ਪੜਚੋਲ ਕਰੋ

ਕੋਲੇ ਦੀ ਖਾਣ 'ਚੋਂ 64 ਜਣਿਆਂ ਨੂੰ ਬਚਾਉਣ ਵਾਲੇ ਚੀਫ਼ ਇੰਜੀਨੀਅਰ ਫ਼ਤਹਿਵੀਰ ਦੇ ਬਚਾਅ ਲਈ ਤਿਆਰ, ਪਰ ਸਰਕਾਰ ਨਹੀਂ ਦੇ ਰਹੀ ਨਿਰਦੇਸ਼

ਉਨ੍ਹਾਂ ਕਿਹਾ ਕਿ ਉਹ ਅੱਜ ਵੀ ਉਸ ਜਗ੍ਹਾ 'ਤੇ ਜਾ ਕੇ ਮਦਦ ਕਰਨ ਲਈ ਤਿਆਰ ਹਨ ਬਸ਼ਰਤੇ ਸਰਕਾਰ ਉਨ੍ਹਾਂ ਨੂੰ ਲੈ ਕੇ ਜਾਵੇ ਕਿਉਂਕਿ ਉਨ੍ਹਾਂ ਕੋਲ ਇੰਨੇ ਵਸੀਲੇ ਨਹੀਂ ਹਨ ਕਿ ਉਹ ਆਪਣੇ ਕੋਲੋਂ ਖਰਚਾ ਕਰਕੇ ਜਾ ਸਕਣ।

