(Source: ECI/ABP News)
ਬਠਿੰਡਾ ਦੇ ਨਗਰ ਕੌਂਸਲਰਾਂ ਨੇ ਇਸ ਆਦਮੀ ਨੂੰ ਠਹਿਰਾਇਆ ਮਨਪ੍ਰੀਤ ਬਾਦਲ ਦੀ ਹਾਰ ਦਾ ਜ਼ਿੰਮੇਵਾਰ
ਬਠਿੰਡਾ ਵਿਖੇ ਅੱਜ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ 'ਚ ਖੂਬ ਹੰਗਾਮਾ ਹੋਇਆ। ਨਗਰ ਨਿਗਮ ਦੀ ਹਾਊਸ ਮੀਟਿੰਗ 'ਚ ਕਾਂਗਰਸੀ ਕੌਂਸਲਰਾਂ ਨੇ ਕਾਂਗਰਸੀ ਮੇਅਰ ਖਿਲਾਫ ਮੋਰਚਾ ਖੋਲ੍ਹਿਆ।

ਬਠਿੰਡਾ: ਬਠਿੰਡਾ ਵਿਖੇ ਅੱਜ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ 'ਚ ਖੂਬ ਹੰਗਾਮਾ ਹੋਇਆ। ਨਗਰ ਨਿਗਮ ਦੀ ਹਾਊਸ ਮੀਟਿੰਗ 'ਚ ਕਾਂਗਰਸੀ ਕੌਂਸਲਰਾਂ ਨੇ ਕਾਂਗਰਸੀ ਮੇਅਰ ਖਿਲਾਫ ਮੋਰਚਾ ਖੋਲ੍ਹਿਆ। ਹਾਊਸ 'ਚ ਧਰਨਾ ਲਾ ਕੀਤੀ ਨਾਅਰੇਬਾਜ਼ੀ ਕੀਤੀ ਗਈ ਅਤੇ ਚੱਲਦੀ ਮੀਟਿੰਗ ਵਿੱਚ ਵਾਕ ਆਊਟ ਕਰ ਦਿੱਤਾ ਗਿਆ।
ਇਸ ਦੌਰਾਨ ਮੇਅਰ ਨੂੰ ਵੀ ਗੁੱਸਾ ਆ ਗਿਆ। ਕੁਝ ਕੌਂਸਲਰ ਮੇਅਰ ਦੀ ਕੁਰਸੀ 'ਤੇ ਬੈਠ ਗਏ ਅਤੇ ਵਿਰੋਧ ਜਤਾਇਆ।ਕੌਂਸਲਰਾਂ ਨੇ ਕਿਹਾ "ਅਸੀਂ ਵਾਰਡ ਵਿੱਚ ਕੰਮ ਕਰ ਮਿਸ਼ਨ 'ਤੇ ਆਏ ਹਾਂ ਤੁਸੀ ਕਮਿਸ਼ਨ 'ਤੇ ਆਏ ਹੋ।ਜੇਕਰ ਨਹੀਂ ਆਉਂਦਾ ਕੰਮ ਤਾਂ ਛੱਡ ਕੁਰਸੀ ਦੇਓ।ਮਨਪ੍ਰੀਤ ਬਾਦਲ ਦੀ ਹਾਰ ਦਾ ਕਾਰਨ ਵੀ ਮੇਅਰ ਹੈ।"
ਬਠਿੰਡਾ ਵਿੱਚ ਵੱਖ ਵੱਖ ਕੌਂਸਲਰਾਂ ਨੇ ਆਪਣੀ ਆਪਣੀ ਸਮੱਸਿਆ ਸੁਣਾਈ। ਓਥੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਹੀ ਐਮਸੀ ਆਪਣੇ ਕਾਂਗਰਸ ਮੇਅਰ ਦੇ ਖਿਲਾਫ ਧਰਨੇ 'ਤੇ ਬੈਠੇ।ਐਮਸੀ ਮਲਕੀਤ ਸਿੰਘ ਨੇ ਦੱਸਿਆ ਕਿ ਜਦ ਸਾਡੀ ਸਮੱਸਿਆ ਦੱਸਣ ਦੀ ਵਾਰੀ ਆਈ ਤਾਂ ਮੇਅਰ ਉੱਠ ਕੇ ਚਲੇ ਗਏ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਾਂਗਰਸ ਨੂੰ ਮਜਬੂਤ ਕੀਤਾ।ਅਸੀਂ ਦਰੀਆਂ ਵੀਛਾ-ਵੀਛਾ ਤੱਕ ਪੁੱਜੇ ਹਾਂ।ਇਹ ਮੈਡਮ ਨੇ ਮਨਪ੍ਰੀਤ ਬਾਦਲ ਦੀ ਜੇਕਰ ਹਾਰ ਹੋਈ ਹੈ ਤਾਂ ਇਸ ਮੇਅਰ ਕਰਕੇ ਜੋਕਿ ਕਮਿਸ਼ਨ ਤੇ ਆਏ ਹਨ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
