Breaking : ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦਾ ਚਿਹਰਾ ਲੱਭਣ ਲਈ ਐਲਾਨੀ ਤਰਕੀਬ, ਇਹ ਮੋਬਾਈਲ ਨੰਬਰ ਕਰੇਗਾ ਸਭ ਕੁਝ ਤੈਅ
'ਆਪ' ਨੇ ਆਪਣੇ ਮੁੱਖ ਮੰਤਰੀ ਦੇ ਚਿਹਰੇ 'ਤੇ ਫੀਡਬੈਕ ਲੈਣ ਲਈ ਮੋਬਾਈਲ ਨੰਬਰ ਲਾਂਚ ਕੀਤਾ ਹੈ ਇਹ ਨੰਬਰ 70748 70748 ਹੈ।ਨੰਬਰ 'ਤੇ ਕਾਲ ਕਰਨ ਤੋਂ ਬਾਅਦ ਪੁੱਛਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ।
ਚੰਡੀਗੜ੍ਹ: ਹੁਣ ਮੋਬਾਈਲ ਨੰਬਰ 70748 70748। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਫੈਸਲਾ ਕਰੇਗਾ। ਆਮ ਆਦਮੀ ਪਾਰਟੀ ਨੇ ਇਹ ਨੰਬਰ ਜਾਰੀ ਕਰਕੇ ਜਨਤਾ ਤੋਂ ਫੀਡਬੈਕ ਮੰਗੀ ਹੈ। ਇਸ ਫੀਡਬੈਕ ਦੇ ਆਧਾਰ ਉੱਪਰ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਫੈਸਲਾ ਹੋਏਗਾ।
'ਆਪ' ਨੇ ਆਪਣੇ ਮੁੱਖ ਮੰਤਰੀ ਦੇ ਚਿਹਰੇ 'ਤੇ ਫੀਡਬੈਕ ਲੈਣ ਲਈ ਮੋਬਾਈਲ ਨੰਬਰ ਲਾਂਚ ਕੀਤਾ ਹੈ ਇਹ ਨੰਬਰ 70748 70748 ਹੈ। ਇਸ ਨੰਬਰ 'ਤੇ ਕਾਲ ਕਰਨ ਤੋਂ ਬਾਅਦ ਪੁੱਛਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ। ਬੀਪ ਦੀ ਆਵਾਜ਼ ਤੋਂ ਬਾਅਦ, ਜਿਸ ਨੂੰ ਵੀ ਫੋਨ ਕਰਨ ਵਾਲਾ 'ਆਪ' ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖਣਾ ਚਾਹੁੰਦਾ ਹੈ, ਉਸ ਦਾ ਨਾਂ ਲੈਣਾ ਹੋਵੇਗਾ। ਉਹ ਕਾਲ ਰਿਕਾਰਡ ਕਰਦਾ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਫੈਸਲਾ ਕੀਤਾ ਹੈ। ਇਸ ਗੱਲ ਉੱਪਰ ਲਗਪਗ ਸਹਿਮਤੀ ਬਣ ਗਈ ਹੈ। ਪਾਰਟੀ ਵੱਲੋਂ ਇਸ ਦਾ ਐਲਾਨ ਲੋਹੜੀ ਤੋਂ ਬਾਅਦ ਕੀਤਾ ਜਾਏਗਾ। ਹਾਈਕਮਾਨ ਇਸ ਗੱਲ ਲਈ ਸਹਿਮਤ ਹੋ ਗਈ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਨਾਲ ਚੋਣਾਂ ਵਿੱਚ ਫਾਇਦਾ ਹੋਏਗਾ।
ਸੂਤਰਾਂ ਅਨੁਸਾਰ ‘ਆਪ’ ਦੀ ਸੀਨੀਅਰ ਲੀਡਰਸ਼ਿਪ ਦੀ ਦੋ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ 15 ਜਨਵਰੀ ਤੋਂ ਪਹਿਲਾਂ-ਪਹਿਲਾਂ ਕਰ ਦਿੱਤਾ ਜਾਵੇਗਾ। ਇਹ ਚਿਹਰਾ ਭਗਵੰਤ ਮਾਨ ਹੀ ਹੋਣਗੇ। ਇਹ ਵੀ ਅਹਿਮ ਹੈ ਕਿ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ ਵਿੱਚ ਸਰਗਰਮੀ ਇਕਦਮ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਖੁਦ ਵੀ ਸਪਸ਼ਟ ਕੀਤਾ ਹੈ ਕਿ ਪਾਰਟੀ ਮੰਤਰੀ ਦੇ ਚਿਹਰੇ ਦਾ ਐਲਾਨ ਕਰਕੇ ਹੀ ਚੋਣ ਲੜੇਗੀ।