ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੋਰੋਨਾ ਨੂੰ ਹਰਾਉਣ ਦੇ ਮਾਮਲਿਆਂ 'ਚ ਟਾਪ 10 ਆਇਆ ਚੰਡੀਗੜ੍ਹ, ਜਾਣੋ ਪੰਜਾਬ-ਹਰਿਆਣਾ ਦੇ ਹਾਲ
10 ਲੱਖ ਦੀ ਅਬਾਦੀ 'ਤੇ ਕੋਰੋਨਾ ਕਰਕੇ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਚੰਡੀਗੜ੍ਹ ਨੇ ਪੰਜਾਬ ਨੂੰ ਪਛਾੜ ਦਿੱਤਾ ਹੈ। ਚੰਡੀਗੜ੍ਹ ਦੇਸ਼ ਭਰ ਵਿੱਚ ਮੌਤ ਦੇ ਮਾਮਲਿਆਂ ਵਿੱਚ ਛੇਵੇਂ ਨੰਬਰ ‘ਤੇ ਹੈ ਜਦੋਂ ਕਿ ਪੰਜਾਬ 10 ਵੇਂ ਨੰਬਰ ‘ਤੇ ਹੈ। ਹਰਿਆਣਾ ਵਿਚ ਵੀ ਕੋਰੋਨਾ ਤੋਂ ਮੌਤ ਦੀ ਦਰ ਘੱਟ ਗਈ ਹੈ।
![ਕੋਰੋਨਾ ਨੂੰ ਹਰਾਉਣ ਦੇ ਮਾਮਲਿਆਂ 'ਚ ਟਾਪ 10 ਆਇਆ ਚੰਡੀਗੜ੍ਹ, ਜਾਣੋ ਪੰਜਾਬ-ਹਰਿਆਣਾ ਦੇ ਹਾਲ Chandigarh came in top 10 in terms of defeating Corona, know Punjab-Haryana ਕੋਰੋਨਾ ਨੂੰ ਹਰਾਉਣ ਦੇ ਮਾਮਲਿਆਂ 'ਚ ਟਾਪ 10 ਆਇਆ ਚੰਡੀਗੜ੍ਹ, ਜਾਣੋ ਪੰਜਾਬ-ਹਰਿਆਣਾ ਦੇ ਹਾਲ](https://static.abplive.com/wp-content/uploads/sites/5/2020/10/15113847/corona.jpg?impolicy=abp_cdn&imwidth=1200&height=675)
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਤੋਂ ਮੌਤ ਦੇ ਲਗਾਤਾਰ ਵੱਧ ਰਹੇ ਮਾਮਲਿਆਂ ‘ਤੇ ਸਿਹਤ ਮੰਤਰਾਲੇ ਨੇ ਚਿੰਤਾ ਜ਼ਾਹਰ ਕੀਤੀ ਹੈ। ਸਿਹਤ ਮੰਤਰਾਲੇ ਨੇ ਦੇਸ਼ ਭਰ ਵਿੱਚ 13 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਤਿਆਰ ਕੀਤੀ ਹੈ ਜਿੱਥੇ ਕੋਰੋਨਾਵਾਇਰਸ ਔਸਤ ਤੋਂ ਜ਼ਿਆਦਾ ਕੋਰੋਨਾ ਕਰਕੇ ਹੋਇਆ ਮੌਤ ਦੇ ਮਾਮਲੇ ਸਾਹਮਣੇ ਆਏ।
ਮੰਤਰਾਲੇ ਵੱਲੋਂ ਇਨ੍ਹਾਂ 13 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਥੋਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨਿਕ ਅਮਲੇ ਨੂੰ ਕੋਰੋਨਾ ਦੀ ਘਾਤਕ ਸਥਿਤੀ ਨੂੰ ਨਿਯੰਤਰਿਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਸ ਸੂਚੀ ਵਿਚ ਟਾਪ ਦੇ 10 ਸੂਬਿਆਂ ਵਿਚ ਸਿਟੀ ਬਿਊਟੀਫੁੱਲ ਚੰਡੀਗੜ੍ਹ ਦਾ ਨਾਂ ਵੀ ਹੈ ਅਤੇ ਯੂਟੀ ਇਸ ਸੂਚੀ ਵਿਚ ਚੰਡੀਗੜ੍ਹ ਛੇਵੇਂ ਨੰਬਰ 'ਤੇ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਚੰਡੀਗੜ੍ਹ ਵਿਚ 10 ਲੱਖ ਲੋਕਾਂ 'ਤੇ 174 ਮੌਤਾਂ ਹੋਈਆਂ, ਜਦੋਂਕਿ ਅੱਜ ਤਕ ਚੰਡੀਗੜ੍ਹ ਵਿਚ ਕੋਰੋਨਾ ਵਿਚ 206 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਮੁਤਾਬਕ ਜੇ ਅਸੀਂ ਦੇਸ਼ ਵਿਚ ਕੋਰੋਨਾ ਤੋਂ ਹੋਈ ਮੌਤਾਂ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਦੇਸ਼ ਦੇ 10 ਲੱਖ ਲੋਕਾਂ ਦੀ ਆਬਾਦੀ 'ਤੇ 81 ਲੋਕਾਂ ਦੀ ਕੋਰੋਨਾ ਕਰਕੇ ਮੌਤ ਦਰਜ ਕੀਤੀ ਗਈ ਹੈ।
ਇਸ ਸੂਚੀ ਵਿਚ ਪੰਜਾਬ 10ਵੇਂ ਨੰਬਰ 'ਤੇ:
ਕੋਰੋਨਾ ਤੋਂ ਮੌਤ ਦੇ ਮਾਮਲਿਆਂ ਵਿੱਚ ਵੀ ਪੰਜਾਬ ਵਿੱਚ ਸਥਿਤੀ ਘਾਤਕ ਹੈ। ਇਸ ਸੂਚੀ ਵਿਚ ਪੰਜਾਬ 10ਵੇਂ ਨੰਬਰ 'ਤੇ ਹੈ। ਪੰਜਾਬ ਵਿਚ 10 ਲੱਖ ਲੋਕਾਂ 'ਤੇ 131 ਮੌਤਾਂ ਹੋਈਆਂ ਹਨ। ਪੰਜਾਬ ਤੋਂ ਵੀ ਵੱਧ ਚੰਡੀਗੜ੍ਹ ਵਿੱਚ ਕੁੱਲ ਅਬਾਦੀ ’ਤੇ ਕੋਰੋਨਾ ਤੋਂ ਮੌਤ ਦੇ ਮਾਮਲੇ ਸਾਹਮਣੇ ਆਏ।
ਕੋਰੋਨਾ ਮਹਾਂਮਾਰੀ ਦੁਨੀਆ 'ਤੇ ਭਾਰੀ, ਜਾਣੋ ਅੱਜ ਦੇ ਅੰਕੜੇ
ਸਿਹਤ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਸੂਚੀ:
ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ 10 ਲੱਖ ਲੋਕਾਂ 'ਤੇ ਕਿੰਨੇ ਲੋਕਾਂ ਦੀ ਮੌਤ ਹੋਈ-
ਪੁਡੂਚੇਰੀ 403
ਮਹਾਰਾਸ਼ਟਰ 5 335
ਗੋਆ 1 331
ਦਿੱਲੀ 317
ਲੱਦਾਖ 225
ਚੰਡੀਗੜ੍ਹ 174
ਕਰਨਾਟਕ 152
ਤਾਮਿਲਨਾਡੂ 135
ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ 132
ਪੰਜਾਬ 131
ਆਂਧਰਾ ਪ੍ਰਦੇਸ਼ 118
ਜੰਮੂ ਕਸ਼ਮੀਰ 100
ਸਿੱਕਮ 85
ਦੇਸ਼ ਦੀ ਔਸਤ 81
IMF ਦੇ ਮੁੱਖ ਅਰਥ ਸ਼ਾਸਤਰੀ ਦਾ ਵੱਡਾ ਦਾਅਵਾ, ਮੋਦੀ ਸਰਕਾਰ ਦੇ ਪੈਕੇਜ਼ ਨਾਲ ਕੁਝ ਨਹੀਂ ਹੋਣਾ, ਗਰੀਬਾਂ ਨੂੰ ਸਿੱਧੇ ਦੇਵੇ ਪੈਸੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)