Breaking News LIVE: ਕੋਰੋਨਾ ਕੇਸਾਂ 'ਚ ਵੱਡੀ ਗਿਰਾਵਟ, ਇਸ ਮਹੀਨੇ ਮਿਲੇਗੀ ਵੱਡੀ ਰਾਹਤ
Punjab Breaking News, 1 June 2021 LIVE Updates: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਮਚੀ ਹਾਹਾਕਾਰ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਜਿਸ ਰਫ਼ਤਾਰ ਨਾਲ ਕੇਸ ਵਧੇ ਸੀ, ਉਸੇ ਰਫ਼ਤਾਰ ਨਾਲ ਘੱਟ ਰਹੇ ਹਨ। 6 ਮਈ ਤੋਂ ਬਾਅਦ ਮਤਲਬ ਜੇ ਅਸੀਂ ਪਿਛਲੇ 24 ਦਿਨਾਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸ 63% ਘੱਟ ਕੇ 1.53 ਲੱਖ ਰਹਿ ਗਏ ਹਨ।
LIVE
Background
Punjab Breaking News, 1 June 2021 LIVE Updates: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਮਚੀ ਹਾਹਾਕਾਰ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਜਿਸ ਰਫ਼ਤਾਰ ਨਾਲ ਕੇਸ ਵਧੇ ਸੀ, ਉਸੇ ਰਫ਼ਤਾਰ ਨਾਲ ਘੱਟ ਰਹੇ ਹਨ। 6 ਮਈ ਤੋਂ ਬਾਅਦ ਮਤਲਬ ਜੇ ਅਸੀਂ ਪਿਛਲੇ 24 ਦਿਨਾਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸ 63% ਘੱਟ ਕੇ 1.53 ਲੱਖ ਰਹਿ ਗਏ ਹਨ।
ਦਰਅਸਲ ਕੋਰੋਨਾ ਦੀ ਰਫ਼ਤਾਰ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 1 ਮਾਰਚ ਨੂੰ ਦੇਸ਼ 'ਚ 12,270 ਕੇਸ ਸਾਹਮਣੇ ਆਏ ਸੀ। 67 ਦਿਨ ਬਾਅਦ ਮਤਲਬ 6 ਮਈ ਨੂੰ ਇਹ ਅੰਕੜਾ 34 ਗੁਣਾ ਵਧ ਕੇ 4.14 ਲੱਖ ਨੂੰ ਪਾਰ ਕਰ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਦੇਸ਼ 'ਚ ਆਕਸੀਜਨ, ਵੈਂਟੀਲੇਟਰਾਂ ਲਈ ਹਾਹਾਕਾਰ ਮਚੀ ਹੋਈ ਸੀ। ਲੋਕ ਰੈਮਡੇਸਿਵਰ ਵਰਗੀਆਂ ਦਵਾਈਆਂ ਲਈ ਦਰ-ਦਰ ਭਟਕ ਰਹੇ ਸਨ। ਇਸ ਤੋਂ ਬਾਅਦ ਕੋਰੋਨਾ ਦੇ ਘੱਟ ਰਹੇ ਕੇਸਾਂ ਨੇ ਲੋਕਾਂ ਤੇ ਸਰਕਾਰ ਨੂੰ ਸੁੱਖ ਦਾ ਸਾਹ ਲੈਣ ਦਾ ਮੌਕਾ ਦਿੱਤਾ ਹੈ।
ਜੇ ਅਸੀਂ ਕੋਰੋਨਾ ਦੇ ਘੱਟ ਰਹੇ ਕੇਸਾਂ ਦੇ ਰੁਝਾਨ ਨੂੰ ਵੇਖੀਏ ਤਾਂ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਦੇ ਕੇਸਾਂ ਦੀ ਗਿਣਤੀ 'ਚ ਲਗਪਗ 10 ਹਜ਼ਾਰ ਦੀ ਕਮੀ ਹੈ। ਜੇ ਆਉਣ ਵਾਲੇ 10 ਦਿਨ ਤਕ ਇਹੀ ਰੁਝਾਨ ਜਾਰੀ ਰਿਹਾ ਤਾਂ 10 ਜੂਨ ਤੋਂ ਬਾਅਦ ਦੇਸ਼ 'ਚ ਰੋਜ਼ਾਨਾ 50 ਹਜ਼ਾਰ ਤੋਂ ਵੀ ਘੱਟ ਕੇਸ ਆਉਣਗੇ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਇਹ ਅੰਕੜਾ ਹੋਰ ਘੱਟ ਜਾਵੇਗਾ।
ਦੱਸ ਦਈਏ ਕਿ ਦੂਜੀ ਲਹਿਰ ਦੌਰਾਨ ਜਿਵੇਂ-ਜਿਵੇਂ ਸਰਕਾਰ ਨੇ ਟੈਸਟਿੰਗ ਵਧਾਈ, ਨਵੇਂ ਲਾਗ ਦੇ ਅੰਕੜੇ ਵਧਣੇ ਸ਼ੁਰੂ ਹੋ ਗਏ। ਮਿਸਾਲ ਵਜੋਂ 1 ਮਾਰਚ ਨੂੰ 7.59 ਲੱਖ ਟੈਸਟ ਕੀਤੇ ਗਏ ਸੀ ਤੇ 12,270 ਮਰੀਜ਼ਾਂ ਦੀ ਪਛਾਣ ਹੋਈ ਸੀ। ਇਸ ਤੋਂ ਬਾਅਦ 31 ਮਾਰਚ ਨੂੰ ਟੈਸਟ ਵਧਾ ਕੇ 11.25 ਲੱਖ ਕਰ ਦਿੱਤੇ ਗਏ ਤੇ 72 ਹਜ਼ਾਰ ਪੌਜ਼ੇਟਿਵ ਕੇਸ ਮਿਲੇ ਸਨ। ਦੇਸ਼ 'ਚ 6 ਮਈ ਨੂੰ ਸਭ ਤੋਂ ਵੱਧ 4.14 ਲੱਖ ਪੌਜ਼ੇਟਿਵ ਕੇਸ ਸਾਹਮਣੇ ਆਏ ਸਨ।
ਇਸ ਤੋਂ ਬਾਅਦ ਸਰਕਾਰ ਨੇ ਜਿਵੇਂ-ਜਿਵੇਂ ਟੈਸਟ ਵਧਾਏ, ਉਂਝ ਕੋਰੋਨਾ ਦੇ ਮਾਮਲੇ ਘੱਟ ਹੁੰਦੇ ਗਏ। ਦੇਸ਼ 'ਚ 25 ਮਈ ਨੂੰ ਸਭ ਤੋਂ ਵੱਧ 22.17 ਲੱਖ ਟੈਸਟ ਕੀਤੇ ਗਏ ਸਨ ਤੇ ਇਸ ਦਿਨ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 2.08 ਲੱਖ ਸੀ। ਹੁਣ ਰੋਜ਼ਾਨਾ ਔਸਤਨ 2 ਲੱਖ ਤੋਂ ਵੱਧ ਟੈਸਟ ਕੀਤੇ ਜਾ ਰਹੇ ਹਨ ਤੇ ਨਵੇਂ ਕੇਸਾਂ ਦੀ ਗਿਣਤੀ 2 ਲੱਖ ਤੋਂ ਘੱਟ ਗਈ ਹੈ।
ਉਂਝ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਜ਼ਰੂਰ ਹੋ ਰਹੇ ਹਨ, ਪਰ ਮੌਤਾਂ ਦੇ ਅੰਕੜਿਆਂ ਨੇ ਚਿੰਤਾ ਵਧਾਈ ਹੋਈ ਹੈ। 1 ਮਾਰਚ ਨੂੰ ਦੇਸ਼ 'ਚ ਸਿਰਫ਼ 92 ਮੌਤਾਂ ਦਰਜ ਕੀਤੀਆਂ ਗਈਆਂ ਸੀ। ਇਹ ਅੰਕੜਾ ਦੂਜੀ ਲਹਿਰ 'ਚ 4500 ਨੂੰ ਪਾਰ ਕਰ ਗਿਆ ਸੀ। ਹੁਣ ਵੀ ਦੇਸ਼ 'ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ 3500 ਤੋਂ ਹੇਠਾਂ ਨਹੀਂ ਆ ਰਹੀ।
ਮਾਰਚ 'ਚ ਦੇਸ਼ ਵਿੱਚ ਕੋਰੋਨਾ ਕਾਰਨ 5,766 ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ ਅਪ੍ਰੈਲ 'ਚ ਇਹ ਅੰਕੜਾ ਵੱਧ ਕੇ 48,879 ਤਕ ਪਹੁੰਚ ਗਿਆ ਸੀ। ਮਈ 'ਚ ਮੌਤਾਂ ਨੇ ਹੋਰ ਤੇਜ਼ ਰਫ਼ਤਾਰ ਫੜ ਲਈ ਤੇ ਇਸ ਦੌਰਾਨ ਰਿਕਾਰਡ 1 ਲੱਖ 14 ਹਜ਼ਾਰ 159 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ।
