(Source: ECI/ABP News/ABP Majha)
Punjab News: 7.30 ਵਜੇ ਖੁੱਲ੍ਹੇ ਸਰਕਾਰੀ ਦਫ਼ਤਰ, CM ਮਾਨ ਸਮੇਤ ਮੰਤਰੀ ਵੀ ਪੁੱਜੇ, ਸੜਕਾ 'ਤੇ ਲੱਗੇ ਜਾਮ !
ਸੀਐਮ ਭਗਵੰਤ ਮਾਨ ਆਪਣੇ ਦਫ਼ਤਰ ਪਹੁੰਚ ਗਏ ਹਨ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਇੱਕ ਨਵੀਂ ਪਹਿਲ ਕੀਤੀ ਗਈ ਹੈ। ਇਸ ਨਾਲ ਬਹੁਤ ਫਾਇਦਾ ਹੋਵੇਗਾ
Punjab News: ਪੰਜਾਬ ਸਰਕਾਰ ਨੇ ਗਰਮੀਆਂ ਦੇ ਮੌਸਮ ਦੌਰਾਨ ਬਿਜਲੀ ਦੀ ਸੰਭਾਵਿਤ ਕਮੀ ਨਾਲ ਨਜਿੱਠਣ ਲਈ ਮੰਗਲਵਾਰ ਤੋਂ ਆਪਣੇ ਦਫਤਰਾਂ ਦਾ ਸਮਾਂ ਬਦਲ ਦਿੱਤਾ ਹੈ। ਮੰਗਲਵਾਰ ਤੋਂ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਖੁੱਲ੍ਹ ਗਏ।
ਸੀਐਮ ਭਗਵੰਤ ਮਾਨ ਆਪਣੇ ਦਫ਼ਤਰ ਪਹੁੰਚ ਗਏ ਹਨ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਇੱਕ ਨਵੀਂ ਪਹਿਲ ਕੀਤੀ ਗਈ ਹੈ। ਇਸ ਨਾਲ ਬਹੁਤ ਫਾਇਦਾ ਹੋਵੇਗਾ ਅਤੇ ਮੈਂ ਇਸ ਪਹਿਲਕਦਮੀ ਵਿੱਚ ਪੰਜਾਬ ਦੇ ਲੋਕਾਂ ਨਾਲ ਹੱਥ ਮਿਲਾਉਣ ਦੀ ਉਮੀਦ ਕਰਦਾ ਹਾਂ।
ਪੰਜਾਬ ਦੇ ਇਤਿਹਾਸ ‘ਚ ਇੱਕ ਨਵੇਕਲੀ ਸ਼ੁਰੂਆਤ…
— Bhagwant Mann (@BhagwantMann) May 2, 2023
ਸਿਵਲ ਸਕੱਤਰੇਤ, ਪੰਜਾਬ ਵਿਖੇ ਆਪਣੇ ਦਫ਼ਤਰ ਪਹੁੰਚਿਆ ਹਾਂ…ਚੰਡੀਗੜ੍ਹ ਤੋਂ Live.. https://t.co/DiQ9WKEirv
ਕੈਬਨਿਟ ਮੰਤਰੀ ਅਮਨ ਅਰੋੜਾ ਵੀ ਸਮੇਂ ਸਿਰ ਦਫ਼ਤਰ ਪਹੁੰਚ ਗਏ।
Good Morning Punjab..
— Aman Arora (@AroraAmanSunam) May 2, 2023
Work is Worship..
Great initiative by @PunjabGovtIndia to change Office timings from 7:30am to 2pm..
Small steps will lead to GREAT Achievements & Unparalleled Heights under dynamic leadership of @BhagwantMann ji..
Lets all work together for this Dream pic.twitter.com/hft6trVRE2
ਇਸ ਦੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਨਿਰਧਾਰਿਤ ਸਮੇਂ ਉੱਤੇ ਆਪਣੇ ਦਫ਼ਤਰ ਪਹੁੰਚ ਗਏ।
On Duty…. pic.twitter.com/o1ZpHCpVjT
— Harjot Singh Bains (@harjotbains) May 2, 2023
ਇਸ ਤੋਂ ਇਲਾਵਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰ ਕੇ ਕਿਹਾ, ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਅੱਜ ਤੋਂ ਸਰਕਾਰੀ ਦਫਤਰ ਖੁੱਲ੍ਹਣ ਦੇ ਸਮੇਂ ਵਿੱਚ ਕੀਤੀ ਤਬਦੀਲੀ ਤਹਿਤ ਮੇਰੇ ਵਿਭਾਗਾਂ ਦੇ ਕਰਮਚਾਰੀ ਸਵੇਰੇ 7.30 ਵਜੇ ਹਾਜ਼ਰ ਹੋਏ। ਸੂਬੇ ਦੀ ਬਿਹਤਰੀ ਅਤੇ ਵਧੇਰੇ ਕਾਰਜਕੁਸ਼ਲਤਾ ਲਈ ਲਈ ਗਏ ਇਸ ਫ਼ੈਸਲੇ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।
ਸਾਡੇ ਮਾਣਯੋਗ ਮੁੱਖ ਮੰਤਰੀ @BhagwantMann ਜੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਅੱਜ ਤੋਂ ਸਰਕਾਰੀ ਦਫਤਰ ਖੁੱਲ੍ਹਣ ਦੇ ਸਮੇਂ ਵਿੱਚ ਕੀਤੀ ਤਬਦੀਲੀ ਤਹਿਤ ਮੇਰੇ ਵਿਭਾਗਾਂ ਦੇ ਕਰਮਚਾਰੀ ਸਵੇਰੇ 7.30 ਵਜੇ ਹਾਜ਼ਰ ਹੋਏ। ਸੂਬੇ ਦੀ ਬਿਹਤਰੀ ਅਤੇ ਵਧੇਰੇ ਕਾਰਜਕੁਸ਼ਲਤਾ ਲਈ ਲਈ ਗਏ ਇਸ ਫ਼ੈਸਲੇ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। pic.twitter.com/OyYcky8AxL
— Gurmeet Singh Meet Hayer (@meet_hayer) May 2, 2023
ਇਸ ਦੇ ਨਾਲ ਹੀ ਦਫ਼ਤਰਾਂ ਦਾ ਸਵੇਰ ਦਾ ਸਮਾਂ ਹੋਣ ਕਾਰਨ ਸਵੇਰੇ ਸੱਤ ਵਜੇ ਹੀ ਸੜਕਾਂ ’ਤੇ ਜਾਮ ਦੇਖਣ ਨੂੰ ਮਿਲਿਆ