ਪੜਚੋਲ ਕਰੋ

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਤਰਨ ਤਾਰਨ ਵਿਖੇ ਲਹਿਰਾਇਆ ਤਿਰੰਗਾ

Taran Taran News : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ 77ਵੇਂ ਅਜ਼ਾਦੀ ਦਿਵਸ ਮੌਕੇ ਤਰਨ ਤਾਰਨ ਵਿਖੇ ਤਿਰੰਗਾ ਲਹਿਰਾਇਆ

Taran Taran News : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਅਤੇ ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ 77ਵੇਂ ਅਜ਼ਾਦੀ ਦਿਵਸ ਮੌਕੇ ਤਰਨ ਤਾਰਨ ਵਿਖੇ ਤਿਰੰਗਾ ਲਹਿਰਾਇਆ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾ ਕੇ ਤਰੱਕੀ ਤੇ ਸਫ਼ਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਾਉਣ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਗਟਾਵਾ ਕੀਤਾ।

ਤਰਨ ਤਾਰਨ ਦੇ ਪੁਲਿਸ ਲਾਈਨ ਗਰਾਊਂਡ ਵਿਖੇ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਪੰਜਾਬੀਆਂ ਨੇ ਸੂਬੇ ਦਾ ਮਾਣ ਵਧਾਇਆ ਹੈ। ਇਸ ਮੌਕੇ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ।

ਜੌੜਾਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਿੱਖਿਆ, ਸਿਹਤ, ਬਿਜਲੀ, ਖੇਤੀਬਾੜੀ, ਅਮਨ-ਕਾਨੂੰਨ, ਸ਼ਹਿਰੀ ਸਹੂਲਤਾਂ, ਬੁਨਿਆਦੀ ਢਾਂਚੇ, ਸ਼ਹਿਰੀ ਤੇ ਪੇਂਡੂ ਵਿਕਾਸ ਅਤੇ ਨਿਵੇਸ਼ ਪੱਖੀ ਉਦਯੋਗਿਕ ਮਾਹੌਲ ਸਿਰਜਣ ਸਮੇਤ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵੱਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਲਗਭਗ 17 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਈ ਲੋਕ ਪੱਖੀ ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਹਰੇਕ ਪਰਿਵਾਰ ਲਈ 600 ਯੂਨਿਟ ਮੁਫਤ ਬਿਜਲੀ ਦੇਣਾ ਸ਼ਾਮਲ ਹੈ ਜਿਸ ਦਾ 90 ਫ਼ੀਸਦੀ ਖਪਤਕਾਰਾਂ ਨੂੰ ਲਾਭ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸਾਡੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ 117 ਸਕੂਲ ਆਫ ਐਮੀਨੈਸ ਖੋਲ੍ਹਣਾ, ਨੌਜਵਾਨਾਂ ਨੂੰ 31000 ਤੋਂ ਵੱਧ ਸਰਕਾਰੀ ਨੌਕਰੀਆਂ, 12000 ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ, ਐਂਟੀ-ਗੈਂਗਸਟਰ ਟਾਸਕ ਫੋਰਸ ਦਾ ਗਠਨ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ ਨੂੰ ਦੁੱਗਣਾ ਕਰਕੇ 1 ਕਰੋੜ ਰੁਪਏ ਕਰਨਾ ਸ਼ਾਮਲ ਹਨ।

ਜੌੜਾਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬਾ ਵਾਸੀਆਂ ਲਈ 76 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਚਾਰ ਕਲੀਨਿਕ ਤਰਨ ਤਾਰਨ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਹਨ। ਨਵੇਂ ਕਲੀਨਿਕ ਖੁੱਲ੍ਹਣ ਨਾਲ ਹੁਣ ਇਨ੍ਹਾਂ ਕਲੀਨਿਕਾਂ ਦੀ ਕੁੱਲ ਗਿਣਤੀ 659 ਹੋ ਗਈ ਹੈ, ਜੋ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰ ਨੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ 9,400 ਰੁਪਏ ਤੋਂ ਵਧਾ ਕੇ 11,000 ਰੁਪਏ ਕਰ ਦਿੱਤੀ ਹੈ।

ਸੂਬੇ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਬਾਰੇ ਗੱਲ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ, ਆਪਣੀ ਪੂਰੀ ਕੈਬਨਿਟ, ਵਿਧਾਇਕਾਂ ਅਤੇ ਹੋਰ ਅਧਿਕਾਰੀਆਂ ਸਮੇਤ ਸੂਬਾ ਵਾਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਦਿੰਦਿਆਂ 105 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।

ਉਨ੍ਹਾਂ ਕਿਹਾ ਕਿ ਸੂਬੇ ਨੇ ਪਿੰਡਾਂ ਦੇ 100 ਫੀਸਦੀ ਘਰਾਂ ਤੱਕ ਪਾਈਪ ਰਾਹੀਂ ਪੀਣਯੋਗ ਪਾਣੀ ਦੀ ਸਪਲਾਈ ਦੇ ਟੀਚੇ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਇਸ ਮੀਲ ਪੱਥਰ ਨੂੰ ਹਾਸਲ ਕਰਨ ਵਾਲਾ ਦੇਸ਼ ਦਾ ਪੰਜਵਾਂ ਸੂਬਾ ਬਣ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਛੁਡਾਉਣ ਦੀ ਵਿੱਢੀ ਗਈ ਮੁਹਿੰਮ ਤਹਿਤ ਹੁਣ ਤੱਕ ਲਗਭਗ 11,665 ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਗਈ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਨਿਰਵਿਘਨ ਮੁਫ਼ਤ ਬਿਜਲੀ ਸਪਲਾਈ ਨਿਰੰਤਰ ਜਾਰੀ ਹੈ।

