(Source: ECI/ABP News/ABP Majha)
Charanjit Channi's PhD: ਚਰਨਜੀਤ ਚੰਨੀ ਦੀ ਕਾਂਗਰਸ 'ਤੇ ਪੀਐਚਡੀ, ਚੜ੍ਹਤ ਤੇ ਨਿਘਾਰ ਦੀ ਪੂਰੀ ਕਹਾਣੀ 'ਤੇ ਖੋਜ
ਪ੍ਰੋ. ਨਾਹਰ ਨੇ ਦਾਅਵਾ ਕੀਤਾ ਕਿ ਚਰਨਜੀਤ ਚੰਨੀ ਕਾਂਗਰਸ ਦੇ ਗ੍ਰਾਫ ਵਿੱਚ ਬਦਲਾਅ ਜ਼ਰੂਰ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਲੀਡਰ ਦੀ ਪੰਜਾਬ ਨੂੰ ਲੋੜ ਸੀ, ਉਹ ਹੁਣ ਮਿਲ ਚੁੱਕਿਆ।
ਹਰਪਿੰਦਰ ਸਿੰਘ ਟੌਹੜਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਨਵੇਂ ਚੁਣੇ ਗਏ ਸੀਐਮ ਚਰਨਜੀਤ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਤੋਂ ਪੀਐਚਡੀ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਖੋਜ ਦਾ ਵਿਸ਼ਾ 'ਕਾਂਗਰਸ ਦਾ ਡਾਊਨ ਫਾਲ' ਰੱਖਿਆ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਦੀ ਖੋਜ ਦਾ ਵਿਸ਼ਾ ਬੇਹੱਦ ਦਿਲਚਲਪ ਹੈ। ਚੰਨੀ 2004 ਤੋਂ ਕਾਂਗਰਸ ਦੀ ਡਿੱਗਦੇ ਤੇ ਇਸੇ ਦੌਰਾਨ ਮੋਦੀ ਦੀ ਚੜ੍ਹਤ 'ਤੇ ਆਪਣੀ ਖੋਜ ਕਰ ਰਹੇ ਹਨ। ਉਨ੍ਹਾਂ ਨੇ ਇਸ ਦੀ ਸ਼ੁਰੂਆਤ 2017 ਤੋਂ ਕੀਤੀ।
2004 ਤੋਂ ਕਾਂਗਰਸ ਦੀ ਚੜ੍ਹਤ ਤੇ 2014 ਤੋਂ ਬਾਅਦ ਆਏ ਨਿਘਾਰ ਦੀ ਗਾਥਾ ਚੰਡੀਗੜ੍ਹ ਵਿੱਚ ਲਿਖੀ ਜਾ ਰਹੀ ਹੈ। 2014 ਤੋਂ ਬਾਅਦ ਆਏ ਡਾਊਨ ਫਾਲ ਬਾਰੇ ਖੋਜ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਕਰ ਰਹੇ ਹਨ। ਚਰਨਜੀਤ ਚੰਨੀ 20 ਸਤੰਬਰ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ। ਚੰਨੀ ਦੇ ਨਾਂ ਅੱਗੇ ਹੁਣ ਜਲਦ ਹੀ ਡਾਕਟਰ ਵੀ ਲੱਗਣ ਵਾਲਾ ਹੈ।
ਮੌਜੂਦਾ ਸਮੇਂ ਵਿੱਚ ਚੰਨੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਚਰਨਜੀਤ ਚੰਨੀ ਪੀਐਚਡੀ ਕਰ ਰਹੇ ਹਨ ਤੇ ਜਲਦ ਹੀ ਪੀਯੂ ਤੋਂ ਡਾਕਟਰੇਟ ਦੀ ਉਪਾਧੀ ਹਾਸਲ ਕਰ ਲੈਣਗੇ। ਚਰਨਜੀਤ ਚੰਨੀ ਦੇ ਗਾਈਡ ਪ੍ਰੋਫੈਸਰ ਇੰਮਾਨੂੰਏਲ ਨਾਹਰ ਹਨ। ਚੰਨੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ’ਤੇ ਰਿਸਰਚ ਕਰ ਰਹੇ ਹਨ। ਚੰਨੀ ਦਾ ਟੌਪਿਕ ‘INC: A Study of central org and electoral strategies in the lok sabha elections’ ਹੈ।
