Amritsar news: 'ਖੇਡ ਮਹਿਕਮੇ 'ਚ ਜਿੰਨਾ ਕੰਮ 'ਆਪ' ਸਰਕਾਰ ਨੇ ਕੀਤਾ, ਉੰਨਾ ਪਿਛਲੇ 25 ਸਾਲਾਂ 'ਚ ਨਹੀਂ ਹੋਇਆ', ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਬੋਲੇ ਮੀਤ ਹੇਅਰ
Amritsar news: ਮੀਤ ਹੇਅਰ ਨੇ ਕਿਹਾ ਕਿ ਖੇਡ ਮੰਤਰਾਲੇ ਦੀ ਗੱਲ ਕਰੀਏ ਤਾਂ ਖੇਡ ਮਹਿਕਮੇ ਵਿੱਚ ਇੰਨਾ ਕੰਮ ਪਿਛਲੇ 25 ਸਾਲਾਂ ਵਿੱਚ ਨਹੀਂ ਹੋਇਆ ਜਿੰਨਾ ਕੰਮ ਦੋ ਸਾਲਾਂ ਦੇ ਦੌਰਾਨ ‘ਆਪ’ ਸਰਕਾਰ ਨੇ ਕਰ ਦਿੱਤਾ ਹੈ।
Punjab news: ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੀਤ ਹੇਰ ਨੇ ਕਿਹਾ ਕਿ ਅੱਜ ਉਹ ਅੰਮ੍ਰਿਤਸਰ ਅਤੇ ਤਰਨਤਰਨ ਜ਼ਿਲ੍ਹੇ ਦੇ ਵਿਕਾਮ ਦੇ ਕੰਮਾਂ ਦੇ ਜਾਇਜਾਂ ਬਾਰੇ ਰਿਵਿਊ ਮੀਟਿੰਗ ਕਰਨ ਲਈ ਅੰਮ੍ਰਿਤਸਰ ਪਹੁੰਚੇ ਹਨ।
ਇਸ ਦੇ ਨਾਲ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸਫਾਈ ਨੂੰ ਲੈ ਕੇ ਵੀ ਰਿਵਿਊ ਮੀਟਿੰਗ ਕੀਤੀ ਗਈ। ਉੱਥੇ ਹੀ ਆਉਣ ਵਾਲੇ ਸਮੇਂ ‘ਚ ਉਨ੍ਹਾਂ ਵੱਲੋਂ ਕਿਸੇ ਵੀ ਵਾਰਡ ਵਿੱਚ ਕੂੜਾ ਨਾ ਹੋਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ: I.D.F.C ਬੈਂਕ ਦਾ ਮੈਨੇਜਰ 40,000 ਰੁਪਏ ਰਿਸ਼ਵਤ ਲੈਂਦਾ ਕਾਬੂ, ਜਾਣੋ ਕਿਵੇਂ ਆਇਆ ਅੜਿੱਕੇ
ਮੀਤ ਹੇਅਰ ਨੇ ਕਿਹਾ ਕਿ ਖੇਡ ਮੰਤਰਾਲੇ ਦੀ ਗੱਲ ਕਰੀਏ ਤਾਂ ਖੇਡ ਮਹਿਕਮੇ ਵਿੱਚ ਇੰਨਾ ਕੰਮ ਪਿਛਲੇ 25 ਸਾਲਾਂ ਵਿੱਚ ਨਹੀਂ ਹੋਇਆ ਜਿੰਨਾ ਕੰਮ ਦੋ ਸਾਲਾਂ ਦੇ ਦੌਰਾਨ ‘ਆਪ’ ਸਰਕਾਰ ਨੇ ਕਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਨੈਸ਼ਨਲ ਖਿਡਾਰੀਆਂ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਦਾ ਸਨਮਾਨ ਕੀਤਾ।ਖੇਡ ਮੰਤਰੀ ਨੇ ਕਿਹਾ ਕਿ ਓਲੰਪਿਕ ਖੇਡਾਂ ਅਤੇ ਏਸ਼ੀਅਨ ਖੇਡਾਂ ਵੀ ਆ ਰਹੀਆਂ ਹਨ ਜਿਸ ਦੌਰਾਨ ਜਿਹੜਾ ਵੀ ਖਿਡਾਰੀ ਸਿਲਵਰ ਜਾਂ ਗੋਲਡ ਮੈਡਲ ਜਿੱਤ ਕੇ ਲੈਕੇ ਆਵੇਗਾ, ਉਸ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਉਸ ਦੀ ਯੋਗਤਾ ਦੇ ਹਿਸਾਬ ਨਾਲ ਅਤੇ ਉਸ ਨੂੰ ਕੈਸ਼ ਵੀ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: Punjab Congress: ਪਾਰਟੀ ਤੋਂ ਵੱਡਾ ਕੋਈ ਨਹੀਂ ਜੇ ਕਿਸੇ ਨੇ ਵੱਖਰਾ ਚੱਲਣਾ ਤਾਂ ਪਾਰਟੀ ਤੋਂ ਹੋ ਜਾਵੇ ਪਾਸੇ-ਵੜਿੰਗ