Breaking News LIVE: ਕੋਰੋਨਾ ਦੇ ਕਹਿਰ 'ਚ ਭਾਰਤ ਲਈ ਵੱਡੀ ਰਾਹਤ ਦੀ ਖਬਰ, ਹੁਣ ਹੋਏਗਾ ਕੋਰੋਨਾ ਦਾ ਨਾਸ
Punjab Breaking News, 13 April 2021 LIVE Updates: ਕੋਰੋਨਾ ਦੇ ਕਹਿਰ ਵਿੱਚ ਰਾਹਤ ਦੀ ਖਬਰ ਆਈ ਹੈ। ਭਾਰਤ ਨੇ ਰੂਸ ਵਿਚ ਕੋਵਿਡ-19 ਦੇ ਵਿਰੁੱਧ ਤਿਆਰ ਕੀਤੇ ਟੀਕੇ ਸਪੁਤਨਿਕ-v ਨੂੰ ਐਮਰਜੈਂਸੀ ਵਰਤੋਂ ਲਈ ਸ਼ਰਤ ਨਾਲ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਨਸ਼ੀਲੀਆਂ ਦਵਾਈਆਂ ਦੇ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੀ ਸਬਜੈਕਟ ਐਕਸਪਰਟ ਕਮੇਟੀ (ਐਸਈਸੀ) ਨੇ ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ ਇਸ ਟੀਕੇ ਦੀ ਵਰਤੋਂ ਸਬੰਧੀ ਇਹ ਫੈਸਲਾ ਲਿਆ ਹੈ।
LIVE
Background
Punjab Breaking News, 13 April 2021 LIVE Updates: ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਪੰਜਾ ਸਾਹਿਬ ਨਹੀਂ ਪਹੁੰਚ ਸਕਿਆ। ਇਹ ਜੱਥਾ ਪਾਕਿਸਤਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਅਟਾਰੀ ਸਰਹੱਦ 'ਤੇ ਫਸਿਆ ਹੋਇਆ ਹੈ ਤੇ ਅੱਗੇ ਨਹੀਂ ਵਧ ਸਕਿਆ। ਹਸਨ ਅਬਦਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਾ ਹੋਣ ਕਾਰਨ ਇਨ੍ਹਾਂ ਸ਼ਰਧਾਲੂਆਂ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਲਿਆਂਦਾ ਗਿਆ।
ਉਧਰ ਭਾਰਤੀ ਹਾਈ ਕਮਿਸ਼ਨ ਲਗਾਤਾਰ ਇਨ੍ਹਾਂ ਸ਼ਰਧਾਲੂਆਂ ਦੇ ਸੰਪਰਕ ਵਿੱਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਨੂੰ ਇਨ੍ਹਾਂ ਸ਼ਰਧਾਲੂਆਂ ਲਈ ਵਧੀਆ ਪ੍ਰਬੰਧ ਕਰਨ ਲਈ ਕਿਹਾ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਸ਼ਰਧਾਲੂਆਂ ਨੇ ਪੰਜ ਸਾਹਿਬ ਪਹੁੰਚਣਾ ਸੀ, ਪਰ ਉਹ ਰਸਤੇ ਬੰਦ ਹੋਣ ਕਾਰਨ ਉੱਥੇ ਨਹੀਂ ਜਾ ਸਕੇ। ਭਾਰਤੀ ਹਾਈ ਕਮਿਸ਼ਨ ਸ਼ਰਧਾਲੂਆਂ ਦੇ ਸੰਪਰਕ ਵਿੱਚ ਹੈ। ਸੂਤਰਾਂ ਨੇ ਦੱਸਿਆ ਹੈ ਕਿ ਤਹਿਰੀਕ-ਏ-ਲੈਬਿਕ ਪਾਕਿਸਤਾਨ ਦੇ ਕਾਰਕੁਨ ਵਿਰੋਧ ਕਰ ਰਹੇ ਹਨ, ਇਸ ਕਰਕੇ ਸ਼ਰਧਾਲੂਆਂ ਦੀ ਆਵਾਜਾਈ ਸੰਭਵ ਨਹੀਂ।
ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤੀ ਸਿੱਖਾਂ ਦਾ ਇਹ ਜੱਥਾ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਦੇ ਵੱਖ-ਵੱਖ ਸਿੱਖ ਤੀਰਥ ਕੇਂਦਰਾਂ ਦਾ ਦੌਰਾ ਕਰੇਗਾ। ਇਨ੍ਹਾਂ ਸਾਰੇ ਯਾਤਰੀਆਂ ਦੀ ਪਾਕਿਸਤਾਨ ਜਾਣ ਤੋਂ ਪਹਿਲਾਂ ਕੋਰੋਨਾ ਜਾਂਚ ਕੀਤੀ ਗਈ ਸੀ। ਜਾਂਚ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਦਰਸ਼ਨਾਂ ਲਈ ਭੇਜਿਆ ਗਿਆ ਸੀ।
ਦੱਸ ਦੇਈਏ ਕਿ ਪਾਕਿਸਤਾਨ ਦੀ ਪੁਲਿਸ ਨੇ ਟੀਐਲਪੀ ਦੇ ਵੱਡੇ ਨੇਤਾ ਨੂੰ ਗ੍ਰਿਫਤਾਰ ਕੀਤਾ ਹੈ। ਸਮਰਥਕ ਆਪਣੇ ਨੇਤਾ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਬਹੁਤ ਸਾਰੀਆਂ ਸੜਕਾਂ ਬੰਦ ਹਨ।
[quote author=]ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਪੰਜਾ ਸਾਹਿਬ ਨਹੀਂ ਪਹੁੰਚ ਸਕਿਆ। ਇਹ ਜੱਥਾ ਪਾਕਿਸਤਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਕਾਰਨ ਅਟਾਰੀ ਸਰਹੱਦ 'ਤੇ ਫਸਿਆ ਹੋਇਆ ਹੈ ਤੇ ਅੱਗੇ ਨਹੀਂ ਵਧ ਸਕਿਆ। ਹਸਨ ਅਬਦਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਾ ਹੋਣ ਕਾਰਨ ਇਨ੍ਹਾਂ ਸ਼ਰਧਾਲੂਆਂ ਨੂੰ ਲਾਹੌਰ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਲਿਆਂਦਾ ਗਿਆ।[/quote]
