ਪੜਚੋਲ ਕਰੋ

'ਰਾਜਾ ਵੜਿੰਗ ਦੀ ਜਮੀਰ ਮਰੀ ਹੋਈ ਜੋ ਆਪਣੇ ਸਿਆਸੀ ਹਿੱਤਾਂ ਲਈ ਸਿੱਖਾਂ ਦੇ ਕਾਤਲਾਂ ਨੂੰ ਕਲੀਨ ਚਿੱਟ ਦੇ ਰਿਹੈ'

ਰਾਜਾ ਵੜਿੰਗ ਨੇ ਸਿੱਖਾਂ ਦੇ ਕਾਤਲ ਕਮਲਨਾਥ ਦਾ ਬਚਾਅ ਕਰਕੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਆਪਣੇ ਚਹੇਤੇ ਕਮਲਨਾਥ ਅਤੇ ਹੋਰਨਾਂ ਨੂੰ ਕਦੇ ਵੀ ਸਿੱਖ ਨਸਲਕੁਸ਼ੀ ਦਾ ਜ਼ਿੰਮੇਵਾਰ ਨਹੀਂ ਮੰਨੇਗੀ।

Punjab News: 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਕਮਲਨਾਥ ਨੂੰ ਬੇਕਸੂਰ ਐਲਾਨਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਆੜੇ ਹੱਥੀਂ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਰਾਜਾ ਵੜਿੰਗ ਦੀ ਜਮੀਰ ਬਿਲਕੁਲ ਮਰ ਚੁੱਕੀ ਹੈ ਜੋ ਆਪਣੇ ਸਿਆਸੀ ਹਿੱਤਾਂ ਲਈ ਸਿੱਖਾਂ ਦੇ ਕਾਤਲਾਂ ਨੂੰ ਕਲੀਨ ਚਿੱਟ ਦੇ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ 1984 ਨੂੰ ਸਿੱਖਾਂ ਤੇ ਹਮਲਾ ਕਰਨ ਵਾਲੀ ਕਾਤਲਾਂ ਦੀ ਭੀੜ ਦੀ ਅਗਵਾਈ ਖੁਦ ਕਮਲਨਾਥ ਕਰ ਰਿਹਾ ਸੀ । ਜਿਸ ਦੇ ਕਈ ਚਸ਼ਮਦੀਦ ਗਵਾਹ ਵੀ ਮੌਜੂਦ ਹਨ।

ਉਹਨਾਂ ਕਿਹਾ ਕਿ ਕਮਲਨਾਥ ਨੂੰ ਕਲੀਨ ਚਿੱਟ ਦੇ ਕੇ ਰਾਜਾ ਵੜਿੰਗ ਨੇ ਬਜਰ ਗੁਨਾਹ ਕੀਤਾ ਹੈ ਜਿਸ ਲਈ ਉਹਨਾਂ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਢੀਂਡਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਆਪਣਾ ਗੁਨਾਹ ਕਬੂਲਣ ਦੇ ਬਜਾਏ ਕਾਤਲਾਂ ਦੀ ਪੁਸ਼ਤਪਨਾਹੀ ਕਰਦੀ ਆਈ ਹੈ ਅਤੇ ਰਾਜਾ ਵੜਿੰਗ ਨੇ ਸਿੱਖਾਂ ਦੇ ਕਾਤਲ ਕਮਲਨਾਥ ਦਾ ਬਚਾਅ ਕਰਕੇ ਇੱਕ ਵਾਰ ਫਿਰ ਇਹ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਆਪਣੇ ਚਹੇਤੇ ਕਮਲਨਾਥ ਅਤੇ ਹੋਰਨਾਂ ਨੂੰ ਕਦੇ ਵੀ ਸਿੱਖ ਨਸਲਕੁਸ਼ੀ ਦਾ ਜ਼ਿੰਮੇਵਾਰ ਨਹੀਂ ਮੰਨੇਗੀ। ਉਲਟਾ ਸਿੱਖਾਂ ਦੇ ਜਖ਼ਮਾ ਤੇ ਲੂਣ ਛਿੜਕਣ ਲਈ ਉਹਨਾਂ ਨੂੰ ਸੰਵਿਧਾਨਿਕ ਅਤੇ ਸਿਆਸੀ ਅਹੁਦਿਆਂ ਦਾ ਤੋਹਫ਼ਾ ਦਿੰਦੀ ਰਹੇਗੀ।

