ਪੜਚੋਲ ਕਰੋ

Punjab News: ਸੀਐਮ ਭਗਵੰਤ ਮਾਨ ਦੀ ਸਿਹਤ ਸੁਧਰੀ, ਰਾਜਪਾਲ ਨੇ ਹਸਪਤਾਲ ਪਹੁੰਚ ਲਿਆ ਪਤਾ, ਪੀਐਮ ਮੋਦੀ ਬੇਹੱਦ ਫਿਕਰਮੰਦ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਚ ਸੁਧਾਰ ਹੋ ਰਿਹਾ ਹੈ। ਉਹ ਪਿਛਲੇ ਛੇ ਦਿਨਾਂ ਤੋਂ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹਨ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਿਹਤ ਹੁਣ ਹੌਲੀ-ਹੌਲੀ ਸੁਧਰ ਰਹੀ ਹੈ ਤੇ ਉਨ੍ਹਾਂ ਦੀਆਂ ਰਿਪੋਰਟਾਂ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ। ਉਹ ਪਿਛਲੇ ਛੇ ਦਿਨਾਂ ਤੋਂ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹਨ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਿਹਤ ਹੁਣ ਹੌਲੀ-ਹੌਲੀ ਸੁਧਰ ਰਹੀ ਹੈ ਤੇ ਉਨ੍ਹਾਂ ਦੀਆਂ ਰਿਪੋਰਟਾਂ ਵੀ ਸਹੀ ਆਈਆਂ ਹਨ। ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ। ਉਨ੍ਹਾਂ ਦੇ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।

ਇਸ ਦੌਰਾਨ ਰਾਜਪਾਲ ਨੇ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਬੇਹੱਦ ਚਿੰਤਤ ਸਨ। ਉਨ੍ਹਾਂ ਨੇ ਦੋ-ਤਿੰਨ ਵਾਰ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਉਨ੍ਹਾਂ ਨੇ ਕਿਹਾ ਕਿ ਹੈਲੀਕਾਪਟਰ ਤੋਂ ਉਤਰਦੇ ਹੀ ਮੈਨੂੰ ਉਨ੍ਹਾਂ ਦੀ ਸਿਹਤ ਬਾਰੇ ਦੱਸਣਾ। ਹੁਣ ਮੁੱਖ ਮੰਤਰੀ ਬਿਹਤਰ ਹੋ ਰਹੇ ਹਨ ਤੇ ਉਨ੍ਹਾਂ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਵਿੱਚ ਸੁਧਾਰ ਦਿਖਾਈ ਦਿੱਤਾ ਤੇ ਹੁਣ ਉਨ੍ਹਾਂ ਨੂੰ ਇੱਕ ਜਾਂ ਦੋ ਦਿਨ ਹਸਪਤਾਲ ਰੁਕਣ ਦੀ ਸਲਾਹ ਦਿੱਤੀ ਹੈ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਫਿਰੋਜ਼ਪੁਰ ਫੇਰੀ ਤੋਂ ਬਾਅਦ ਸਿਹਤ ਵਿਗੜ ਗਈ ਸੀ। ਦੋ ਸਤੰਬਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ 3 ਸਤੰਬਰ ਦੀ ਰਾਤ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। 4 ਸਤੰਬਰ ਦੀ ਸਵੇਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਲਈ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਪਹੁੰਚੇ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕੇਜਰੀਵਾਲ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਸੀ। 5 ਸਤੰਬਰ ਦੀ ਸ਼ਾਮ ਨੂੰ ਜਦੋਂ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਤਾਂ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਕਾਰਨ ਸ਼ੁੱਕਰਵਾਰ ਸ਼ਾਮ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵੀ ਮੁਲਤਵੀ ਕਰਨੀ ਪਈ।

