Barnala news: ਭਰਾ ਨੇ ਭਾਬੀ ਨੂੰ ਕੀਤਾ ਵਿਧਵਾ, ਵਜ੍ਹਾ ਪਤਾ ਲੱਗੀ ਤਾਂ ਅੱਖਾਂ ਰਹਿ ਗਈਆਂ ਖੁੱਲ੍ਹੀਆਂ
Barnala news: ਬਰਨਾਲਾ ਦੇ ਪਿੰਡ ਸੰਧੂ ਕਲਾਂ ਵਿੱਚ ਨਸ਼ੇੜੀ ਭਰਾ ਵਲੋਂ ਆਪਣੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
Barnala news: ਬਰਨਾਲਾ ਦੇ ਪਿੰਡ ਸੰਧੂ ਕਲਾਂ ਵਿੱਚ ਨਸ਼ੇੜੀ ਭਰਾ ਵਲੋਂ ਆਪਣੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਦੋਵੇਂ ਭਰਾ ਇੱਕੋ ਘਰ 'ਚ ਰਹਿੰਦੇ ਸਨ, ਨਸ਼ੇੜੀ ਭਰਾ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਹ ਅਕਸਰ ਹੀ ਆਪਣੇ ਭਰਾ ਅਤੇ ਪਰਿਵਾਰ ਨਾਲ ਲੜਦਾ ਰਹਿੰਦਾ ਸੀ।
ਬੀਤੀ ਰਾਤ ਉਸ ਨੇ ਘਰ 'ਚ ਹੀ ਪੇਚਾਂ ਨਾਲ ਵਾਰ ਕਰਕੇ ਭਰਾ ਦਾ ਕਤਲ ਕਰ ਦਿੱਤਾ, ਜਿਸ ਕਰਕੇ ਬਲਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੀ ਪਤਨੀ ਜਸਬੀਰ ਕੌਰ ਨੇ ਦੱਸਿਆ ਕਿ ਪੂਰਨ ਸਿੰਘ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ ਅਤੇ ਉਹ ਸਾਡੇ ਨਾਲ ਹੀ ਘਰ ਹੀ ਰਹਿੰਦਾ ਸੀ। ਉਹ ਕਾਫੀ ਸਮੇਂ ਤੋਂ ਸ਼ਰਾਬ ਪੀਣ ਦਾ ਆਦੀ ਸੀ ਅਤੇ ਅਕਸਰ ਹੀ ਸ਼ਰਾਬ ਪੀ ਕੇ ਘਰ ਦੀ ਹਰ ਗੱਲ ਨੂੰ ਲੈ ਕੇ ਲੜਾਈ-ਝਗੜਾ ਕਰਦਾ ਸੀ।
ਇਹ ਵੀ ਪੜ੍ਹੋ: Lok Sabha Election: ਸਿਮਰਜੀਤ ਬੈਂਸ ਅੱਜ ਕਾਂਗਰਸ 'ਚ ਹੋ ਸਕਦੇ ਸ਼ਾਮਲ, ਬਿੱਟੂ ਨੂੰ ਟੱਕਰ ਦੇਣ ਲਈ ਹਾਈਕਮਾਨ ਨੇ ਤਿਆਰ ਕੀਤਾ ਬੈਂਸ !
ਬੀਤੀ ਰਾਤ ਵੀ ਪੂਰਨ ਸਿੰਘ ਨੇ ਨਸ਼ੇ ਦੀ ਹਾਲਤ ਵਿੱਚ ਆਪਣੇ ਭਰਾ ਬਲਵੀਰ ਸਿੰਘ ਨਾਲ ਪਸ਼ੂਆਂ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਗੱਲ ਇੰਨੀ ਵੱਧ ਗਈ ਕਿ ਉਸ ਨੇ ਪੇਚਾਂ ਨਾਲ ਹਮਲਾ ਕਰ ਦਿੱਤਾ। ਇਸ ਕਰਕੇ ਉਸ ਦੇ ਪਤੀ ਦੀ ਮੌਤ ਹੋ ਗਈ। ਪੀੜਤ ਜਸਬੀਰ ਕੌਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਤੀ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਪੂਰਨ ਸਿੰਘ ਨੂੰ ਸਖ਼ਤ ਕਾਨੂੰਨੀ ਸਜ਼ਾ ਦਿੱਤੀ ਜਾਵੇ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਦੌੜ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ 'ਚ ਹੋਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨਸ਼ੇ ਆਦਿ ਦੀ ਲਪੇਟ ਵਿੱਚ ਸੀ, ਇਸ ਬਾਰੇ ਵੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab Politics: ਆਖ਼ਰ ਆਪ ਨੂੰ ਆ ਹੀ ਗਈ 'ਭਮੱਕੜਾਂ' ਦੀ ਯਾਦ ! ਮਾਨ ਨੇ ਕਿਹਾ-ਇਕੱਠੇ ਹੋਵੋ ਤਾਂਹੀ ਜਿੱਤਾਂਗੇ 13 ਦੀਆਂ 13