ਬ੍ਰਿਟੇਨ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਬੁੱਧੀਜੀਵੀਆਂ ਤੇ ਆਗੂਆਂ ਨੇ ਕਿਹਾ ਹੈ ਕਿ ਕੋਵਿਡ-19 ਟੀਕੇ ਦੀ ਵਰਤੋਂ ਕਰਨ ਤੇ ਰਮਜ਼ਾਨ ਦੇ ਰੋਜ਼ੇ ’ਚ ਕੋਈ ਵਿਵਾਦ ਨਹੀਂ। ਰਮਜ਼ਾਨ ਦਾ ਮਹੀਨਾ ਦੁਨੀਆ ਭਰ ਦੇ ਮੁਸਲਮਾਨਾਂ ਲਈ ਪਵਿੱਤਰ ਮਹੀਨਾ ਹੈ। ਇਸ ਦੌਰਾਨ ਮੁਸਲਮਾਨ ਸਵੇਰ ਤੋਂ ਸ਼ਾਮ ਤਕ ਖਾਣ-ਪੀਣ ਤੋਂ ਖੁਦ ਨੂੰ ਰੋਕ ਲੈਂਦੇ ਹਨ। ਹਾਲਾਂਕਿ ਰੋਜ਼ਾ ਦੀ ਸਥਿਤੀ ’ਚ ਧਾਰਮਿਕ ਸਿੱਖਿਆ ਮੁਸਲਮਾਨਾਂ ਨੂੰ ‘ਸਰੀਰ ਦੇ ਅੰਦਰ ਕਿਸੇ ਵੀ ਚੀਜ ਦੇ ਦਾਖਲ ਹੋਣ’ ਤੋਂ ਰੋਕਦੀ ਹੈ। ਬ੍ਰਿਟਿਸ਼ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਇਹ ਨਿਯਮ ਕੋਵਿਡ-19 ਟੀਕੇ ’ਤੇ ਲਾਗੂ ਨਹੀਂ ਹੁੰਦਾ।
Covid-19 Vaccine: ਮੁਸਲਿਮ ਲੀਡਰਾਂ ਦਾ ਐਲਾਨ, ਕੋਰੋਨਾ ਵੈਕਸੀਨ ਲਾਉਣ ਨਾਲ ਰਮਜ਼ਾਨ ਦੇ ਰੋਜ਼ੇ ਦੀ ਉਲੰਘਣਾ ਨਹੀਂ
ਰਮਜ਼ਾਨ ਦੌਰਾਨ ਟੀਕਾ ਲਗਵਾਉਣਾ ਕੋਈ ਗਲਤ ਨਹੀਂ। ਦਵਾਈ ਤੇ ਰੋਜ਼ਾ ਕੋਈ ਨਵਾਂ ਨਹੀਂ ਹੈ। ਬੀਮਾਰ ਪੈਣ ਦੀ ਸਥਿਤੀ ’ਚ ਮੁਸਲਮਾਨ ਰੋਜ਼ਾ ਦਾ ਤਿਆਗ ਕਰ ਸਕਦੇ ਹਨ, ਉਹ ਰਮਜ਼ਾਨ ਤੋਂ ਬਾਅਦ ਛੱਡੇ ਹੋਏ ਰੋਜ਼ੇ ਦੀ ਭਰਪਾਈ ਕਰ ਸਕਦੇ ਹਨ।
ਮਹਾਰਾਸ਼ਟਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲੇ ਦੇ ਵਿਚਕਾਰ ਵੱਡੀ ਖਬਰ ਸਾਹਮਣੇ ਆਈ ਹੈ। ਉਧਵ ਠਾਕਰੇ ਸਰਕਾਰ ਦੇ ਮੰਤਰੀ ਅਸਲਮ ਸ਼ੇਖ ਨੇ ਏਬੀਪੀ ਨਿਊਜ਼ ਨੂੰ ਦੱਸਿਆ ਹੈ ਕਿ ਮਹਾਰਾਸ਼ਟਰ ਵਿੱਚ ਲੌਕਡਾਊਨ ਨੂੰ ਲੈ ਕੇ ਅੱਜ ਸ਼ਾਮ ਤੱਕ ਫੈਸਲਾ ਆ ਸਕਦਾ ਹੈ। ਅਸਲਮ ਸ਼ੇਖ ਨੇ ਕਿਹਾ ਕਿ ਰਾਜ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਹਨ ਤੇ ਸਰਕਾਰ ਉਨ੍ਹਾਂ ਨਾਲ ਨਿਰੰਤਰ ਨਿਪਟ ਰਹੀ ਹੈ ਪਰ ਅੱਜ ਸ਼ਾਮ ਇੱਕ ਵੱਡਾ ਤੇ ਸਖ਼ਤ ਫੈਸਲਾ ਲਿਆ ਜਾ ਸਕਦਾ ਹੈ।
