Breaking News LIVE: ਕੋਰੋਨਾ ਦੇ ਕਹਿਰ 'ਚ ਰਾਹਤ ਦੀ ਖਬਰ, ਨਵੇਂ ਕੇਸ ਘਟਣ ਦੇ ਨਾਲ ਹੀ ਰਿਕਵਰੀ ਦਰ ਵੀ ਵਧੀ
Punjab Breaking News, 20 May 2021 LIVE Updates: ਦੇਸ਼ 'ਚ ਕੋਰੋਨਾ ਕੇਸਾਂ ਦਾ ਇਜ਼ਾਫਾ ਜਾਰੀ ਹੈ। ਬੀਤੇ 24 ਘੰਟਿਆਂ 'ਚ 2 ਲੱਖ, 76 ਹਜ਼ਾਰ, 59 ਨਵੇਂ ਇਨਫੈਕਟਡ ਲੋਕਾਂ ਦੀ ਪਛਾਣ ਹੋਈ। ਇਸ ਦੌਰਾਨ ਤਿੰਨ ਲੱਖ, 68 ਹਜ਼ਾਰ, 788 ਲੋਕ ਠੀਕ ਹੋਏ ਜਦਕਿ 3,876 ਲੋਕਾਂ ਦੀ ਮੌਤ ਹੋ ਗਈ। ਇਹ ਲਗਾਤਾਰ 7ਵਾਂ ਦਿਨ ਸੀ ਜਦੋਂ ਨਵੇਂ ਮਰੀਜ਼ਾਂ ਤੋਂ ਜ਼ਿਆਦਾ ਰਿਕਵਰ ਹੋਣ ਵਾਲੇ ਸਨ। ਬੁੱਧਵਾਰ ਐਕਟਿਵ ਕੇਸਾਂ ਦੀ ਗਿਣਤੀ 'ਚ 96, 647 ਦੀ ਕਮੀ ਹੋਈ। ਹੁਣ 31 ਲੱਖ, 25 ਹਜ਼ਾਰ, 140 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 11 ਦਿਨ ਪਹਿਲਾਂ 9 ਮਈ ਨੂੰ ਇਹ ਅੰਕੜਾ 37.41 ਲੱਖ ਦੇ ਪੀਕ 'ਤੇ ਪਹੁੰਚ ਗਿਆ ਸੀ।
LIVE
Background
Punjab Breaking News, 20 May 2021 LIVE Updates: ਦੇਸ਼ 'ਚ ਕੋਰੋਨਾ ਕੇਸਾਂ ਦਾ ਇਜ਼ਾਫਾ ਜਾਰੀ ਹੈ। ਬੀਤੇ 24 ਘੰਟਿਆਂ 'ਚ 2 ਲੱਖ, 76 ਹਜ਼ਾਰ, 59 ਨਵੇਂ ਇਨਫੈਕਟਡ ਲੋਕਾਂ ਦੀ ਪਛਾਣ ਹੋਈ। ਇਸ ਦੌਰਾਨ ਤਿੰਨ ਲੱਖ, 68 ਹਜ਼ਾਰ, 788 ਲੋਕ ਠੀਕ ਹੋਏ ਜਦਕਿ 3,876 ਲੋਕਾਂ ਦੀ ਮੌਤ ਹੋ ਗਈ। ਇਹ ਲਗਾਤਾਰ 7ਵਾਂ ਦਿਨ ਸੀ ਜਦੋਂ ਨਵੇਂ ਮਰੀਜ਼ਾਂ ਤੋਂ ਜ਼ਿਆਦਾ ਰਿਕਵਰ ਹੋਣ ਵਾਲੇ ਸਨ। ਬੁੱਧਵਾਰ ਐਕਟਿਵ ਕੇਸਾਂ ਦੀ ਗਿਣਤੀ 'ਚ 96, 647 ਦੀ ਕਮੀ ਹੋਈ। ਹੁਣ 31 ਲੱਖ, 25 ਹਜ਼ਾਰ, 140 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 11 ਦਿਨ ਪਹਿਲਾਂ 9 ਮਈ ਨੂੰ ਇਹ ਅੰਕੜਾ 37.41 ਲੱਖ ਦੇ ਪੀਕ 'ਤੇ ਪਹੁੰਚ ਗਿਆ ਸੀ।
ਭਾਰਤ 'ਚ ਕੋਰੋਨਾ ਕੇਸਾਂ ਦੀ ਸਥਿਤੀ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 2 ਲੱਖ, 76 ਹਜ਼ਾਰ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 3 ਲੱਖ, 68 ਹਜ਼ਾਰ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ : 3,876
ਹੁਣ ਤਕ ਕੁੱਲ ਕੋਰੋਨਾ ਮਰੀਜ਼ਾਂ ਦਾ ਅੰਕੜਾ: 2 ਕਰੋੜ, 57 ਲੱਖ
ਹੁਣ ਤਕ ਠੀਕ ਹੋਏ : 2 ਕਰੋੜ, 23 ਲੱਖ
ਹੁਣ ਤਕ ਕੁੱਲ ਮੌਤਾਂ : ਦੋ ਕਰੋੜ, 87 ਲੱਖ
ਐਕਟਿਵ ਮਰੀਜ਼ਾਂ ਦਾ ਅੰਕੜਾ : 31 ਲੱਖ, 25 ਹਜ਼ਾਰ
19 ਸੂਬਿਆਂ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 19 ਸੂਬਿਆਂ 'ਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੁਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਜਿਹੀਆਂ ਹੀ ਪਾਬੰਦੀਆਂ ਲਾਈਆਂ ਗਈਆਂ ਹਨ।
