ਸੀਐਮ ਭਗਵੰਤ ਮਾਨ ਨੂੰ ਡੀਸੀਪੀ ਤੇ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਕਰਨ ਲਈ MLA ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰ ਡੀਸੀਪੀ ਨੂੰ ਕਿਉਂ ਚੁਣਿਆ: ਖਹਿਰਾ
ਜਲੰਧਰ ਵਿੱਚ ਜਾਇਦਾਦ ਦੇ ਵਿਵਾਦ ਵਿੱਚ ਡੀਸੀਪੀ ਤੇ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਕਰਨ ਲਈ ਆਪਣੇ ਵਿਧਾਇਕ ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰ ਉਨ੍ਹਾਂ ਨੇ ਡੀਸੀਪੀ ਨੂੰ ਸਜ਼ਾ ਦੇਣ ਲਈ ਚੁਣਿਆ ਹੈ!
ਚੰਡੀਗੜ੍ਹ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕ ਰਮਨ ਅਰੋੜਾ ਤੇ ਡੀਸੀਪੀ ਨਰੇਸ਼ ਡੋਗਰਾ ਵਿਵਾਦ 'ਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਦਾ ਸੱਚਮੁੱਚ ਮਤਲਬ “ਬਦਲਾਵ” ਸੀ ਤਾਂ ਉਨ੍ਹਾਂ ਨੂੰ ਜਲੰਧਰ ਵਿੱਚ ਜਾਇਦਾਦ ਦੇ ਵਿਵਾਦ ਵਿੱਚ ਡੀਸੀਪੀ ਤੇ ਮਹਿਲਾ ਡਾਕਟਰ ਨਾਲ ਦੁਰਵਿਵਹਾਰ ਕਰਨ ਲਈ ਆਪਣੇ ਵਿਧਾਇਕ ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰ ਉਨ੍ਹਾਂ ਨੇ ਡੀਸੀਪੀ ਨੂੰ ਸਜ਼ਾ ਦੇਣ ਲਈ ਚੁਣਿਆ ਹੈ! ਖਹਿਰਾ ਨੇ ਸਵਾਲ ਕੀਤਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਤੋਂ ਇਹ ਕਿਹੜੀ ਵੱਖਰੀ ਕਾਰਵਾਈ ਹੈ? ਉਹ ਸਰਾਰੀ ਮੰਤਰੀ ਬਾਰੇ ਚੁੱਪ ਕਿਉਂ ਹਨ?
If @BhagwantMann genuinely meant “Badlav”he should have punished his Mla for abusing Dcp & arm twisting lady doc in d Jalandhar petty property dispute but he’s chosen to punish d Dcp!What different action is this from traditional party govts?Why’s he silent about Sarari Minister? pic.twitter.com/dFRDVyVg1r
— Sukhpal Singh Khaira (@SukhpalKhaira) September 23, 2022
ਜ਼ਿਕਰਯੋਗ ਹੈ ਕਿ ਜਲੰਧਰ 'ਚ ਇਕ ਜਾਇਦਾਦ ਨੂੰ ਲੈ ਕੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਅਤੇ 'ਆਪ' ਵਿਧਾਇਕ ਵਿਚਾਲੇ ਝੜਪ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਨਾਲ ਪੰਜਾਬ ਦੀ ਸਿਆਸਤ ’ਚ ਹਲਚਲ ਮਚ ਗਈ ਸੀ। ਇਸ ਵੀਡੀਓ ਨੂੰ ਲੈ ਕੇ ਹਰ ਪਾਸੇ ਹੰਗਾਮਾ ਹੋ ਗਿਆ ਸੀ। ਇਸ ਵੀਡੀਓ ’ਚ ਡੀ. ਸੀ. ਪੀ. ਨੂੰ ਜ਼ਮੀਨ 'ਤੇ ਲੇਟਿਆ ਅਤੇ ਕੁੱਟਿਆ ਹੋਇਆ ਦਿਖਾਇਆ ਗਿਆ ਹੈ।