Breaking News LIVE: ਕੋਰੋਨਾ ਤੋਂ ਉਭਰਣ ਲੱਗਾ ਦੇਸ਼, ਮੌਤਾਂ ਦੀ ਦਰ ਅਜੇ ਵੀ ਖਤਰੇ ਦੇ ਨਿਸ਼ਾਨ 'ਤੇ
Punjab Breaking News, 25 May 2021 LIVE Updates: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ 1 ਲੱਖ 95 ਹਜ਼ਾਰ 685 ਲੋਕਾਂ 'ਚ ਕੋਰੋਨਾ ਲਾਗ ਦੀ ਪੁਸ਼ਟੀ ਹੋਈ ਹੈ। ਇਹ ਅੰਕੜਾ ਪਿਛਲੇ 42 ਦਿਨਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 1 ਲੱਖ 85 ਹਜ਼ਾਰ 306 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।
LIVE
Background
ਜ਼ਿਲ੍ਹਾ ਮੋਗਾ ਤੋਂ ਬੇਹੱਦ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਰੋਨਾ ਪੌਜ਼ੇਟਿਵ ਮਰੀਜ਼ ਨੂੰ ਘਰ ਛੱਡਣ ਗਏ ਐਂਬੂਲੈਂਸ ਡਰਾਈਵਰ ਦੀ ਆਕਸੀਜਨ ਸਿਲੰਡਰ ਫੱਟਣ ਮਗਰੋਂ ਮੌਤ ਹੋ ਗਈ ਹੈ।
ਕੋਰੋਨਾ ਮਰੀਜ਼ ਛੱਡਣ ਗਈ ਐਂਬੂਲੈਂਸ ਤਾਂ ਘਰ ਪਿਆ ਆਕਸੀਜਨ ਸਿਲੰਡਰ ਫਟਿਆ, 19 ਸਾਲਾ ਡਰਾਈਵਰ ਦੀ ਮੌਤ

ਜ਼ਿਲ੍ਹਾ ਮੋਗਾ ਤੋਂ ਬੇਹੱਦ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਰੋਨਾ ਪੌਜ਼ੇਟਿਵ ਮਰੀਜ਼ ਨੂੰ ਘਰ ਛੱਡਣ ਗਏ ਐਂਬੂਲੈਂਸ ਡਰਾਈਵਰ ਦੀ ਆਕਸੀਜਨ ਸਿਲੰਡਰ ਫੱਟਣ ਮਗਰੋਂ ਮੌਤ ਹੋ ਗਈ ਹੈ।
ਪ੍ਰਿਆਗਰਾਜ ਦੇਸ਼ ਤੇ ਦੁਨੀਆ 'ਚ ਗੰਗਾ ਦੇ ਕਿਨਾਰੇ ਦਫ਼ਨ ਹਜ਼ਾਰਾਂ ਲਾਸ਼ਾਂ ਕਰਕੇ ਸੁਰਖੀਆਂ 'ਚ ਹੈ। ਤਸਵੀਰਾਂ ਜੋ ਹਾਲ ਹੀ ਵਿੱਚ ਇੱਥੇ ਸ਼੍ਰੀਨਗਵੇਰਪੁਰ ਘਾਟ ਤੋਂ ਸਾਹਮਣੇ ਆਈਆਂ ਸੀ ਪ੍ਰੇਸ਼ਾਨ ਕਰਨ ਵਾਲੀਆਂ ਸੀ। ਲਾਸ਼ਾਂ ਨੂੰ ਇਕ ਕਿਲੋਮੀਟਰ ਦੇ ਦਾਇਰੇ 'ਚ ਇੱਕ ਮੀਟਰ ਤੋਂ ਵੀ ਘਟ ਦੀ ਦੂਰੀ 'ਤੇ ਦਫਨਾਇਆ ਗਿਆ ਸੀ। ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਇੱਥੇ ਐਕਟਿਵ ਹੋ ਗਿਆ ਹੈ। ਐਤਵਾਰ ਰਾਤ ਪ੍ਰਸ਼ਾਸਨ ਨੇ ਸ਼੍ਰੀਨਗਵੇਰਪੁਰ ਘਾਟ 'ਤੇ ਰਾਤ ਭਰ ਜੇਸੀਬੀ ਤੇ ਮਜ਼ਦੂਰ ਲਗਾ ਕੇ ਲਾਸ਼ਾਂ ਦੇ ਨਿਸ਼ਾਨ ਮਿਟਾ ਦਿੱਤੇ।
ਪ੍ਰਿਆਗਰਾਜ ਦੇਸ਼ ਤੇ ਦੁਨੀਆ 'ਚ ਗੰਗਾ ਦੇ ਕਿਨਾਰੇ ਦਫ਼ਨ ਹਜ਼ਾਰਾਂ ਲਾਸ਼ਾਂ ਕਰਕੇ ਸੁਰਖੀਆਂ 'ਚ ਹੈ। ਤਸਵੀਰਾਂ ਜੋ ਹਾਲ ਹੀ ਵਿੱਚ ਇੱਥੇ ਸ਼੍ਰੀਨਗਵੇਰਪੁਰ ਘਾਟ ਤੋਂ ਸਾਹਮਣੇ ਆਈਆਂ ਸੀ ਪ੍ਰੇਸ਼ਾਨ ਕਰਨ ਵਾਲੀਆਂ ਸੀ। ਲਾਸ਼ਾਂ ਨੂੰ ਇਕ ਕਿਲੋਮੀਟਰ ਦੇ ਦਾਇਰੇ 'ਚ ਇੱਕ ਮੀਟਰ ਤੋਂ ਵੀ ਘਟ ਦੀ ਦੂਰੀ 'ਤੇ ਦਫਨਾਇਆ ਗਿਆ ਸੀ।