ਅੰਮ੍ਰਿਤਸਰ: ਸੰਗਰੂਰ ਵਿੱਚ ਬੋਰਵੈੱਲ 'ਚ ਫਸੇ 2 ਸਾਲਾਂ ਦੇ ਬੱਚੇ ਫ਼ਤਹਿਵੀਰ ਸਿੰਘ ਦੇ ਮਾਮਲੇ ਵਿੱਚ ਚੀਫ਼ ਇੰਜਨਿਅਰ ਜਸਵੰਤ ਸਿੰਘ ਗਿੱਲ ਨੇ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਕਿਹਾ ਸਰਕਾਰ ਇੱਕ ਹੀ ਤਕਨੀਕ ਨੂੰ ਵਾਰ-ਵਾਰ ਦੁਹਰਾ ਰਹੀ ਹੈ ਜਦਕਿ ਅਜਿਹੀਆਂ ਕਈ ਤਕਨੀਕਾਂ ਮੌਜੂਦ ਹਨ ਜਿਨ੍ਹਾਂ ਨਾਲ ਅਜਿਹੇ ਕੇਸ ਦੇ ਵਿੱਚ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਉਸ ਜਗ੍ਹਾ 'ਤੇ ਜਾ ਕੇ ਮਦਦ ਕਰਨ ਲਈ ਤਿਆਰ ਹਨ ਬਸ਼ਰਤੇ ਸਰਕਾਰ ਉਨ੍ਹਾਂ ਨੂੰ ਲੈ ਕੇ ਜਾਵੇ ਕਿਉਂਕਿ ਉਨ੍ਹਾਂ ਕੋਲ ਇੰਨੇ ਵਸੀਲੇ ਨਹੀਂ ਹਨ ਕਿ ਉਹ ਆਪਣੇ ਕੋਲੋਂ ਖਰਚਾ ਕਰਕੇ ਜਾ ਸਕਣ। ਯਾਦ ਰਹੇ ਜਸਵੰਤ ਸਿੰਘ ਗਿੱਲ ਨੇ ਪੱਛਮ ਬੰਗਾਲ ਵਿੱਚ ਕੋਲ਼ੇ ਖਾਣ ਵਿੱਚੋਂ ਕਰੀਬ 64 ਮਜ਼ਦੂਰਾਂ ਦੀ ਜਾਨ ਬਚਾਈ ਸੀ। ਦੱਸ ਦੇਈਏ ਅੱਜ ਚੌਥਾ ਦਿਨ ਹੋ ਚੁੱਕਿਆ ਹੈ ਤੇ ਹਾਲੇ ਤਕ ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਨਹੀਂ ਕੱਢਿਆ ਜਾ ਸਕਿਆ। ਬਚਾਅ ਕਾਰਜ ਅਖ਼ੀਰਲੇ ਪੜਾਅ 'ਤੇ ਹਨ। ਜਸਵੰਤ ਸਿੰਘ ਗਿੱਲ ਨੇ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਨੂੰ ਤਜਰਬੇਕਾਰ ਵਿਅਕਤੀਆਂ ਦੀ ਟੀਮ ਦੀ ਮਦਦ ਲੈਣੀ ਚਾਹੀਦੀ ਹੈ ਤਾਂ ਕਿ ਅਜਿਹੇ ਕੇਸਾਂ ਨੂੰ ਡੀਲ ਕਰਨ ਦੇ ਵਿੱਚ ਆਸਾਨੀ ਹੋ ਸਕੇ। ਜਸਵੰਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਨੂੰ ਉਦੋਂ ਹੀ ਯਾਦ ਆਉਂਦੀ ਹੈ, ਜਦ ਅਜਿਹੀ ਸਥਿਤੀ ਸਿਰ 'ਤੇ ਪੈ ਜਾਂਦੀ ਹੈ। ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਵਿੱਚ ਇਸ ਨੂੰ ਕੋਈ ਵੀ ਯਾਦ ਨਹੀਂ ਰੱਖਦਾ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਪੁਰਾਣੇ ਕੇਸਾਂ ਵਿੱਚ ਸਰਕਾਰ ਵੱਲੋਂ ਬਣਾਈਆਂ ਜਾਂਚ ਕਮੇਟੀਆਂ ਦੀ ਰਿਪੋਰਟ ਆ ਗਈ ਹੈ? ਉਨ੍ਹਾਂ ਕਿਹਾ ਕਿ  ਅਜਿਹੇ ਹਾਦਸੇ ਨਾ ਹੋਣ, ਇਸ ਦੇ ਲਈ ਬਕਾਇਦਾ ਤੌਰ 'ਤੇ ਰੂਲ ਐਂਡ ਰੈਗੂਲੇਸ਼ਨ ਬਣੇ ਹੋਏ ਹਨ, ਪਰ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਇਸ ਦੇ ਲਈ ਸਰਕਾਰ ਜ਼ਿੰਮੇਵਾਰ ਹੈ। ਇਨ੍ਹਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਜਸਵੰਤ ਸਿੰਘ ਗਿੱਲ ਨੇ 'ਏਬੀਪੀ ਸਾਂਝਾ' ਨਾਲ ਕਈ ਤਕਨੀਕਾਂ ਵੀ ਸਾਂਝੀਆਂ ਕੀਤੀਆਂ ਜੋ ਫ਼ਤਹਿਵੀਰ ਸਿੰਘ ਦੇ ਕੇਸ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ ਤੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕਦਾ ਹੈ। ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਨਿਰਦੇਸ਼ਾਂ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਅਜਿਹੇ ਹਾਦਸਿਆਂ ਸਬੰਧੀ ਕੌਮੀ ਪੱਧਰ 'ਤੇ ਨਿਯਮ ਬਣਨੇ ਚਾਹੀਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
Advertisement
ABP Premium

ਵੀਡੀਓਜ਼

ਕੇਂਦਰ ਸਰਕਾਰ ਦਾ ਨਵਾਂ ਪੰਜਾਬ ਮਾਰੂ ਫੈਸਲਾ, ਚੰਡੀਗੜ੍ਹ 'ਚ ਨਵਾਂ ਅਫ਼ਸਰ ਲਾਉਂਣ ਦੀ ਤਿਆਰੀਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, Bambiha Gang ਦੇ 2 ਗੈਂਗਸਟਰ ਗ੍ਰਿਫਤਾਰPunjab Weather Update | ਚੰਡੀਗੜ੍ਹ ਤੇ ਪੰਜਾਬ ਦੇ 23 ਜਿਲ੍ਹਿਆਂ ਲਈ ਮੋਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ ਅਲਰਟਮਰਹੂਮ ਸਾਬਕਾ ਪੀਐਮ ਮਨਮੋਹਨ ਸਿੰਘ ਦੇ ਬੁੱਤ 'ਚ ਪਾਈ ਜਾਨ, ਕਲਾਕਾਰ ਨੇ ਕਰਤੀ ਕਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Embed widget