13 ਸ਼ੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅੰਸ਼ਿਕ ਲੌਕਡਾਊਨ
ਦੇਸ਼ ਦੇ 13 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅੱਧੇ ਤੌਰ 'ਤੇ ਲੌਕਡਾਊਨ ਹੈ। ਯਾਨੀ ਇੱਥੇ ਪਾਬੰਦੀਆਂ ਤਾਂ ਹਨ ਪਰ ਛੋਟ ਵੀ ਹੈ। ਇਨ੍ਹਾਂ 'ਚ ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ, ਨਾਗਾਲੈਂਡ, ਅਸਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।
ਕੋਰੋਨਾ ਦੀ ਦੂਜੀ ਲਹਿਰ ਨੇ ਨੌਜਵਾਨਾਂ ਨੂੰ ਬਣਾਇਆ ਨਿਸ਼ਾਨਾ, ਇਨ੍ਹਾਂ ਸੂਬਿਆਂ 'ਚ ਵੱਡੀ ਗਿਣਤੀ 'ਚ ਮੌਤਾਂ
ਬਠਿੰਡਾ ਏਮਜ਼ 'ਚ ਬਚੀ ਸਿਰਫ ਇੱਕ ਦਿਨ ਦੀ ਆਕਸਜੀਨ, 702 ਮਰੀਜ਼ ਗੰਭੀਰ
ਬਠਿੰਡਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ 'ਤੇ ਚਿੰਤਾ ਜ਼ਾਹਰ ਕਰਦਿਆਂ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਆਕਸੀਜਨ ਦੀ ਕੀਮਤ ਦੇ ਮੁੱਦੇ ਨੂੰ ਲੈ ਕੇ ਏਮਜ਼ ਤੇ ਸਪਲਾਇਰਸ ਵਿਚਾਲੇ ਚੱਲ ਰਹੇ ਤਕਰਾਰ ਬਾਰੇ ਪੰਜਾਬ ਦੇ ਸਿਹਤ ਸੈਕਟਰੀ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ।
ਏਮਜ਼ ਬਠਿੰਡਾ 'ਚ ਆਕਸੀਜਨ ਗੈਸ ਦੀ ਉੱਚ ਕੀਮਤ ਨੂੰ ਲੈ ਕੇ ਆਕਸੀਜਨ ਸਪਲਾਇਰਸ ਤੇ ਹਸਪਤਾਲ ਪ੍ਰਬੰਧਕਾ ਵਿਚਾਲੇ ਵਿਵਾਦ ਦੇ ਚੱਲਦਿਆਂ ਸਿਰਫ ਇੱਕ ਦਿਨ ਦਾ ਆਕਸੀਜਨ ਸਟੌਕ ਬਚਿਆ ਹੈ। ਹਰਸਮਿਰਤ ਬਾਦਲ ਨੇ ਇਸ ਮਸਲੇ ਤੇ ਫਿਕਰ ਜਤਾਉਂਦਿਆਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ 'ਚ ਖੜ੍ਹਾ ਕੀਤਾ ਹੈ।
ਬਠਿੰਡਾ ਏਮਜ਼ 'ਚ ਬਚੀ ਸਿਰਫ ਇੱਕ ਦਿਨ ਦੀ ਆਕਸਜੀਨ, 702 ਮਰੀਜ਼ ਗੰਭੀਰ
ਹਰਸਿਮਰਤ ਨੇ ਲਿਖਿਆ ਕਿ 'ਇਹ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਕ ਸਰਕੂਲਰ ਜਾਰੀ ਕੀਤਾ ਹੈ ਜਿਸ 'ਚ ਟਰਾਂਸਪੋਰਟ ਸਮੇਤ ਆਕਸੀਜਨ ਸਿਲੰਡਰ ਦੀ ਕੀਮਤ 175 ਰੁਪਏ ਰੱਖੀ ਗਈ ਹੈ ਪਰ ਸਪਲਾਇਰ 350 ਰੁਪਏ ਤੋਂ ਘੱਟ ਸਿਲੰਡਰ ਦੇਣ ਤੋਂ ਇਨਕਾਰ ਕਰ ਰਹੇ ਹਨ।'
ਕੋਰੋਨਾ ਸੰਕਟ ’ਚ ਐਮਰਜੈਂਸੀ ਜ਼ਰੂਰਤਾਂ ਨੂੰ ਧਿਆਨ ’ਚ ਰੱਖਦਿਆਂ ਸਰਕਾਰ ਪੈਨਸ਼ਨ ਫ਼ੰਡ ਵਿੱਚ ਅੰਸ਼ਦਾਨ (ਕੰਟ੍ਰੀਬਿਊਸ਼ਨ) ਕਰਨ ਵਾਲੇ ਕਰਮਚਾਰੀਆਂ ਨੂੰ ਸਾਰਾ ਪੈਸਾ ਕਢਵਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ‘ਪੈਨਸ਼ਨ ਫ਼ੰਡ ਰੈਗੂਲੇਟਰ ਐਂਡ ਡਿਵੈਲਪਮੈਂਟ ਅਥਾਰਟੀ’ (PFRDA) ਐੱਨਪੀਐੱਸ ਦੇ ਸਬਸਕ੍ਰਾਈਬਰਜ਼ ਲਈ ਇਹ ਵਿਕਲਪ ਲਿਆਉਣ ਬਾਰੇ ਵਿਚਾਰ ਕਰ ਰਿਹਾ ਹੈ।
ਕੋਰੋਨਾ ਦੇ ਕਹਿਰ 'ਚ ਮੁਲਾਜ਼ਮਾਂ ਲਈ ਰਾਹਤ ਦੀ ਖਬਰ!