ਕਾਂਗਰਸ ਚੀਨ ਲਈ ਰਾਜਨੀਤੀ ਕਰ ਰਹੀ
ਕੈਲਾਸ਼ ਵਿਜੇਵਰਗੀਆ ਨੇ ਕਾਂਗਰਸ ਪਾਰਟੀ 'ਤੇ ਵੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਮਲਨਾਥ ਨੇ ਕੋਰੋਨਾ ਨੂੰ ਇੱਕ ਭਾਰਤੀ ਰੂਪ ਦੱਸਿਆ ਹੈ। ਇਹ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹਿੱਸਾ ਹੈ। ਚੀਨ ਸਾਡੇ ਦੇਸ਼ ਵਿੱਚ ਕਾਂਗਰਸ ਅਤੇ ਕਮਲਨਾਥ ਦੇ ਮੋਢਿਆਂ 'ਤੇ ਬੰਦੂਕ ਚਲਾ ਰਿਹਾ ਹੈ ਅਤੇ ਵਿਸ਼ਵ ਵਿੱਚ ਸਾਨੂੰ ਬਦਨਾਮ ਕਰ ਰਿਹਾ ਹੈ। ਕਾਂਗਰਸ ਦੇਸ਼ ਵਿੱਚ ਚੀਨ ਲਈ ਰਾਜਨੀਤੀ ਕਰ ਰਹੀ ਹੈ।
ਭਾਜਪਾ ਨੇਤਾ ਵਿਜੇਵਰਗੀਆ ਨੇ ਸਵਾਲ ਚੁੱਕਿਆ ਹੈ
ਭਾਜਪਾ ਨੇਤਾ ਵਿਜੇਵਰਗੀਆ ਨੇ ਸਵਾਲ ਚੁੱਕਿਆ ਹੈ ਕਿ ਕੋਰੋਨਾ ਦੀ ਇਹ ਲਹਿਰ ਆਈ ਹੈ ਜਾਂ ਭੇਜੀ ਗਈ ਹੈ? ਇਹ ਸੋਚਣ ਵਾਲੀ ਗੱਲ ਹੈ।ਉਨ੍ਹਾਂ ਨੇ ਕਿਹਾ ਹੈ, "ਸਾਨੂੰ ਲਗਦਾ ਹੈ ਕਿ ਚੀਨ ਨੇ ਵਾਇਰਲ ਵਾਰ ਕੀਤਾ ਹੈ ਕਿਉਂਕਿ ਸਿਰਫ ਭਾਰਤ ਵਿੱਚ ਹੀ ਦੂਜੀ ਲਹਿਰ ਆਈ ਹੈ। ਇਹ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਭੁਟਾਨ ਵਰਗੇ ਹੋਰ ਗੁਆਂਢੀ ਦੇਸ਼ਾਂ ਵਿੱਚ ਨਹੀਂ ਆਈ।"
ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਦੇਸ਼ ਭਰ ਵਿੱਚ ਜਾਰੀ ਹੈ।ਇਸ ਨਾਲ ਹਰ ਰੋਜ਼ ਲੱਖਾਂ ਸੰਕਰਮਿਤ ਹੋ ਰਹੇ ਹਨ ਤੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਵਿਚਾਲੇ ਭਾਜਪਾ ਦੇ ਸਾਂਸਦ ਅਤੇ ਸੀਨੀਅਰ ਨੇਤਾ ਕੈਲਾਸ਼ ਵਿਜੇਵਰਗੀਆ ਨੇ ਆਪਣੇ ਇੱਕ ਦਾਅਵੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਭਾਜਪਾ ਲੀਡਰ ਨੇ ਕੋਰੋਨਾ ਦੀ ਦੂਜੀ ਲਹਿਰ ਬਾਰੇ ਕੀਤਾ ਵੱਡਾ ਦਾਅਵਾ, ਦੱਸਿਆ ਚੀਨ ਦਾ 'ਵਾਇਰਲ ਵਾਰ'

ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਦੇਸ਼ ਭਰ ਵਿੱਚ ਜਾਰੀ ਹੈ।ਇਸ ਨਾਲ ਹਰ ਰੋਜ਼ ਲੱਖਾਂ ਸੰਕਰਮਿਤ ਹੋ ਰਹੇ ਹਨ ਤੇ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਵਿਚਾਲੇ ਭਾਜਪਾ ਦੇ ਸਾਂਸਦ ਅਤੇ ਸੀਨੀਅਰ ਨੇਤਾ ਕੈਲਾਸ਼ ਵਿਜੇਵਰਗੀਆ ਨੇ ਆਪਣੇ ਇੱਕ ਦਾਅਵੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
