CM Bhagwant Mann: ਪੰਜਾਬ ਨੂੰ ਪੂਰੀ ਦੁਨੀਆ ਦੇ ਨਕਸ਼ੇ 'ਤੇ ਉਭਾਰਨ ਲਈ 'ਟੂਰਿਜ਼ਮ ਸਮਿਟ' ਕਰਵਾਉਣ ਜਾ ਰਹੇ...ਸੀਐਮ ਮਾਨ ਨੇ ਦਿੱਤਾ ਖੁੱਲ੍ਹਾ ਸੱਦਾ
Punjab News: ਪੰਜਾਬ ਸਰਕਾਰ ਨੂੰ ਇਸ ਵਿੱਚ ਵੱਡੇ ਨਿਵੇਸ਼ ਦੀ ਵੀ ਉਮੀਦ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਦ ਲਾਈਵ ਹੋ ਕੇ 'ਟੂਰਿਜ਼ਮ ਸਮਿਟ' ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
CM Bhagwant Mann: ਪੰਜਾਬ ਵਿੱਚ 11, 12, 13 ਸਤੰਬਰ ਨੂੰ 'ਟੂਰਿਜ਼ਮ ਸਮਿਟ' ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੂੰ ਇਸ ਵਿੱਚ ਵੱਡੇ ਨਿਵੇਸ਼ ਦੀ ਵੀ ਉਮੀਦ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੁਦ ਲਾਈਵ ਹੋ ਕੇ 'ਟੂਰਿਜ਼ਮ ਸਮਿਟ' ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਸੀਐਮ ਭਗਵੰਤ ਮਾਨ ਨੇ ਲਾਈਵ ਹੁੰਦਿਆਂ ਲਿਖਿਆ ਮੇਜ਼ਬਾਨ ਪੰਜਾਬ ਤੁਹਾਡਾ ਕਰ ਰਿਹਾ ਹੈ ਅੱਖਾਂ ਵਿਛਾਅ ਕੇ ਇੰਤਜ਼ਾਰ!...ਪੰਜਾਬ ਨੂੰ ਪੂਰੀ ਦੁਨੀਆ ਦੇ ਨਕਸ਼ੇ 'ਤੇ ਉਭਾਰਨ ਲਈ ਮਿਤੀ 11, 12, 13 ਸਤੰਬਰ ਨੂੰ 'ਟੂਰਿਜ਼ਮ ਸਮਿਟ' ਕਰਵਾਉਣ ਜਾ ਰਹੇ ਹਾਂ.. ਇਸ ਸਮਿਟ ਦਾ ਹਿੱਸਾ ਬਣਨ ਲਈ ਬਤੌਰ ਮੁੱਖ ਮੰਤਰੀ ਮੇਰੇ ਵੱਲੋਂ ਤੁਹਾਨੂੰ ਸੱਦਾ...Live
ਮੇਜ਼ਬਾਨ ਪੰਜਾਬ ਤੁਹਾਡਾ ਕਰ ਰਿਹਾ ਹੈ ਅੱਖਾਂ ਵਿਛਾਅ ਕੇ ਇੰਤਜ਼ਾਰ!...
— Bhagwant Mann (@BhagwantMann) September 10, 2023
ਪੰਜਾਬ ਨੂੰ ਪੂਰੀ ਦੁਨੀਆ ਦੇ ਨਕਸ਼ੇ 'ਤੇ ਉਭਾਰਨ ਲਈ ਮਿਤੀ 11, 12, 13 ਸਤੰਬਰ ਨੂੰ 'ਟੂਰਿਜ਼ਮ ਸਮਿਟ' ਕਰਵਾਉਣ ਜਾ ਰਹੇ ਹਾਂ.. ਇਸ ਸਮਿਟ ਦਾ ਹਿੱਸਾ ਬਣਨ ਲਈ ਬਤੌਰ ਮੁੱਖ ਮੰਤਰੀ ਮੇਰੇ ਵੱਲੋਂ ਤੁਹਾਨੂੰ ਸੱਦਾ...Live https://t.co/BY9OfXyFJ4
ਸੂਤਰਾਂ ਮੁਤਾਬਕ ਪੰਜਾਬ ਦੇ ਮੁਹਾਲੀ ਵਿੱਚ 11 ਤੋਂ 13 ਸਤੰਬਰ ਤੱਕ ਪਹਿਲੇ 3 ਦਿਨਾਂ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਰਾਹੀਂ ਵੱਡੇ ਨਿਵੇਸ਼ ਦੀਆਂ ਸੰਭਾਵਨਾਵਾਂ ਹਨ। ਇਸ ਰਾਹੀਂ ਮੁਹਾਲੀ ਵਿੱਚ ਵੀ ਵੱਡੇ ਪ੍ਰਾਜੈਕਟ ਲਾਏ ਜਾ ਸਕਦੇ ਹਨ। ਵੰਡਰਲਾ ਗਰੁੱਪ 500 ਕਰੋੜ ਰੁਪਏ ਦਾ ਨਿਵੇਸ਼ ਕਰਕੇ ਮੋਹਾਲੀ ਵਿੱਚ ਥੀਮ ਪਾਰਕ ਤੇ ਵਾਟਰ ਸਪੋਰਟਸ ਸਥਾਪਤ ਕਰ ਸਕਦਾ ਹੈ।
ਪੰਜਾਬ ਸਰਕਾਰ ਨੂੰ ਪਹਿਲੇ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਵਿੱਚ ਸੂਬੇ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਉਦਯੋਗਪਤੀਆਂ ਦੀ ਸ਼ਮੂਲੀਅਤ ਦੀ ਉਮੀਦ ਹੈ। ਵੰਡਰਲਾ ਗਰੁੱਪ ਤੋਂ ਇਲਾਵਾ, ਕਲੱਬ ਮਹਿੰਦਰਾ ਵੀ ਮੁਹਾਲੀ ਜਾਂ ਇਸ ਦੇ ਆਸ-ਪਾਸ ਕਿਸੇ ਬਿਹਤਰ ਥਾਂ ਦੀ ਤਲਾਸ਼ ਕਰ ਰਿਹਾ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਵਿੱਚ ਥੀਮ ਪਾਰਕ ਤੇ ਵਾਟਰ ਸਪੋਰਟਸ ਪ੍ਰਾਜੈਕਟ ਸਮੇਤ ਹੋਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਮਿਲ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।