Punjab Politics: ਪੰਜਾਬ ਤੋਂ ਰਾਜ ਸਭਾ ਭੇਜਣ ਦੀ ਤਿਆਰੀ ਪਰ ਕੀ ਪੰਜਾਬੀ 'ਚ ਦਸਤਖ਼ਤ ਵੀ ਕਰ ਸਕਦਾ ਅਰਵਿੰਦ ਕੇਜਰੀਵਾਲ ? ਅਰੋੜਾ ਦੀ ਉਮੀਦਵਾਰੀ 'ਤੇ ਖਹਿਰਾ ਨੇ ਪੁੱਛੇ ਸਵਾਲ
ਉਨ੍ਹਾਂ ਨੇ ਅਕਸਰ ਕਾਂਗਰਸ ਦੇ ਵਿਰੋਧੀ ਵਿਧਾਇਕਾਂ 'ਤੇ ਕਾਨਵੈਂਟ ਸਕੂਲਾਂ ਤੋਂ ਪੜ੍ਹ ਕੇ ਪੰਜਾਬੀ ਭਾਸ਼ਾ ਨਾ ਜਾਣਨ ਦਾ ਦੋਸ਼ ਲਗਾਇਆ ਹੈ? ਕੀ ਅਰਵਿੰਦ ਕੇਜਰੀਵਾਲ ਪੰਜਾਬੀ ਵਿੱਚ ਆਪਣਾ ਨਾਮ ਦਸਤਖਤ ਕਰ ਸਕਦਾ ਹੈ

Punjab News: ਆਪ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਤੋਂ ਖਾਲੀ ਹੋਈ ਸੀਟ ਤੇ ਆਮ ਆਦਮੀ ਪਾਰਟੀ (AAP) ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਸਾਂਝਾ ਕੀਤਾ ਗਿਆ ਹੈ। ਇਸ ਤੋਂ ਬਾਅਦ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀ ਹੈ।
ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਲਿਖਿਆ, ਇਹ ਸਾਜ਼ਿਸ਼ ਸਪੱਸ਼ਟ ਤੌਰ 'ਤੇ ਦਰਸਾਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਦਿਨ ਵੀ ਸੱਤਾ ਤੋਂ ਬਿਨਾਂ ਨਹੀਂ ਰਹਿ ਸਕਦਾ ਕਿਉਂਕਿ ਉਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਰੱਦ ਕਰ ਦਿੱਤਾ ਹੈ!
ਖਹਿਰਾ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਇਹ ਵੀ ਸਵਾਲ ਕਰਦਾ ਹਾਂ ਕਿ ਉਹ ਇਸ ਪੰਜਾਬ ਵਿਰੋਧੀ ਕਾਰਵਾਈ ਦਾ ਬਚਾਅ ਕਿਵੇਂ ਕਰਨਗੇ ਕਿਉਂਕਿ ਉਨ੍ਹਾਂ ਨੇ ਅਕਸਰ ਕਾਂਗਰਸ ਦੇ ਵਿਰੋਧੀ ਵਿਧਾਇਕਾਂ 'ਤੇ ਕਾਨਵੈਂਟ ਸਕੂਲਾਂ ਤੋਂ ਪੜ੍ਹ ਕੇ ਪੰਜਾਬੀ ਭਾਸ਼ਾ ਨਾ ਜਾਣਨ ਦਾ ਦੋਸ਼ ਲਗਾਇਆ ਹੈ? ਕੀ ਅਰਵਿੰਦ ਕੇਜਰੀਵਾਲ ਪੰਜਾਬੀ ਵਿੱਚ ਆਪਣਾ ਨਾਮ ਦਸਤਖਤ ਕਰ ਸਕਦਾ ਹੈ
I strongly condemn the back door entry of @ArvindKejriwal into Rajya Sabha from Punjab by striking a deal with Mp Sanjiv Arora promising him a cabinet berth if elected from Ludhiana-West by election !
