CM Bhagwant Mann: ਸੀਐਮ ਭਗਵੰਤ ਮਾਨ ਸ਼ਹੀਦ ਜਵਾਨ ਦੇ ਘਰ ਪਹੁੰਚ ਸੌਂਪਿਆ ਇੱਕ ਕਰੋੜ ਦਾ ਚੈੱਕ
ਇਸ ਮੌਕੇ ਸ਼ਹੀਦ ਤਰਨਜੀਤ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਸ਼ਹੀਦੀ ਸਨਮਾਨ ਰਾਸ਼ੀ ਵਜੋਂ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ। ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਸ਼ਕਤ ਕਰਨ ਲਈ ਵਚਨਬੱਧ ਹੈ।
CM Bhagwant Mann: ਪਿਛਲੇ ਦਿਨੀਂ ਲੱਦਾਖ 'ਚ ਸ਼ਹੀਦ ਹੋਏ ਬੱਸੀ ਪਠਾਣਾਂ ਦੇ ਬਹਾਦਰ ਸਿਪਾਹੀ ਤਰਨਜੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸ਼ਹੀਦ ਤਰਨਜੀਤ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਸ਼ਹੀਦੀ ਸਨਮਾਨ ਰਾਸ਼ੀ ਵਜੋਂ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ। ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਸ਼ਕਤ ਕਰਨ ਲਈ ਵਚਨਬੱਧ ਹੈ।
CM @BhagwantMann ने लद्दाख में पिछले दिनों शहीद हुए बस्सी पठाना के वीर जवान तरनजीत सिंह के परिवार से मुलाकात कर दुख साझा किया!
— AAP Punjab (@AAPPunjab) August 27, 2023
शहीद तरनजीत को श्रद्धांजलि अर्पित करने के साथ ही शहीद सम्मान राशि के रूप में उनके परिवार को CM मान वे ₹1 crore का चेक दिया
शहीदों के परिवारों को सशक्त… pic.twitter.com/ftU2v8KpOD
ਦੱਸ ਦਈਏ ਕਿ 19 ਅਗਸਤ ਨੂੰ ਲੇਹ ਤੋਂ 6 ਕਿਲੋਮੀਟਰ ਦੂਰ ਨੌਮਾ ਤਹਿਸੀਲ ਦੇ ਕਿਆਰੀ ਨਾਮਕ ਸਥਾਨ 'ਤੇ ਫੌਜ ਦਾ ਇੱਕ ਟਰੱਕ ਅਚਾਨਕ ਖਾਈ 'ਚ ਡਿੱਗ ਗਿਆ ਸੀ ਜਿਸ 'ਚ 10 ਫੌਜੀ ਜਵਾਨ ਸਵਾਰ ਸਨ। ਇਨ੍ਹਾਂ 'ਚੋਂ 8 ਦੀ ਮੌਕੇ 'ਤੇ ਹੀ ਜਾਨ ਚਲੀ ਗਈ। ਦੋ ਜਣਿਆਂ ਨੂੰ ਲੇਹ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਇੱਕ ਜਵਾਨ ਗੰਭੀਰ ਹਾਲਤ ਵਿੱਚ ਇਲਾਜ ਅਧੀਨ ਹੈ। ਫੌਜ ਦੇ ਟਰੱਕ ਦੇ ਨਾਲ ਇੱਕ ਐਂਬੂਲੈਂਸ ਤੇ USV ਵੀ ਸਨ। ਇਨ੍ਹਾਂ ਸਾਰੀਆਂ ਗੱਡੀਆਂ ਵਿੱਚ ਕੁੱਲ 34 ਫੌਜੀ ਸਵਾਰ ਸਨ। ਇਹ ਹਾਦਸਾ ਸ਼ਾਮ ਕਰੀਬ 6.30 ਵਜੇ ਵਾਪਰਿਆ ਸੀ।
ਸ਼ਹੀਦ ਜਵਾਨਾਂ ਵਿੱਚ ਹਰਿਆਣਾ ਦੇ ਪਿੰਡ ਬਹਿਣ ਤੋਂ ਗਨਰ ਮਨਮੋਹਨ ਸਿੰਘ, ਨਾਇਬ ਸੂਬੇਦਾਰ ਰਮੇਸ਼ ਲਾਲ ਸੁੰਦਰ ਨਗਰ, ਲਾਂਸ ਨਾਇਕ ਤੇਜਪਾਲ ਸੇਂਗਲ (ਨੂਹ), ਗਨਰ ਡੀਐਮਟੀ ਅੰਕਿਤ ਗੜ੍ਹੀਖੇੜੀ (ਰੋਹਤਕ) ਸ਼ਾਮਲ ਸਨ। ਇਸ ਤੋਂ ਇਲਾਵਾ ਨਾਇਕ ਐਨ ਚੰਦਸ਼ਾਦ ਨਗਰ ਤੇਲੰਗਾਨਾ, ਗਨਰ ਤਰਨਦੀਪ ਸਿੰਘ ਪਿੰਡ ਕਮਾਲੀ ਪੰਜਾਬ, ਹੌਲਦਾਰ ਵਿਜੇ ਕੁਮਾਰ ਸ਼ਿਮਲਾ ਹਿਮਾਚਲ ਪ੍ਰਦੇਸ਼, ਹੌਲਦਾਰ ਮਹਿੰਦਰ ਸਿੰਘ ਮੋਰੇਨਾ ਮੱਧ ਪ੍ਰਦੇਸ਼, ਗਨਰ ਬੋਹਿਤ ਵੈਭਵ ਮਹਾਰਾਸ਼ਟਰ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