ਚੇਤਨ ਸਿੰਘ ਜੌੜਾਮਾਜਰਾ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਕੀਤੇ ਵਿਕਾਸ ਕਾਰਜਾਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਇਸ ਮੌਕੇ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟ੍ਰਾਈਸਾਈਕਲ ਵੀ ਵੰਡੇ। ਸਮਾਰੋਹ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
Advertisement
ABP Premium

ਵੀਡੀਓਜ਼

ਕ੍ਰਿਕੇਟ ਲੀਗ 'ਚ ਮਾਨਯੋਗ ਜਸਟਿਸ ਤੇ ਵਕੀਲਾਂ ਨੇ ਲਾਏ ਛੱਕੇ ਤੇ ਚੌਕੇQuami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Quami Insaf Morcha | ਸਿੱਖ ਕੌਮ ਦੇ ਗੱਦਾਰ ਕੌਣ? ਪਰਚੇ ਪੈ ਗਏ ਪਰ ਸਿੰਘਾਂ ਨੇ ਸਿਰ ਨਹੀਂ ਝੁਕਾਇਆ|Abp Sanjha|Punjab News : ਸਰਕਾਰਾਂ ਨੂੰ ਚੈਲੇਂਜ, ਮੋਰਚਾ ਫ਼ਤਿਹ ਕਰਕੇ ਹਟਾਂਗੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਝੜਪ, ਨਕਸ਼ਾਬੰਦੀ ਨੂੰ ਲੈ ਕੇ ਹੋਇਆ ਵਿਵਾਦ, ਕਿਸਾਨਾਂ ਦਾ ਇਲਜ਼ਾਮ- ਜ਼ਮੀਨਾਂ ਖਹੋਣਾ ਚਾਹੁੰਦੀ ਸਰਕਾਰ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
Punjab News: ਬਾਦਲ ਦਾ ਦਾਦੂਵਾਲ 'ਤੇ ਵੱਡਾ ਹਮਲਾ, ਕਿਹਾ-ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਾਰਿਆ ਏਜੰਸੀਆਂ ਦਾ ਦਲਾਲ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
ਅੱਜ ਸੈਫ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ? ਹੈਲਥ ਨੂੰ ਲੈਕੇ ਸਾਹਮਣੇ ਆਇਆ ਵੱਡਾ ਅਪਡੇਟ
TRAI Sim Rule: ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
ਹੁਣ 20 ਰੁਪਏ 'ਚ 4 ਮਹੀਨੇ ਲਈ ਐਕਟਿਵ ਰਹੇਗਾ ਸਿਮ, Jio, Airtel, BSNL ਅਤੇ Vi ਯੂਜ਼ਰਸ ਦੀ ਟੈਨਸ਼ਨ ਖਤਮ
WhatsApp ਗਰੁੱਪ 'ਚ ਸ਼ਾਮਲ ਹੋਣ ਲਈ ਆਇਆ ਮੈਸੇਜ? ਹੋ ਜਾਓ ਸਾਵਧਾਨ, ਹੈਕਰਸ ਇਦਾਂ ਬਣਾ ਰਹੇ ਲੋਕਾਂ ਨੂੰ ਨਿਸ਼ਾਨਾ
WhatsApp ਗਰੁੱਪ 'ਚ ਸ਼ਾਮਲ ਹੋਣ ਲਈ ਆਇਆ ਮੈਸੇਜ? ਹੋ ਜਾਓ ਸਾਵਧਾਨ, ਹੈਕਰਸ ਇਦਾਂ ਬਣਾ ਰਹੇ ਲੋਕਾਂ ਨੂੰ ਨਿਸ਼ਾਨਾ
Auto News: 250km ਦੀ ਰੇਂਜ, ਕੀਮਤ 3.25 ਲੱਖ, ਸਭ ਤੋਂ ਸਸਤੀ ਸੋਲਰ ਇਲੈਕਟ੍ਰਿਕ ਕਾਰ ਨੇ ਖਿੱਚਿਆ ਧਿਆਨ
Auto News: 250km ਦੀ ਰੇਂਜ, ਕੀਮਤ 3.25 ਲੱਖ, ਸਭ ਤੋਂ ਸਸਤੀ ਸੋਲਰ ਇਲੈਕਟ੍ਰਿਕ ਕਾਰ ਨੇ ਖਿੱਚਿਆ ਧਿਆਨ
Punjab News: ਪੰਜਾਬ 'ਚ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ, ਜਾਣੋ ਕਿਵੇਂ ਕਾਰ ਚਾਲਕ ਨੇ ਉਖਾੜਿਆ ਖੰਭਾ
Punjab News: ਪੰਜਾਬ 'ਚ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਠੱਪ, ਜਾਣੋ ਕਿਵੇਂ ਕਾਰ ਚਾਲਕ ਨੇ ਉਖਾੜਿਆ ਖੰਭਾ
ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ, 1 ਮਾਰਚ ਨੂੰ ਚੁਣਿਆ ਜਾਵੇਗਾ ਪਾਰਟੀ ਦਾ ਮੁਖੀ
ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਅੱਜ ਤੋਂ, 1 ਮਾਰਚ ਨੂੰ ਚੁਣਿਆ ਜਾਵੇਗਾ ਪਾਰਟੀ ਦਾ ਮੁਖੀ
Embed widget