ਕੋਰੋਨਾ ਦੇ ਕਹਿਰ 'ਚ ਬੋਲੇ ਮੰਤਰੀ, ਲੌਕਡਾਊਨ ਬਾਰੇ ਅੱਜ ਸ਼ਾਮ ਤੱਕ ਆ ਸਕਦਾ ਕੋਈ ਫੈਸਲਾ
ਮਹਾਰਾਸ਼ਟਰ 'ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲੇ ਦੇ ਵਿਚਕਾਰ ਵੱਡੀ ਖਬਰ ਸਾਹਮਣੇ ਆਈ ਹੈ। ਉਧਵ ਠਾਕਰੇ ਸਰਕਾਰ ਦੇ ਮੰਤਰੀ ਅਸਲਮ ਸ਼ੇਖ ਨੇ ਏਬੀਪੀ ਨਿਊਜ਼ ਨੂੰ ਦੱਸਿਆ ਹੈ ਕਿ ਮਹਾਰਾਸ਼ਟਰ ਵਿੱਚ ਲੌਕਡਾਊਨ ਨੂੰ ਲੈ ਕੇ ਅੱਜ ਸ਼ਾਮ ਤੱਕ ਫੈਸਲਾ ਆ ਸਕਦਾ ਹੈ।
ਕੈਪਟਨ ਦੇ ਦੋਹਰੇ ਮਾਪ-ਦੰਡ! ਲੀਡਰਾਂ ਲਈ ਨਹੀਂ ਕੋਈ ਕੋਰੋਨਾ ਦਿਸ਼ਾ-ਨਿਰਦੇਸ਼, ਯਕੀਨ ਨਹੀਂ ਤਾਂ ਵੇਖੋ ਤਸਵੀਰਾਂ
ਕੈਪਟਨ ਦੇ ਦੋਹਰੇ ਮਾਪ-ਦੰਡ! ਲੀਡਰਾਂ ਲਈ ਨਹੀਂ ਕੋਈ ਕੋਰੋਨਾ ਦਿਸ਼ਾ-ਨਿਰਦੇਸ਼, ਯਕੀਨ ਨਹੀਂ ਤਾਂ ਵੇਖੋ ਤਸਵੀਰਾਂ
ਕੈਪਟਨ ਦੇ ਦੋਹਰੇ ਮਾਪ-ਦੰਡ! ਲੀਡਰਾਂ ਲਈ ਨਹੀਂ ਕੋਈ ਕੋਰੋਨਾ ਦਿਸ਼ਾ-ਨਿਰਦੇਸ਼, ਯਕੀਨ ਨਹੀਂ ਤਾਂ ਵੇਖੋ ਤਸਵੀਰਾਂ
ਪੰਜਾਬ 'ਚ ਵਧਦੇ ਕੋਰੋਨਾ ਵਾਇਰਸ ਦੇ ਕੇਸਾਂ ਕਾਰਨ ਪੰਜਾਬ ਸਰਕਾਰ ਨੇ ਸੂਬੇ 'ਚ ਜਿੱਥੇ ਰਾਤ ਵੇਲੇ ਕਰਫਿਊ ਲਾਇਆ ਹੋਇਆ ਹੈ, ਉੱਥੇ ਹੀ ਦਿਨ ਵੇਲੇ ਸਖਤੀ ਕਰਕੇ ਲੋਕਾਂ ਨੂੰ ਕੋਵਿਡ ਗਾਈਡਲਾਈਨਜ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਦੂਜੇ ਪਾਸੇ ਹਾਲਾਤ ਇਸ ਦੇ ਉਲਟ ਬਣੇ ਹੋਏ ਹਨ ਕਿਉਂਕਿ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ 'ਚ ਤਾਂ ਕੋਵਿਡ ਗਾਈਡਲਾਈਨ ਦੀ ਪ੍ਰਵਾਹ ਕੀਤੇ ਬਗੈਰ ਲੋਕ ਬੇਪ੍ਰਵਾਹ ਹੀ ਘੁੰਮ ਰਹੇ ਹਨ, ਜੋ ਸਿੱਧਾ ਕੋਰੋਨਾ ਨੂੰ ਸੱਦਾ ਦੇਣ ਵਾਂਗ ਹੈ।
ਸਰਕਾਰ ਦੀ ਸਖਤੀ ਮਗਰੋਂ ਲੋਕ ਹੋਏ ਬਾਗੀ, ਬੋਲੇ, ਕੋਰੋਨਾ ਨਾਲ ਕੁਝ ਹੋਏ ਨਾ ਹੋਏ, ਬਗੈਰ ਕੰਮ ਭੁੱਖੇ ਜ਼ਰੂਰ ਮਰਾਂਗੇ
ਪੰਜਾਬ 'ਚ ਵਧਦੇ ਕੋਰੋਨਾ ਵਾਇਰਸ ਦੇ ਕੇਸਾਂ ਕਾਰਨ ਪੰਜਾਬ ਸਰਕਾਰ ਨੇ ਸੂਬੇ 'ਚ ਜਿੱਥੇ ਰਾਤ ਵੇਲੇ ਕਰਫਿਊ ਲਾਇਆ ਹੋਇਆ ਹੈ, ਉੱਥੇ ਹੀ ਦਿਨ ਵੇਲੇ ਸਖਤੀ ਕਰਕੇ ਲੋਕਾਂ ਨੂੰ ਕੋਵਿਡ ਗਾਈਡਲਾਈਨਜ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਦੂਜੇ ਪਾਸੇ ਹਾਲਾਤ ਇਸ ਦੇ ਉਲਟ ਬਣੇ ਹੋਏ ਹਨ ਕਿਉਂਕਿ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ 'ਚ ਤਾਂ ਕੋਵਿਡ ਗਾਈਡਲਾਈਨ ਦੀ ਪ੍ਰਵਾਹ ਕੀਤੇ ਬਗੈਰ ਲੋਕ ਬੇਪ੍ਰਵਾਹ ਹੀ ਘੁੰਮ ਰਹੇ ਹਨ, ਜੋ ਸਿੱਧਾ ਕੋਰੋਨਾ ਨੂੰ ਸੱਦਾ ਦੇਣ ਵਾਂਗ ਹੈ।
ਕੋਰੋਨਾਵਾਇਰਸ ਦੇ ਕੇਸਾਂ ਦੀ ਰਫਤਾਰ ਸਾਰੇ ਦੇਸ਼ ਵਿੱਚ ਆਪਣੇ ਸਿਖਰ 'ਤੇ ਹੈ। ਹਰ ਸੂਬੇ ਵਿੱਚ ਕੋਰੋਨਾ ਲਾਗ ਦੇ ਅੰਕੜੇ ਤੇਜ਼ੀ ਨਾਲ ਵਧਦੇ ਨਜ਼ਰ ਆ ਰਹੇ ਹਨ। ਹੁਣ ਸਥਿਤੀ ਇਹ ਹੈ ਕਿ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਕੋਰੋਨਾ ਵਿੱਚ 300 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਦੇਸ਼ 'ਚ ਕੋਰੋਨਾ ਵਿਸਫੋਟ, ਹਫ਼ਤੇ 'ਚ ਹੀ ਨਵੇਂ ਕੇਸਾਂ 'ਚ 300% ਦਾ ਵਾਧਾ, ਇਨ੍ਹਾਂ ਸੂਬਿਆਂ 'ਚ ਡਰਾਉਣ ਵਾਲੇ ਅੰਕੜੇ
ਬਿਹਾਰ ਵਿੱਚ ਇਸ ਹਫਤੇ ਕੋਰੋਨਾ ਸੰਕਰਮਣ ਦੇ 14,852 ਨਵੇਂ ਕੇਸ ਦਰਜ ਕੀਤੇ ਗਏ, ਜਦੋਂਕਿ ਪਿਛਲੇ ਹਫ਼ਤੇ ਇਹ ਅੰਕੜਾ ਸਿਰਫ 3,422 ਤੱਕ ਸੀਮਤ ਸੀ। ਉਧਰ ਉੱਤਰ ਪ੍ਰਦੇਸ਼ ਵਿੱਚ ਪਿਛਲੇ ਹਫਤੇ ਦੇ ਮੁਕਾਬਲੇ ਮਾਮਲਿਆਂ ਵਿੱਚ 281% ਦੀ ਦਰ ਨਾਲ ਵਾਧਾ ਹੋਇਆ।