ਪੜਚੋਲ ਕਰੋ

Punjab News: ਵਾਹ ਨੀ ਸਰਕਾਰੇ! ਸਿਰਫ ਕਾਗਜ਼ਾਂ 'ਤੇ ਹੀ ਬਣਾ ਦਿੱਤੀਆਂ 540 ਕਿਲੋਮੀਟਰ ਸੜਕਾਂ, ਸੀਐਮ ਮਾਨ ਨੇ ਖ਼ੁਦ ਕੀਤਾ ਖੁਲਾਸਾ

Punjab News: ਇਹ 540 ਕਿਲੋਮੀਟਰ ਸੜਕਾਂ ਸਰਕਾਰੀ ਰਿਕਾਰਡ ਵਿੱਚ ਤਾਂ ਬਣ ਕੇ ਤਿਆਰ ਹਨ ਪਰ ਅਸਲ 'ਚ ਇਹ ਧਰਤੀ 'ਤੇ ਮੌਜੂਦ ਹੀ ਨਹੀਂ। ਇਹ ਦਾਅਵਾ ਕਿਸੇ ਹੋਰ ਨੇ ਨਹੀਂ ਸਗੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਕੀਤਾ ਹੈ।

Punjab News: ਪੰਜਾਬ ਅੰਦਰ 540 ਕਿਲੋਮੀਟਰ ਸੜਕਾਂ ਸਿਰਫ ਕਾਗਜ਼ਾਂ 'ਤੇ ਬਣ ਕੇ ਤਿਆਰ ਹੋ ਗਈਆਂ। ਇਹ ਖੁਲਾਸਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੇ ਕੀਤਾ ਹੈ। ਇਹ 540 ਕਿਲੋਮੀਟਰ ਸੜਕਾਂ ਸਰਕਾਰੀ ਰਿਕਾਰਡ ਵਿੱਚ ਤਾਂ ਬਣ ਕੇ ਤਿਆਰ ਹਨ ਪਰ ਅਸਲ 'ਚ ਇਹ ਧਰਤੀ 'ਤੇ ਮੌਜੂਦ ਹੀ ਨਹੀਂ। ਇਹ ਦਾਅਵਾ ਕਿਸੇ ਹੋਰ ਨੇ ਨਹੀਂ ਸਗੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਵਿਧਾਨ ਸਭਾ 'ਚ ਕੀਤਾ ਹੈ। ਉਨ੍ਹਾਂ ਕਿਹਾ ਕਿ ਏਆਈ ਦੀ ਵਰਤੋਂ ਨਾਲ ਇਕੱਲੇ ਸੜਕ ਦੀ ਮੁਰੰਮਤ ਦੇ ਕੰਮ ਵਿੱਚ 163.26 ਕਰੋੜ ਰੁਪਏ ਦੀ ਬਚਤ ਹੋਈ ਹੈ।

ਦੱਸ ਦਈਏ ਕਿ ਲੋਕ ਨਿਰਮਾਣ ਵਿਭਾਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ। ਹੁਣ ਰਾਜ ਸਰਕਾਰ ਜੀਐਸਟੀ ਦੀ ਫਰਜ਼ੀ ਬਿਲਿੰਗ ਨੂੰ ਰੋਕਣ ਲਈ ਏਆਈ ਦੀ ਵਰਤੋਂ ਵੀ ਕਰੇਗੀ। ਪਾਇਲਟ ਪ੍ਰੋਜੈਕਟ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਹੁਣ ਇਸ ਦੀ ਵਰਤੋਂ ਬੁਨਿਆਦੀ ਢਾਂਚੇ ਦੇ ਵਿਕਾਸ, ਖੇਤੀਬਾੜੀ, ਮਾਲੀਆ ਤੇ ਸਿਹਤ ਦੇ ਖੇਤਰਾਂ ਵਿੱਚ ਵੀ ਕੀਤੀ ਜਾਵੇਗੀ।

ਸਰਕਾਰ ਤੇ ਰਾਜ ਭਵਨ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਬੁਲਾਏ ਗਏ ਦੋ ਰੋਜ਼ਾ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਦਨ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਅਨਾਜ ਵਿੱਚ ਅਹਿਮ ਯੋਗਦਾਨ ਪਾਉਣ ਤੋਂ ਇਲਾਵਾ ਭਾਰਤੀ ਫੌਜ ਵਿੱਚ ਸਭ ਤੋਂ ਵੱਧ ਨੁਮਾਇੰਦਗੀ ਦਿੱਤੀ ਹੈ ਪਰ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਸੂਬੇ ਨੂੰ ਅਣਗੌਲਿਆ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਪੰਜਾਬ ਨੂੰ ਆਰਡੀਐਫ ਦਾ ਬਣਦਾ ਹਿੱਸਾ ਨਹੀਂ ਮਿਲ ਰਿਹਾ। ਮਾਨ ਨੇ ਕਿਹਾ ਕਿ ਜੀਐਸਟੀ ਤਾਂ ਰਾਜਾਂ ਵੱਲੋਂ ਵਸੂਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਆਪਣਾ ਬਣਦਾ ਹਿੱਸਾ ਲੈਣ ਲਈ ਕੇਂਦਰ ਵੱਲ ਹੱਥ ਫੈਲਾਉਣੇ ਪੈਂਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਵਿਰੋਧੀ ਭਾਵਨਾ ਦਾ ਸ਼ਿਕਾਰ ਹੈ, ਜਿਸ ਕਾਰਨ ਇਹ ਸੂਬੇ ਨੂੰ ਬਰਬਾਦ ਕਰਨ 'ਤੇ ਤੁਲੀ ਹੋਈ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਤੇ ਇਸ ਦੇ ਕਿਸਾਨਾਂ ਪ੍ਰਤੀ ਵਿਰੋਧੀ ਰਵੱਈਆ ਅਪਣਾਇਆ ਹੋਇਆ ਹੈ। ਕੇਂਦਰ ਸਰਕਾਰ ਹੁਣ ਅਨਾਜ 'ਤੇ MSP ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਸਰਕਾਰ ਕੌਮੀ ਰਾਜਧਾਨੀ ਵਿੱਚ ਵੱਧ ਰਹੇ ਪ੍ਰਦੂਸ਼ਣ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਦੇ ਕਿਸਾਨਾਂ ’ਤੇ ਪਾ ਰਹੀ ਹੈ। ਪੰਜਾਬ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਇਹ ਦੇਸ਼ ਦਾ ਹਿੱਸਾ ਹੀ ਨਾ ਹੋਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ,  ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?

ਯੂਟਿਊਬ ਦੇਖ ਕੇ ਬਣਾਇਆ ਬੰ*ਬ! ਟੀਚਰ ਦੀ ਕੁਰਸੀ ਥੱਲੇ ਰੱਖ ਕੇ ਖੇਡੀ ਜਾ*ਨਲੇਵਾ ਖੇਡ, ਮੱਚ ਗਈ ਤਰਥੱਲੀ

Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?

IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
Advertisement
ABP Premium

ਵੀਡੀਓਜ਼

Sukhbir Badal Resignation |ਕਿਉਂ ਮਜ਼ਬੂਰ ਹੋਏ ਸੁਖਬੀਰ ਬਾਦਲ ਅਸਤੀਫ਼ੇ ਨੂੰ Virsa Singh Valtoha ਦਾ ਵੱਡਾ ਖ਼ੁਲਾਸਾ!By Election | ਜ਼ਿਮਨੀ ਚੋਣਾਂ 'ਚ ਹੋਵੇਗੀ live ਵੀਡੀਓਗ੍ਰਾਫੀ  ਚੋਣਾਂ 'ਚ ਸਖ਼ਤ ਹੋਇਆ ਇਲੈਕਸ਼ਨ ਕਮਸ਼ਿਨSukhbir Badal ਦਾ ਅਸਤੀਫ਼ਾ Akali Dal ਨੂੰ ਮੁੜ ਕਰੇਗਾ ਮਜ਼ਬੂਤ ! ਬਾਗ਼ੀ ਧੜੇ ਦੇ ਲੀਡਰ ਕਰਨਗੇ ਘਰ ਵਾਪਸੀ |Abp SanjhaSukhbir Badal  ਦੇ ਅਸਤੀਫ਼ੇ ਤੋਂ ਬਾਅਦ ਬਾਗ਼ੀ ਧੜੇ ਦੀ ਵੱਡੀ ਮੰਗ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ,  ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ, ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
ਯੂਟਿਊਬ ਦੇਖ ਕੇ ਬਣਾਇਆ ਬੰ*ਬ! ਟੀਚਰ ਦੀ ਕੁਰਸੀ ਥੱਲੇ ਰੱਖ ਕੇ ਖੇਡੀ ਜਾ*ਨਲੇਵਾ ਖੇਡ, ਮੱਚ ਗਈ ਤਰਥੱਲੀ
ਯੂਟਿਊਬ ਦੇਖ ਕੇ ਬਣਾਇਆ ਬੰ*ਬ! ਟੀਚਰ ਦੀ ਕੁਰਸੀ ਥੱਲੇ ਰੱਖ ਕੇ ਖੇਡੀ ਜਾ*ਨਲੇਵਾ ਖੇਡ, ਮੱਚ ਗਈ ਤਰਥੱਲੀ
Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?
Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?
IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
Crime News: ਫ਼ਰੀਦਕੋਟ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ, ਗਰਮ ਪਾਣੀ ਨਾਲ ਨਹਾਉਣ ਨੂੰ ਲੈ ਕੇ ਹੋਇਆ ਝਗੜਾ, ਤੇਜ਼ਧਾਰ ਹਥਿਆਰ ਨਾਲ ਵੱਢਿਆ

ITR: ਵਿਦੇਸ਼ਾਂ 'ਚ ਡਾਲਰ ਕਮਾਉਣ ਵਾਲਿਆਂ ਨੂੰ ਭਾਰਤ ਸਰਕਾਰ ਦਾ ਵੱਡਾ ਝਟਕਾ ! ਜਾਣਕਾਰੀ ਨਾ ਦੇਣ ਵਾਲਿਆਂ ਨੂੰ 10 ਲੱਖ ਤੱਕ ਜੁਰਮਾਨਾ

Punjab Haryana Weather: ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਪੰਜਾਬ ਤੇ ਹਰਿਆਣਾ ਦੀ ਹਵਾ 'ਚ ਘੁਲਿਆ ਜਹਿਰ! ਡਿਪਟੀ ਕਮਿਸ਼ਨਰਾਂ ਨੂੰ ਸਕੂਲਾਂ  'ਚ ਛੁੱਟੀਆਂ ਕਰਨ ਦੇ ਨਿਰਦੇਸ਼
ਆਪ ਨੂੰ ਲੱਗਿਆ ਵੱਡਾ ਝਟਕਾ ! ਵੋਟਾਂ ਤੋਂ ਪਹਿਲਾਂ ਮੰਤਰੀ ਨੇ  ਅਹੁਦੇ ਤੇ ਪਾਰਟੀ ਤੋਂ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ

Embed widget