੀ ਸਰਕਾਰ ਨੇ 1 ਕਰੋੜ ਦੀ ਸਹਾਇਤਾ ਰਾਸ਼ੀ ਨਹੀ ਦਿੱਤੀ ਅੱਜ ਤੱਕ .ਪਰ ਸਾਡੀ ਸਰਕਾਰ ਨੇ ਦਿੱਤੀ ਹੈ। ਲੋਕਾਂ ਦੇ ਘਰਾਂ ਦੇ ਬਿਜਲੀ ਦੇ ਕੁਨੇਕਸ਼ਨ ਕੱਟੇ ਗਏ ਸੀ ਜਿਨ੍ਹਾਂ ਨੂੰ ਸਾਡੀ ਸਰਕਾਰ ਨੇ ਬਹਾਲ ਕੀਤਾ ।
ਬੀਜੇਪੀ ਦੀ ਉਮੀਦਵਾਰ ਅਨਿਤਾ ਸੋਮ ਪ੍ਰਕਾਸ਼ ਬਾਰੇ ਬੋਲਦਿਆ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਲੋਕਾਂ ਨੇ ਸਾਂਸਦ ਬਣਾਇਆ ਪਰ ਉਹ ਕਦੇ ਵੀ ਲੋਕਾ ਨੂੰ ਨਹੀ ਮਿਲੇ । ਨੈਸ਼ਨਲ ਹਾਈਵੇ ਬਣਾਉਣਾ ਸਾਂਸਦ ਦਾ ਫਰਜ ਸੀ ਪਰ ਬਣਾ ਪੰਜਾਬ ਸਰਕਾਰ ਰਹੀ ਹੈ । ਅੱਠ ਸਾਲ ਇਹ ਸੜਕ ਟੁੱਟੀ ਰਹੀ ਕਿਸੇ ਨੇ ਵੀ ਨਹੀ ਬਣਾਈ ਅਤੇ ਇਨ੍ਹਾਂ ਨੇ ਇਹ ਬੇਸ਼ਰਮੀ ਵਾਲਾ ਕੰਮ ਕੀਤਾ ਹੈ ਤੇ ਹੁਣ ਇਹ ਲੋਕਾਂ ਵਿੱਚ ਫਿਰ ਵੋਟ ਮੰਗਣ ਆ ਗਏ । ਲੋਕ ਇਨ੍ਹਾਂ ਨੂੰ ਪੁੱਛਣਗੇ ਕਿ ਕੀਤਾ ਕੀ ਹੈ ?