— Sukhpal Singh Khaira (@SukhpalKhaira) February 26, 2025
This conspiracy clearly shows that @ArvindKejriwal cannot stay a day without… pic.twitter.com/7dAO2v0W6D
ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਦੇ ਪਿੱਛੇ ਸਾਜ਼ਿਸ ਹੈ ਕਿ ਸੰਜੀਵ ਅਰੋੜਾ ਨੂੰ ਕਿਹਾ ਗਿਆ ਹੈ ਕਿ ਜਿੱਤ ਤੋਂ ਬਾਅਦ ਉਨ੍ਹਾਂ ਦੀ ਮੰਤਰੀ ਬਣਾਇਆ ਜਾਵੇਗਾ ਤਾਂ ਹੀ ਉਹ ਰਾਜ ਸਭਾ ਛੱਡਣ ਲਈ ਰਾਜ਼ੀ ਹੋਏ ਹਨ। ਖਹਿਰਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਰਾਘਵ ਚੱਢਾ ਨੇ ਵੀ ਅਰਵਿੰਦ ਕੇਜਰੀਵਾਲ ਲਈ ਸੀਟ ਖਾਲੀ ਨਹੀਂ ਕੀਤੀ ਹੈ।
ਖਹਿਰਾ ਨੇ ਸਵਾਲ ਪੁੱਛਿਆ ਕਿ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦਾ ਕੀ ਆਧਾਰ ਹੈ। ਪੰਜਾਬ ਵਿੱਚ ਕੇਜਰੀਵਾਲ ਨੇ ਪੰਜਾਬ ਤੇ ਸਿੱਖ ਵਿਰੋਧੀ ਫੈਸਲਾ ਕਰਵਾਏ ਹਨ। ਭਗਵੰਤ ਮਾਨ ਅਕਸਰ ਦੂਜੇ ਲੀਡਰਾਂ ਦੀ ਪੰਜਾਬੀ ਉੱਤੇ ਸਵਾਲ ਚੁੱਕਦੇ ਹਨ ਪਰ ਕੀ ਹੁਣ ਕੇਜਰੀਵਾਲ ਨੂੰ ਪੰਜਾਬੀ ਆਉਂਦੀ ਹੈ, ਕੀ ਉਹ ਪੰਜਾਬ ਵਿੱਚ ਦਸਤਖ਼ਤ ਵੀ ਕਰ ਸਕਦੇ ਹਨ ?
ਖਹਿਰਾ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਉੱਤੇ ਡਾਕਾ ਵੱਜਣ ਵਾਲਾ ਹੈ, ਇਨ੍ਹਾਂ ਗੱਲਾਂ ਤੋਂ ਸਾਬਤ ਹੋ ਗਿਆ ਹੈ ਕਿ ਕੇਜਰੀਵਾਲ ਇੱਕ ਦਿਨ ਵੀ ਸੱਤਾ ਤੋਂ ਬਗ਼ੈਰ ਨਹੀਂ ਰਹਿ ਸਕਦਾ ਹੈ, ਉਹ ਗੱਡੀਆਂ ਤੋਂ ਬਗ਼ੈਰ ਨਹੀਂ ਰਹਿ ਸਕਦਾ ਹੈ, ਇਸ ਮੌਕੇ ਖਹਿਰਾ ਨੇ ਲੁਧਿਆਣਾ ਦੇ ਲੋਕਾਂ ਨੂੰ ਪਹਿਲਾਂ ਹੀ ਅਪੀਲ ਕਰ ਦਿੱਤੀ ਹੈ ਕਿ ਉਹ ਡੂੰਘੀ ਸਾਜ਼ਿਸ਼ ਨੂੰ ਸਮਝਣ ਤੇ ਸੰਜੀਵ ਅਰੋੜਾ ਨੂੰ ਚੋਣਾਂ ਵਿੱਚ ਨਕਾਰ ਦੇਣ।




















