Kamal Khera Wedding : ਵਿਆਹ ਦੇ ਬੰਧਨ 'ਚ ਬੱਝੀ ਕੈਨੇਡਾ ਦੀ ਪੰਜਾਬਣ ਮੰਤਰੀ ਕਮਲ ਖਹਿਰਾ , ਟਰੂਡੋ ਕੈਬਨਿਟ ਦੀ ਹੈ ਸਭ ਤੋਂ ਛੋਟੀ ਉਮਰ ਦੀ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਵਿਆਹ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਪੰਜਾਬੀ ਮੰਤਰੀ ਕਮਲ ਖਹਿਰਾ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।
ਬਰੈਂਪਟਨ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਵਿਆਹ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਪੰਜਾਬੀ ਮੰਤਰੀ ਕਮਲ ਖਹਿਰਾ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮੈਕਸੀਕੋ ਦੇ ਸ਼ਹਿਰ ਕੈਨਕੂਨ ਵਿੱਚ ਸਿੱਖ ਗੁਰੂ ਮਰਿਯਾਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਪੂਰੀ ਕੀਤੀ ਗਈ।
07.07.2022
— Kamal Khera (@KamalKheraLib) July 8, 2022
Married my best friend @JasDhillon14 ❤️ pic.twitter.com/yRLjgBTwlX
ਮੰਤਰੀ ਕਮਲ ਖਹਿਰਾ ਦਾ ਵਿਆਹ ਜਸਪ੍ਰੀਤ ਸਿੰਘ ਢਿੱਲੋਂ ਨਾਲ ਹੋਇਆ ਹੈ। ਕੈਨੇਡਾ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ, ਡਾ: ਕੁਲਜੀਤ ਸਿੰਘ ਜੰਜੂਆ, ਮਹਿੰਦਰਪਾਲ ਸਿੰਘ, ਹਰਦਮ ਮਾਂਗਟ, ਦੀਪ ਕਰਨ ਨੇ ਜਸਪ੍ਰੀਤ ਅਤੇ ਕਮਲ ਦੇ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕਮਲ ਖਹਿਰਾ ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸਬੰਧਤ ਹਨ। 33 ਸਾਲਾ ਕਮਲ ਟਰੂਡੋ ਦੀ ਕੈਬਨਿਟ ਵਿੱਚ ਸਭ ਤੋਂ ਘੱਟ ਉਮਰ ਦੀ ਮੰਤਰੀ ਹੈ। ਕਮਲ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ। ਉਸ ਦਾ ਪਰਿਵਾਰ ਵੀ ਜਲੰਧਰ ਨਾਲ ਸਬੰਧਤ ਹੈ।
ਕਮਲ ਖਹਿਰਾ ਲਿਬਰਲ ਪਾਰਟੀ ਦੀ ਮੈਂਬਰ ਹੈ। 26 ਅਕਤੂਬਰ 2021 ਨੂੰ ਉਨ੍ਹਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਕਮਲ ਖਹਿਰਾ ਨੇ ਨਰਸਿੰਗ ਦਾ ਕੋਰਸ ਕੀਤਾ ਹੈ। ਇੱਥੋਂ ਹੀ ਉਸ ਅੰਦਰ ਸੇਵਾ ਕਰਨ ਦਾ ਜਜ਼ਬਾ ਪੈਦਾ ਹੋਇਆ। ਇਸ ਲਈ ਉਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਸਨੇ ਟੋਰਾਂਟੋ ਵਿੱਚ ਸੇਂਟ ਜੋਸੇਫ ਹੈਲਥ ਸੈਂਟਰ ਵਿੱਚ ਓਨਕੋਲੋਜੀ ਯੂਨਿਟ ਵਿੱਚ ਇੱਕ ਰਜਿਸਟਰਡ ਨਰਸ ਵਜੋਂ ਕੰਮ ਕੀਤਾ।
It’s all about the friends we make along the way. And I am so happy for my good friend @KamalKheraLib and her amazing husband @JasDhillon14. 💍 pic.twitter.com/A7V3SynTvs
— Mark Gerretsen 🇨🇦 🇺🇦 (@MarkGerretsen) July 8, 2022
ਕਮਲ ਖਹਿਰਾ ਨੂੰ ਦਸੰਬਰ 2014 ਵਿੱਚ ਬਰੈਂਪਟਨ ਵੈਸਟ ਵਿੱਚ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ। ਅਗਲੇ ਸਾਲ ਅਕਤੂਬਰ ਵਿੱਚ ਉਸਨੇ ਸੰਘੀ ਚੋਣ ਜਿੱਤੀ। ਜਦੋਂ ਕਮਲ ਖਹਿਰਾ 2015 ਵਿੱਚ ਪਹਿਲੀ ਵਾਰ ਚੁਣੇ ਗਏ ਸਨ, ਉਹ ਸਦਨ ਵਿੱਚ ਸਭ ਤੋਂ ਘੱਟ ਉਮਰ ਦੀ ਲਿਬਰਲ ਸੰਸਦ ਮੈਂਬਰ ਸੀ। ਉਸਨੇ 2019 ਅਤੇ 2021 ਦੀਆਂ ਚੋਣਾਂ ਵਿੱਚ ਦੁਬਾਰਾ ਜਿੱਤ ਪ੍ਰਾਪਤ ਕੀਤੀ। 26 ਅਕਤੂਬਰ 2021 ਨੂੰ ਪਵਨ ਖਹਿਰਾ ਨੂੰ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਸੀਨੀਅਰ ਮੰਤਰੀ ਦੇ ਅਹੁਦੇ ਲਈ ਤਰੱਕੀ ਦਿੱਤੀ ਗਈ।