ਏਬੀਪੀ ਸਾਂਝਾ ਨੇ ਚਰਨਜੀਤ ਚੰਨੀ ਦੇ ਗਾਈਡ ਇੰਮਾਨੂੰਏਲ ਨਾਹਰ ਨਾਲ ਖਾਸ ਗੱਲਬਾਤ ਕੀਤੀ। ਇੰਮਾਨੂੰਏਲ ਨਾਹਰ ਨੇ ਮੁੱਖ ਮੰਤਰੀ ਦੀ ਸਟੱਡੀ ਬਾਰੇ ਪੂਰੀ ਜਾਣਕਾਰੀ ਦਿੱਤੀ। ਪ੍ਰੋਫੈਸਰ ਇੰਮਾਨੂੰਏਲ ਨਾਹਰ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਪ੍ਰੋ. ਨਾਹਰ ਨੇ ਦੱਸਿਆ ਕਿ ਚੰਨੀ 2004 ਤੋਂ ਲੈ ਕੇ ਹੁਣ ਤੱਕ ਕਾਂਗਰਸ ਵਿੱਚ ਆਏ ਬਦਲਾਅ ਤੇ ਰਿਸਰਚ ਕਰ ਰਹੇ ਹਨ। ਨਾਹਰ ਨੇ ਦੱਸਿਆ ਕਿ 2004 ਤੋਂ 2014 ਤੱਕ ਕਿਵੇਂ ਕਾਂਗਰਸ ਦੀ ਚੜ੍ਹਤ ਸੀ ਤੇ 2014 ਤੋਂ ਬਾਅਦ ਕਿਵੇਂ ਪਾਰਟੀ ਅੰਦਰ ਡਾਊਨ ਫਾਲ ਆਇਆ। ਪ੍ਰੋ. ਨਾਹਰ ਮੁਤਾਬਕ ਚੰਨੀ ਨੇ 2017 ਤੋਂ ਪੀਐਚਡੀ ਦੀ ਸ਼ੁਰੂਆਤ ਕੀਤੀ ਸੀ ਤੇ ਉਨ੍ਹਾਂ ਦਾ ਖੋਜ ਕਾਰਜ ਤਕਰੀਬਨ 2 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ।
ਚੰਨੀ ਨੇ 2014 ਤੋਂ ਬਾਅਦ ਪਾਰਟੀ ਵਿੱਚ ਆਏ ਨਿਘਾਰ ਤੇ ਬਾਰੀਕੀ ਨਾਲ ਕੰਮ ਕੀਤਾ। ਚੰਨੀ ਨੇ ਆਪਣੀ ਰਿਸਰਚ ਵਿੱਚ ਇੱਕ ਕਾਰਨ ਪਾਰਟੀ ਦੀ ਲੀਡਰਸ਼ਿਪ ਨੂੰ ਡਾਊਨ ਫਾਲ ਦਾ ਕਾਰਨ ਮੰਨਿਆ। ਪਾਰਟੀ ਵਿੱਚ ਧੜੇਬੰਦੀ ਨੂੰ ਵੀ ਡਾਊਨ ਫਾਲ ਦਾ ਕਾਰਨ ਮੰਨਿਆ। ਸਟੇਟ ਲੈਵਲ ’ਤੇ ਵੀ ਪਾਰਟੀ ਚੰਗਾ ਕੰਮ ਨਹੀਂ ਕਰ ਪਾਈ।
2014 ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੋਕਪ੍ਰਿਅਤਾ ਵੀ ਕਾਂਗਰਸ ਪਾਰਟੀ ਦੇ ਡਾਊਨ ਫਾਲ ਦਾ ਕਾਰਨ ਬਣੀ। ਚਰਨਜੀਤ ਚੰਨੀ ਨੇ ਪੀਐਮ ਮੋਦੀ ਦੀ ਲੋਕਪ੍ਰਿਅਤਾ ਦਾ ਵੀ ਜ਼ਿਕਰ ਆਪਣੀ ਰਿਸਰਚ ਵਿੱਚ ਕੀਤਾ ਹੈ। ਇਸ ਦੇ ਨਾਲ ਹੀ ਕਾਂਗਰਸ ਆਪਣੇ ਕੀਤੇ ਕੰਮਾਂ ਨੂੰ ਵੀ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾ ਨਹੀਂ ਸਕੀ।
ਪ੍ਰੋ. ਨਾਹਰ ਨੇ ਦੱਸਿਆ ਕਿ ਆਪਣੀ ਰਿਸਰਚ ਨੂੰ ਪੂਰਾ ਕਰਨ ਲਈ ਚੰਨੀ ਨੇ ਬਹੁਤ ਸਾਰੇ ਲੀਡਰਾਂ ਨਾਲ ਗੱਲਬਾਤ ਵੀ ਕੀਤੀ। ਇਨ੍ਹਾਂ ਲੀਡਰਾਂ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਐਮਪੀ ਮਨੀਸ਼ ਤਿਵਾੜੀ ਤੇ ਪਵਨ ਬਾਂਸਲ ਦਾ ਨਾਮ ਵੀ ਸ਼ਾਮਲ ਹੈ।
ਪ੍ਰੋ. ਨਾਹਰ ਨੇ ਦਾਅਵਾ ਕੀਤਾ ਕਿ ਚਰਨਜੀਤ ਚੰਨੀ ਕਾਂਗਰਸ ਦੇ ਗ੍ਰਾਫ ਵਿੱਚ ਬਦਲਾਅ ਜ਼ਰੂਰ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਲੀਡਰ ਦੀ ਪੰਜਾਬ ਨੂੰ ਲੋੜ ਸੀ, ਉਹ ਹੁਣ ਮਿਲ ਚੁੱਕਿਆ।
ਉਂਝ ਦੱਸ ਦਈਏ ਕਿ ਜਦੋਂ ਵੀ ਚੰਨੀ ਦੀ ਇਹ ਸੋਧ ਪੂਰੀ ਹੋ ਜਾਂਦੀ ਹੈ ਅਤੇ ਉਹ ਪੀਐਚਡੀ ਕਰ ਲੈਣਗੇ ਤਾਂ ਉਨ੍ਹਾਂ ਦੇ ਨਾਂ ਨਾਲ ਡਾ. ਚਰਨਜੀਤ ਸਿੰਘ ਚੰਨੀ ਹੋ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨਾਂ ਨੂੰ 6000 ਰੁਪਏ ਦਾ ਫਾਇਦਾ ਦੇਵੇਗਾ ਸਰਕਾਰ ਦਾ ਇਹ ਖਾਸ App, ਇੰਜ ਕਰੋ ਰਜਿਸਟਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904