ਐੱਨਪੀਐੱਸ ਵਿੱਚ ਯੋਗਦਾਨ ਪਾਉਣ ਵਾਲੇ ਕਰਮਚਾਰੀਆਂ ਨੂੰ ਇੱਕ ਮੁਸ਼ਤ ਮੁਆਵਜ਼ੇ ਦੇ ਭੁਗਤਾਨ ਨੂੰ ਲੈ ਕੇ ਵੀ ਸੁਵਿਧਾ ਦਾ ਵਿਸਥਾਰ ਕੀਤਾ ਗਿਆ ਹੈ।
ਸਲਮਾਨ ਖਾਨ ਨੇ ਮੰਗਵਾਏ 500 ਆਕਸੀਜਨ ਕੰਸਟਰੇਟਰ, ਹੈਲਪ ਲਾਇਨ ਨੰਬਰ ਕੀਤਾ ਜਾਰੀ
ਸਲਮਾਨ ਖਾਨ ਨੇ ਮੰਗਵਾਏ 500 ਆਕਸੀਜਨ ਕੰਸਟਰੇਟਰ, ਹੈਲਪ ਲਾਇਨ ਨੰਬਰ ਕੀਤਾ ਜਾਰੀ
ਸਲਮਾਨ ਖਾਨ ਨੇ ਮੰਗਵਾਏ 500 ਆਕਸੀਜਨ ਕੰਸਟਰੇਟਰ 8451869785 ਹੈਲਪ ਲਾਇਨ ਨੰਬਰ ਕੀਤਾ ਜਾਰੀਕੋਰੋਨਾ ਖਿਲਾਫ ਲੜਾਈ 'ਚ ਯੋਗਦਾਨ ਪਾ ਰਹੇ ਸਲਮਾਨ
ਕਿਸਾਨ ਅੰਦੋਲਨ ਤੇ ਕੋਰੋਨਾਵਾਇਰਸ ਦੀ ਦੂਜੀ ਲਹਿਰ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਦੇਸ਼ ਦੇ ਨਾਲ-ਨਾਲ ਕੌਮਾਂਤਰੀ ਪੱਧਰ 'ਤੇ ਪ੍ਰਭਾਵਸ਼ਾਲੀ ਲੀਡਰ ਵਜੋਂ ਮੋਦੀ ਦੀ ਦਿਖ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਦੋ ਸਰਵੇਖਣਾਂ ’ਚ ਦਰਸਾਇਆ ਗਿਆ ਹੈ ਕਿ ਮੋਦੀ ਦੀ ਰੇਟਿੰਗ ਹੋਰ ਹੇਠਾਂ ਚਲੀ ਗਈ ਹੈ।
ਕਿਸਾਨ ਅੰਦੋਲਨ ਤੇ ਕੋਰੋਨਾਵਾਇਰਸ ਕਰਕੇ ਮੋਦੀ ਤੋਂ ਖੁੱਸਿਆ ਮਹਾਨ ਲੀਡਰ ਦਾ ਖਿਤਾਬ
ਆਲਮੀ ਆਗੂਆਂ ਦੇ ਰੁਤਬੇ ਉੱਤੇ ਨਜ਼ਰ ਰੱਖਣ ਵਾਲੀ ਅਮਰੀਕੀ ਡੇਟਾ ਇੰਟੈਲੀਜੈਂਸ ਕੰਪਨੀ ‘ਮੌਰਨਿੰਗ ਕੰਸਲਟ’ ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਮੋਦੀ ਦੀ ਓਵਰਆਲ ਰੇਟਿੰਗ ਇਸ ਹਫ਼ਤੇ 63 ਫ਼ੀਸਦ ਰਹੀ ਜੋ ਅਗਸਤ 2019 ਤੋਂ ਸਭ ਤੋਂ ਘੱਟ ਹੈ।