ਇਸ ਮੌਕੇ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਪੰਜਾਬ ਦਾ ਦੌਰਾ ਕੀਤਾ ਸੀ ਤੇ 1600 ਕਰੋੜ ਰੁਪਏ ਦੀ ਟੋਕਨ ਰਾਸ਼ੀ ਦਾ ਐਲਾਨ ਕੀਤਾ ਸੀ। ਬਾਕੀ ਰਕਮ ਵੱਖ-ਵੱਖ ਏਜੰਸੀਆਂ ਦੁਆਰਾ ਮੁਲਾਂਕਣ ਤੋਂ ਬਾਅਦ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ 100% ਮੁਆਵਜ਼ਾ ਮਿਲੇਗਾ। ਪ੍ਰਧਾਨ ਮੰਤਰੀ ਨੇ ਇਹ ਯਕੀਨੀ ਬਣਾਇਆ ਹੈ ਕਿ ਕੋਈ ਕਮੀ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਬਾਰੇ ਸਕਾਰਾਤਮਕ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੇਖਿਆ ਕਿ ਪੰਜਾਬ ਨੂੰ ਹਿਮਾਚਲ ਨਾਲੋਂ ਜ਼ਿਆਦਾ ਨੁਕਸਾਨ ਹੋਇਆ ਹੈ। ਖਾਸ ਕਰਕੇ ਚਾਰ-ਪੰਜ ਜ਼ਿਲ੍ਹਿਆਂ ਵਿੱਚ ਕਾਫੀ ਤਬਾਹੀ ਮੱਚੀ ਹੈ। ਕੁਝ ਨੁਕਸਾਨ ਘੱਗਰ ਨਦੀ ਕਾਰਨ ਵੀ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨੁਕਸਾਨ ਦਾ ਮੁਲਾਂਕਣ ਕਰ ਰਹੀਆਂ ਹਨ। ਇਸ ਵਿੱਚ ਡੀਸੀ ਤੇ ਹੋਰ ਰਿਪੋਰਟਾਂ ਦੇ ਆਧਾਰ 'ਤੇ ਫਸਲਾਂ, ਜਾਨਵਰਾਂ ਤੇ ਘਰਾਂ ਨੂੰ ਹੋਏ ਨੁਕਸਾਨ ਦੀ ਜਾਂਚ ਕੀਤੀ ਜਾਵੇਗੀ। ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਟੋਕਨ ਮਨੀ ਤੋਂ ਇਲਾਵਾ ਬਾਕੀ ਰਕਮ ਬਾਅਦ ਵਿੱਚ ਆਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਭਵਿੱਖ ਵਿੱਚ ਸਾਰੇ ਜ਼ਰੂਰੀ ਸਰੋਤ ਉਪਲਬਧ ਕਰਵਾਏ ਜਾਣਗੇ ਤਾਂ ਜੋ ਹਰ ਸਥਿਤੀ ਨਾਲ ਆਸਾਨੀ ਨਾਲ ਨਜਿੱਠਿਆ ਜਾ ਸਕੇ।

ਟਾਪ ਹੈਡਲਾਈਨ

Sukhbir Badal ਨੂੰ 9 ਸਾਲ ਪੁਰਾਣੇ ਮਾਣਹਾਨੀ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਪੜ੍ਹੋ ਪੂਰਾ ਮਾਮਲਾ 
Sukhbir Badal ਨੂੰ 9 ਸਾਲ ਪੁਰਾਣੇ ਮਾਣਹਾਨੀ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਪੜ੍ਹੋ ਪੂਰਾ ਮਾਮਲਾ 
CM ਭਗਵੰਤ ਮਾਨ ਦੇ ਸਿਆਸੀ ਸਫ਼ਰ ’ਤੇ ਬਣੀ ਡਾਕੂਮੈਂਟਰੀ ‘ਸਤੌਜ ਤੋਂ ਸੰਸਦ’, 30 ਅਗਸਤ ਨੂੰ ਹੋਵੇਗੀ ਰਿਲੀਜ਼
CM ਭਗਵੰਤ ਮਾਨ ਦੇ ਸਿਆਸੀ ਸਫ਼ਰ ’ਤੇ ਬਣੀ ਡਾਕੂਮੈਂਟਰੀ ‘ਸਤੌਜ ਤੋਂ ਸੰਸਦ’, 30 ਅਗਸਤ ਨੂੰ ਹੋਵੇਗੀ ਰਿਲੀਜ਼
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget