ਪੜਚੋਲ ਕਰੋ
Advertisement
ਕੋਰੋਨਾ ਤੋਂ ਬਚਣ ਤੇ ਲਾਕਡਾਊਨ ਤੋੜਨ ਵਾਲਿਆਂ ਨੂੰ ਡੱਕਣ ਲਈ ਪੁਲਿਸ ਨੇ ਤਿਆਰ ਕੀਤਾ ਅਨੋਖਾ ਯੰਤਰ, ਦੇਖੋ ਵੀਡੀਓ
ਪੁਲਿਸ ਨੇ ਲੌਕਡਾਊਨ ਤੋੜਨ ਵਾਲਿਆਂ ਨੂੰ ਬਿਨਾ ਹੱਥ ਲਾਏ ਹਿਰਾਸਤ ਵਿੱਚ ਲੈਣ ਦਾ ਅਨੋਖਾ ਤਰੀਕਾ ਲੱਭ ਲਿਆ ਹੈ। ਇਸ ਉਪਕਰਨ ਰਾਹੀਂ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਮਾਜਿਕ ਦੂਰੀ ਬਣਾ ਕੇ ਵੀ ਫੜਿਆ ਜਾ ਸਕਦਾ ਹੈ।
ਚੰਡੀਗੜ੍ਹ: ਲੋੜ ਕਾਢ ਦੀ ਮਾਂ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਸਭ ਤੋਂ ਜ਼ਰੂਰਤ ਅਹਿਮ ਹੈ ਕਿ ਸੁਰੱਖਿਆ ਦਸਤੇ ਅਤੇ ਮੈਡੀਕਲ ਅਮਲਾ ਵੱਧ ਤੋਂ ਵੱਧ ਸੁਰੱਖਿਅਤ ਰਹੇ। ਆਪਣੀ ਇਸ ਲੋੜ ਨੂੰ ਪੰਜਾਬ ਦੀ ਰਾਜਧਾਨੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਪੁਲਿਸ ਦੇ ਵੀਆਈਪੀ ਸੁਰੱਖਿਆ ਵਿੰਗ ਨੇ ਨਵੀਂ ਕਾਢ ਨਾਲ ਪੂਰਾ ਕਰ ਲਿਆ ਹੈ। ਪੁਲਿਸ ਨੇ ਲੌਕਡਾਊਨ ਤੋੜਨ ਵਾਲਿਆਂ ਨੂੰ ਬਿਨਾ ਹੱਥ ਲਾਏ ਹਿਰਾਸਤ ਵਿੱਚ ਲੈਣ ਦਾ ਅਨੋਖਾ ਤਰੀਕਾ ਲੱਭ ਲਿਆ ਹੈ। ਇਸ ਉਪਕਰਨ ਰਾਹੀਂ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਮਾਜਿਕ ਦੂਰੀ ਬਣਾ ਕੇ ਵੀ ਫੜਿਆ ਜਾ ਸਕਦਾ ਹੈ। ਪੁਲਿਸ ਨੇ ਇਸ ਨੂੰ ਲੌਕਡਾਊਨ ਬ੍ਰੇਕਰ ਦਾ ਨਾਂਅ ਦਿੱਤਾ ਹੈ।
ਇਸ ਲੌਕਡਾਊਨ ਬ੍ਰੇਕਰ ਦੇ ਇੱਕ ਪਾਸੇ ਛੇ ਫੁੱਟ ਦੀ ਧਾਤੂ ਦੀ ਸੋਟੀ ਹੈ, ਜਿਸ ਦਾ ਦੂਜਾ ਸਿਰਾ ਪੁਲਿਸ ਮੁਲਾਜ਼ਮ ਦੇ ਹੱਥ ਵਿੱਚ ਹੁੰਦਾ ਹੈ। ਜਦ ਇਸ ਨੂੰ ਉਲੰਘਣਾ ਕਰਨ ਵਾਲੇ 'ਤੇ ਪਾਇਆ ਜਾਂਦਾ ਹੈ ਤਾਂ ਇਹ ਯੰਤਰ ਉਸ ਦੀ ਕਮਰ ਨੂੰ ਵੀ ਜਕੜ ਲੈਂਦਾ ਹੈ। ਪੁਲਿਸ ਨੇ ਇਸ ਨੂੰ ਚਲਾਉਂਦੇ ਸਮੇਂ ਦਾ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।
ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ-ਦਿਨ ਵੱਧ ਰਹੇ ਹਨ ਅਤੇ ਲੌਕਡਾਊਨ ਕਾਰਨ ਅੱਕੇ ਲੋਕ ਵੀ ਆਪਣੇ ਘਰਾਂ ਤੋਂ ਬਾਹਰ ਨਿੱਕਲਣ ਤੋਂ ਨਹੀਂ ਹਟ ਰਹੇ। ਅਜਿਹੇ ਵਿੱਚ ਪੁਲਿਸ ਨੇ ਆਪਣੇ ਆਪ ਨੂੰ ਕੋਰੋਨਾ ਲਾਗ ਤੋਂ ਬਚਾਉਣ ਲਈ ਨਵੀਂ ਕਾਢ ਕੱਢ ਲਈ ਹੈ।
ਦੇਖੋ ਵੀਡੀਓ-
VIP Security wing of Chandigarh Police has devised this unique way of tackling non-cooperating corona suspects and curfew breakers. Great equipment, great drill !!! Way to go @ssptfcchd and Insp Manjit, HCt Gurdeep, HCt Pawan and Ct Usha pic.twitter.com/oTLsGoe6yt
— DGP Chandigarh Police (@DgpChdPolice) April 25, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement