ਮੁੱਖ ਮੰਤਰੀ ਭਗਵੰਤ ਮਾਨ ਨੇ ਵੇਟਲਿਫਟਰ ਗੁਰਦੀਪ ਸਿੰਘ ਨੂੰ 40 ਲੱਖ ਰੁਪਏ ਦਾ ਇਨਾਮ ਦੇਣ ਦਾ ਕੀਤਾ ਐਲਾਨ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਦੇ ਵੇਟਲਿਫਟਰ ਗੁਰਦੀਪ ਸਿੰਘ ਨੂੰ ਕਾਂਸੀ ਦਾ ਤਗ਼ਮਾ ਜਿੱਤਣ 'ਤੇ 40 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਪੰਜਾਬ ਦੇ ਗੁਰਦੀਪ ਸਿੰਘ ਨੇ ਭਾਰਤ ਲਈ ਤਗ਼ਮਾ ਜਿੱਤਿਆ।
ਚੰਡੀਗੜ੍ਹ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਦੇ ਵੇਟਲਿਫਟਰ ਗੁਰਦੀਪ ਸਿੰਘ ਨੂੰ ਕਾਂਸੀ ਦਾ ਤਗ਼ਮਾ ਜਿੱਤਣ 'ਤੇ 40 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਪੰਜਾਬ ਦੇ ਗੁਰਦੀਪ ਸਿੰਘ ਨੇ ਭਾਰਤ ਲਈ ਤਗ਼ਮਾ ਜਿੱਤਿਆ। ਉਸ ਨੇ ਕੁੱਲ 390 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ, "ਖੰਨਾ ਨੇੜਲੇ ਪਿੰਡ ਦੇ ਗੁਰਦੀਪ ਸਿੰਘ ਨੂੰ ਰਾਸ਼ਟਰ-ਮੰਡਲ ਖੇਡਾਂ ਦੌਰਾਨ ਵੇਟ ਲਿਫਟਿੰਗ ਦੇ 109kg ਭਾਰ ਵਰਗ ‘ਚ ਕਾਂਸੀ ਦਾ ਤਮਗਾ ਜਿੱਤਣ ‘ਤੇ ਵਧਾਈਆਂ…ਪੰਜਾਬ ਸਰਕਾਰ ਤਰਫੋਂ ₹40 ਲੱਖ ਦੀ ਇਨਾਮੀ ਰਾਸ਼ੀ ਗੁਰਦੀਪ ਨੂੰ ਦਿੱਤੀ ਜਾਵੇਗੀ…ਤੁਹਾਡੇ ਮਾਪੇ ਅਤੇ ਕੋਚ ਸਾਹਿਬਾਨ ਨੂੰ ਵੀ ਵਧਾਈਆਂ…ਭਵਿੱਖ ਲਈ ਸ਼ੁਭਕਾਮਨਾਵਾਂ…ਚੱਕਦੇ ਇੰਡੀਆ…"
ਸਨੈਚ ਅਤੇ ਕਲੀਨ ਐਂਡ ਜਰਕ ਦੋਵਾਂ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ
ਗੁਰਦੀਪ ਸਿੰਘ ਨੇ 167 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਨਾਕਾਮਯਾਬ ਰਿਹਾ। ਪਰ ਸਨੈਚ ਦੀ ਦੂਜੀ ਕੋਸ਼ਿਸ਼ ਵਿੱਚ ਉਹ 167 ਕਿਲੋ ਭਾਰ ਚੁੱਕਣ ਵਿੱਚ ਕਾਮਯਾਬ ਰਿਹਾ। ਅੰਤ ਵਿੱਚ, 173 ਕਿਲੋ ਭਾਰ ਚੁੱਕਣ ਦੀ ਉਸਦੀ ਤੀਜੀ ਕੋਸ਼ਿਸ਼ ਵੀ ਅਸਫਲ ਰਹੀ। ਇਸ ਰਾਊਂਡ ਤੋਂ ਬਾਅਦ ਗੁਰਦੀਪ ਨੇ ਸਮੁੱਚੀ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ। ਗੁਰਪ੍ਰੀਤ ਨੇ 207 ਕਿਲੋ ਭਾਰ ਚੁੱਕ ਕੇ ਕਲੀਨ ਐਂਡ ਜਰਕ ਰਾਊਂਡ ਦੀ ਸ਼ੁਰੂਆਤ ਕੀਤੀ। ਦੂਜੀ ਕੋਸ਼ਿਸ਼ ਵਿੱਚ ਉਹ 215 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਅਸਫਲ ਰਿਹਾ ਪਰ ਤੀਜੀ ਕੋਸ਼ਿਸ਼ ਵਿੱਚ ਉਹ 223 ਕਿਲੋਗ੍ਰਾਮ ਭਾਰ ਚੁੱਕਣ ਵਿੱਚ ਕਾਮਯਾਬ ਰਿਹਾ ਅਤੇ ਕੁੱਲ 390 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਇਸ ਜਿੱਤ 'ਤੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗੁਰਦੀਪ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰ ਕਿਹਾ, "ਵੇਟਲਿਫਟਰ ਗੁਰਦੀਪ ਸਿੰਘ ਦੇ ਰੂਪ ਵਿੱਚ ਪੰਜਾਬ ਲਈ ਇੱਕ ਹੋਰ ਮਾਣ ਵਾਲਾ ਪਲ #CWG2022 ਵਿੱਚ ਕੁੱਲ 390-ਕਿਲੋਗ੍ਰਾਮ ਭਾਰ ਚੁੱਕ ਕੇ ਪੁਰਸ਼ਾਂ ਦੇ 109+ ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ।"