ਕੋਰੋਨਾ ਨੇ ਪਿਛਲੇ ਸਾਲ ਤੋਂ ਸਾਰੇ ਦੇਸ਼ 'ਚ ਹਾਹਾਕਾਰ ਮਚਾਈ ਹੋਈ ਹੈ ਤੇ ਇਹ ਦੂਜੀ ਲਹਿਰ ਪਹਿਲਾਂ ਨਾਲੋਂ ਕਾਫ਼ੀ ਡਰਾਉਣੀ ਸਾਬਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੂਸਰੀ ਲਹਿਰ ਕਾਰਨ ਜਿੱਥੇ ਲੱਖਾਂ ਲੋਕ ਮਹਾਂਮਾਰੀ ਨਾਲ ਸੰਕਰਮਿਤ ਹੋਏ ਤੇ ਵੱਡੀ ਗਿਣਤੀ 'ਚ ਲੋਕ ਆਪਣੀਆਂ ਜਾਨਾਂ ਗੁਆ ਬੈਠੇ ਹਨ। ਇਸ ਦੇ ਨਾਲ ਹੀ ਇਸ ਦੂਜੀ ਲਹਿਰ ਕਾਰਨ ਦੇਸ਼ 'ਚ ਲਗਪਗ 1 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ।
ਕੋਰੋਨਾ ਦੀ ਦੂਜੀ ਲਹਿਰ ਕਾਰਨ ਇੱਕ ਕਰੋੜ ਲੋਕਾਂ ਨੇ ਗਵਾਈਆਂ ਨੌਕਰੀਆਂ, ਪਰਿਵਾਰਾਂ ਦੀ ਆਮਦਨੀ ਵੀ ਘਟੀ- ਰਿਪੋਰਟ ਦਾ ਦਾਅਵਾ
ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕਨੌਮੀ (ਸੀਐਮਈਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਵਿਆਸ ਅਨੁਸਾਰ ਪਿਛਲੇ ਸਾਲ ਕੋਰੋਨਾ ਦੀ ਸ਼ੁਰੂਆਤ ਤੋਂ 97 ਫ਼ੀਸਦੀ ਪਰਿਵਾਰਾਂ ਨੇ ਵੀ ਆਪਣੀ ਆਮਦਨੀ 'ਚ ਮਹੱਤਵਪੂਰਨ ਪ੍ਰਭਾਵ ਦੇਖਿਆ ਹੈ।
16 ਸੂਬਿਆਂ 'ਚ ਲੌਕਡਾਊਨ ਜਿਹੀਆਂ ਪਾਬੰਦੀਆਂ
ਦੇਸ਼ ਦੇ 16 ਸੂਬਿਆਂ 'ਚ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ 'ਚ ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁੱਡੁਚੇਰੀ ਸ਼ਾਮਲ ਹਨ।
ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ
ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ ਆਏ- 1.26 ਲੱਖ
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ ਕੇਸ- 2.54 ਲੱਖ
ਬੀਤੇ 24 ਘੰਟੇ 'ਚ ਕੁੱਲ ਮੌਤਾਂ- 2,781
ਹੁਣ ਤਕ ਕੁੱਲ ਇਨਫੈਕਟਡ ਹੋ ਚੁੱਕੇ - 2.81 ਕਰੋੜ
ਹੁਣ ਤਕ ਠੀਕ ਹੋਏ- 2.59 ਕਰੋੜ
ਹੁਣ ਤਕ ਕੁੱਲ ਮੌਤਾਂ 3.31 ਲੱਖ