ਉਹਨਾਂ ਅੱਗੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਈਂ ਦਹਾਕਿਆਂ ਦੀ ਉਡੀਕ ਤੋਂ ਬਾਅਦ ਵੀ ਸਿੱਖ ਕੌਮ ਨੂੰ ਅਜੇ ਤੱਕ ਨਿਆਂ ਨਹੀ ਮਿਲਿਆ ਹੈ ਅਤੇ ਦੂਜੇ ਪਾਸੇ ਸਿੱਖਾਂ ਦੇ ਕਾਤਲ ਖੁਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਮੋਦੀ ਸਰਕਾਰ ਨੇ ਸਿੱਖ ਨਸਲਕੁਸ਼ੀ ਮਾਮਲੇ ਦੀ ਜਾਂਚ ਲਈ ਸਿੱਟ ਦਾ ਗਠਨ ਕੀਤਾ ਹੈ ਪਰ ਅਜੇ ਵੀ ਇਸ ਵਿਚ ਬਹੁਤ ਕੁਝ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ 1984 ਵਿਚ ਦਿੱਲੀ ਵਿਚ 10 ਹਜ਼ਾਰ ਤੋਂ ਵਧ ਸਿੱਖਾਂ ਦਾ ਕਤਲ ਹੋਇਆ। ਢੀਂਡਸਾ ਨੇ ਸਵਾਲ ਕੀਤਾ ਕਿ ਜੇ ਸਿੱਖਾਂ ਦੇ ਕਤਲ ਦੇ ਦੋਸ਼ੀ ਇਹ ਨਹੀਂ ਹਨ ਤਾਂ ਦੱਸਿਆ ਜਾਵੇ ਕਿ ਕਾਤਲ ਹੋਰ ਕੋਣ ਹਨ?

ਢੀਂਡਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਸਮੇਤ 14 ਰਾਜਾਂ ਵਿਚ ਸਿੱਖਾਂ ਦੇ ਗਲੇ ਵਿਚ ਟਾਈਰ ਪਾ-ਪਾਕੇ ਸਾੜਿਆ ਗਿਆ ਅਤੇ ਧੀਆਂ-ਭੈਣਾਂ ਉੱਤੇ ਤਸ਼ਦੱਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਅੱਖਾਂ ਸਾਹਮਣੇ ਆਪਣੇ ਪਰਿਵਾਰ ਸੜਦੇ ਵੇਖੇ ਹੋਣ ਉਹ ਅਜਿਹੇ ਕਾਤਲਾਂ ਨੂੰ ਆਜ਼ਾਦ ਘੁੰਮਦਿਆਂ ਕਿਵੇਂ ਦੇਖ ਸਕਦੇ ਹਨ?

ਕਾਂਗਰਸ ਪਾਰਟੀ ਸ਼ੁਰੂ ਤੋਂ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੇ ਬਜਾਏ ਉਨ੍ਹਾਂ ਨੂੰ ਬਚਾਉਂਦੀ ਆਈ ਹੈ। ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀ ਕਰੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

RBI ਦਾ ਵੱਡਾ ਫੈਸਲਾ, PPI ਲਈ ਤੀਜੀ ਪਾਰਟੀ UPI Access ਨੂੰ ਮਨਜ਼ੂਰੀ, ਪੇਮੈਂਟ ਸਿਸਟਮ 'ਚ ਹੋਵੇਗਾ ਵੱਡਾ ਬਦਲਾਅ

Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ

ਕੌਣ ਦੇਏਗਾ ਸਾਬਕਾ PM ਡਾ. ਮਨਮੋਹਨ ਸਿੰਘ ਦੀ ਚਿਤਾ ਨੂੰ ਅਗਨੀ, ਜਾਣੋ ਕੀ ਕਹਿੰਦੇ ਧਰਮ-ਗ੍ਰੰਥ ਅਤੇ ਕਾਨੂੰਨ?

Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ

ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RBI ਦਾ ਵੱਡਾ ਫੈਸਲਾ, PPI ਲਈ ਤੀਜੀ ਪਾਰਟੀ UPI Access ਨੂੰ ਮਨਜ਼ੂਰੀ, ਪੇਮੈਂਟ ਸਿਸਟਮ 'ਚ ਹੋਵੇਗਾ ਵੱਡਾ ਬਦਲਾਅ
RBI ਦਾ ਵੱਡਾ ਫੈਸਲਾ, PPI ਲਈ ਤੀਜੀ ਪਾਰਟੀ UPI Access ਨੂੰ ਮਨਜ਼ੂਰੀ, ਪੇਮੈਂਟ ਸਿਸਟਮ 'ਚ ਹੋਵੇਗਾ ਵੱਡਾ ਬਦਲਾਅ
Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ
Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ
ਕੌਣ ਦੇਏਗਾ ਸਾਬਕਾ PM ਡਾ. ਮਨਮੋਹਨ ਸਿੰਘ ਦੀ ਚਿਤਾ ਨੂੰ ਅਗਨੀ, ਜਾਣੋ ਕੀ ਕਹਿੰਦੇ ਧਰਮ-ਗ੍ਰੰਥ ਅਤੇ ਕਾਨੂੰਨ?
ਕੌਣ ਦੇਏਗਾ ਸਾਬਕਾ PM ਡਾ. ਮਨਮੋਹਨ ਸਿੰਘ ਦੀ ਚਿਤਾ ਨੂੰ ਅਗਨੀ, ਜਾਣੋ ਕੀ ਕਹਿੰਦੇ ਧਰਮ-ਗ੍ਰੰਥ ਅਤੇ ਕਾਨੂੰਨ?
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ

Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?

Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ

Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ

Embed widget