ਮੌਜੂਦਾ ਸਮੇਂ ਐਕਟਿਵ ਕੇਸ- 18.90 ਲੱਖ
ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਮਚੀ ਹਾਹਾਕਾਰ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਜਿਸ ਰਫ਼ਤਾਰ ਨਾਲ ਕੇਸ ਵਧੇ ਸੀ, ਉਸੇ ਰਫ਼ਤਾਰ ਨਾਲ ਘੱਟ ਰਹੇ ਹਨ। 6 ਮਈ ਤੋਂ ਬਾਅਦ ਮਤਲਬ ਜੇ ਅਸੀਂ ਪਿਛਲੇ 24 ਦਿਨਾਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸ 63% ਘੱਟ ਕੇ 1.53 ਲੱਖ ਰਹਿ ਗਏ ਹਨ।
ਕੋਰੋਨਾ ਦੀ ਦੂਜੀ ਲਹਿਰ ਨੂੰ ਲੱਗਣ ਲੱਗੀ ਬ੍ਰੇਕ, ਇਸ ਮਹੀਨੇ ਮਿਲੇਗੀ ਵੱਡੀ ਰਾਹਤ
ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਮਚੀ ਹਾਹਾਕਾਰ ਹੌਲੀ-ਹੌਲੀ ਖ਼ਤਮ ਹੋ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਜਿਸ ਰਫ਼ਤਾਰ ਨਾਲ ਕੇਸ ਵਧੇ ਸੀ, ਉਸੇ ਰਫ਼ਤਾਰ ਨਾਲ ਘੱਟ ਰਹੇ ਹਨ। 6 ਮਈ ਤੋਂ ਬਾਅਦ ਮਤਲਬ ਜੇ ਅਸੀਂ ਪਿਛਲੇ 24 ਦਿਨਾਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸ 63% ਘੱਟ ਕੇ 1.53 ਲੱਖ ਰਹਿ ਗਏ ਹਨ।
ਦੇਸ਼ 'ਚ ਕੋਰੋਨਾ ਰਫ਼ਤਾਰ ਹੌਲੀ ਹੋ ਰਹੀ ਹੈ। ਬੀਤੇ ਦਿਨ ਦੇਸ਼ 'ਚ ਇਕ ਲੱਖ, 26 ਹਜ਼ਾਰ, 649 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਸ ਦੌਰਾਨ ਦੋ ਲੱਖ, 54 ਹਜ਼ਾਰ, 879 ਲੋਕਾਂ ਨੇ ਇਨਫੈਕਸ਼ਨ ਨੂੰ ਮਾਤ ਦਿੱਤੀ। ਨਵੇਂ ਇਫੈਕਟਡ ਮਰੀਜ਼ਾਂ ਦਾ ਅੰਕੜਾ ਬੀਤੇ 55 ਦਿਨਾਂ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 7 ਅਪ੍ਰਐਲ ਨੂੰ ਇਕ ਲੱਖ 26 ਹਜ਼ਾਰ, 276 ਲੋਕਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ।
ਦਿਨ-ਬ-ਦਿਨ ਘਟ ਰਹੇ ਕੋਰੋਨਾ ਕੇਸ, ਦੂਜੀ ਲਹਿਰ ਨੂੰ ਪਿਆ ਮੋੜ
ਹੁਣ 18 ਲੱਖ, 90 ਹਜ਼ਾਰ, 975 ਇਨਫੈਕਟਡ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਬੀਤੇ 22 ਦਿਨਾਂ 'ਚ ਇਸ 'ਚ 18 ਲੱਖ, 50 ਹਜ਼ਾਰ 327 ਦੀ ਕਮੀ ਆਈ ਹੈ। ਦੂਜੀ ਲਹਿਰ 'ਚ 9 ਮਈ ਨੂੰ ਪੀਕ ਆਇਆ ਸੀ।