ਪੜਚੋਲ ਕਰੋ

ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਪਿੰਡਾਂ ਦੇ ਕਾਨੂੰਨ ਹੱਥਾਂ 'ਚ ਲੈਣ ਲਈ ਮਜ਼ਬੂਰ ਹੋਏ ਲੋਕ : ਹਰਪਾਲ ਚੀਮਾ

ਹਰਪਾਲ ਸਿੰਘ ਚੀਮਾ ਨੇ ਕਿਹਾ ਕਾਂਗਰਸ ਅਤੇ ਪਿਛਲੀ ਬਾਦਲ ਸਰਕਾਰ ਦੀਆਂ ਨਲਾਇਕੀਆਂ ਕਾਰਨ ਪਿੰਡਾਂ ਦੇ ਲੋਕ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਲਈ ਮਜ਼ਬੂਰ ਹੋ ਰਹੇ ਹਨ।

ਚੰਡੀਗੜ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਿੰਡ ਕਾਲਝਰਾਨੀ ਦੇ ਵਸਨੀਕਾਂ ਵੱਲੋਂ ਨਸ਼ਾ ਸਮਗਰਲਰਾਂ ਦੀਆਂ ਲੱਤਾਂ ਤੋੜਨ ਦੇ ਐਲਾਨ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਾਂਗਰਸ ਅਤੇ ਪਿਛਲੀ ਬਾਦਲ ਸਰਕਾਰ ਦੀਆਂ ਨਲਾਇਕੀਆਂ ਕਾਰਨ ਪਿੰਡਾਂ ਦੇ ਲੋਕ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਲਈ ਮਜ਼ਬੂਰ ਹੋ ਰਹੇ ਹਨ। ਚੀਮਾ ਨੇ ਪਿੰਡ ਕਾਲਝਰਾਨੀ ਸਮੇਤ ਪੰਜਾਬਵਾਸੀਆਂ ਨੂੰ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕਦਮ ਨਾ ਚੁਕਣ ਦੀ ਅਪੀਲ ਕਰਦਿਆਂ ਕਿਹਾ ਕਿ 10 ਮਾਰਚ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਵੇਗੀ ਅਤੇ 'ਆਪ' ਦੀ ਸਰਕਾਰ ਆਪਣੀ ਜ਼ਿੰਮੇਵਾਰੀ ਸਮਝ ਕੇ ਪੰਜਾਬ ਵਿਚੋਂ ਨਸ਼ਾ ਮਾਫੀਆ ਖ਼ਤਮ ਕਰੇਗੀ ਅਤੇ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਫ਼ੈਸਲੇ ਕਰੇਗੀ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ 'ਚ ਰਾਜ ਕਰਦੀਆਂ ਰਹੀਆਂ ਰਿਵਾਇਤੀ ਸਿਆਸੀ ਧਿਰਾਂ ਕਾਂਗਰਸ, ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾਂ ਹੀ ਲੋਕ ਭਾਵਨਾਵਾਂ ਦੇ ਖਿਲਾਫ਼ ਫ਼ੈਸਲੇ ਕੀਤੇ ਹਨ। ਰਿਵਾਇਤੀ ਪਾਰਟੀਆਂ ਨਸ਼ੇ ਖ਼ਤਮ ਕਰਨ ਦੇ ਵਾਅਦੇ ਕਰਕੇ ਸਰਕਾਰਾਂ ਬਣਾਉਂਦੀਆਂ ਰਹੀਆਂ, ਪਰ ਸਰਕਾਰ ਬਣਾ ਕੇ ਨਸ਼ਾ ਮਾਫੀਆ ਨੂੰ ਸਰਪ੍ਰਸਤੀ ਦੇ ਕੇ ਲੋਕਾਂ ਦੇ ਜੀਵਨ ਅਤੇ ਭਾਵਨਾਵਾਂ ਨਾਲ ਖਿਲਵਾੜ ਕਰਦੀਆਂ ਰਹੀਆਂ ਹਨ।
 
ਉਨਾਂ ਕਿਹਾ ਕਿ ਪਿੰਡ ਕਾਲਝਰਾਨੀ ਜ਼ਿਲਾ ਬਠਿੰਡਾ ਦਾ ਪ੍ਰਸਿੱਧ ਪਿੰਡ ਹੈ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ਿਲਾ ਬਠਿੰਡਾ ਨੂੰ ਵਿਕਸਤ ਹੋਣ ਦਾ ਦਾਅਵਾ ਕਰਦੇ ਆ ਰਹੇ ਹਨ। ਕਰੀਬ 20 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣੇ ਇਲਾਕਿਆਂ ਵਿੱਚੋਂ ਨਸ਼ਿਆਂ ਦਾ ਜਾਲ ਖ਼ਤਮ ਨਹੀਂ ਕਰ ਸਕੇ, ਇਸ ਲਈ ਪਿੰਡ ਕਾਲਝਰਾਨੀ ਦੇ ਵਸਨੀਕਾਂ ਨੂੰ ਨਸ਼ੇ ਸਮਗਰਲਰਾਂ ਖਿਲਾਫ਼ ਆਪਣੇ ਪੱਧਰ 'ਤੇ ਕਾਰਵਾਈ ਕਰਨ ਦਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਵਿੱਚ ਨਸ਼ੇ ਦਾ ਲੱਕ ਤੋੜਨ ਦਾ ਐਲਾਨ ਕੀਤਾ ਸੀ, ਪਰ ਨਸ਼ੇ ਦੀ ਸਪਲਾਈ ਅਤੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਉਨਾਂ ਕਿਹਾ ਕਿ ਰਿਵਾੲਤੀ ਪਾਰਟੀਆਂ ਦੀਆਂ ਨਸ਼ਾ ਸਮਗਲਰਾਂ ਨਾਲ ਮਿਲੀਭੁਗਤ ਅਤੇ ਸਰਪ੍ਰਸਤੀ ਕਾਰਨ ਪੰਜਾਬ 'ਚ ਨਸ਼ੇ ਦਾ ਕਹਿਰ ਜਾਰੀ ਹੈ ਅਤੇ ਸਿਆਸੀ ਦਖਲਅੰਦਾਜੀ ਕਾਰਨ ਪੰਜਾਬ ਪੁਲੀਸ ਵੀ ਨਸ਼ਾ ਸਮਗਲਰਾਂ ਖਿਲਾਫ਼ ਕਾਰਵਾਈ ਕਰਨ ਤੋਂ ਕੰਨੀਂ ਕਤਰਾ ਰਹੀ ਹੈ, ਜਿਸ ਕਾਰਨ ਲੋਕਾਂ ਦਾ ਪੁਲੀਸ 'ਤੇ ਵਿਸ਼ਵਾਸ਼ ਨਹੀਂ ਰਿਹਾ। ਇਸ ਕਾਰਨ ਪਿੰਡ ਕਾਲਝਰਾਨੀ ਵਾਂਗ ਪੰਜਾਬ ਦੇ ਲੋਕ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਕਾਨੂੰਨ ਆਪਣੇ ਹੱਥਾਂ 'ਚ ਲੈਣ ਲੱਗੇ ਹਨ।

ਚੀਮਾ ਨੇ ਪਿੰਡ ਕਾਲਝਰਾਨੀ ਸਮੇਤ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਵਿੱਚ ਵਿਸ਼ਵਾਸ਼ ਰੱਖਣ ਅਤੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਤੋਂ ਗੁਰੇਜ਼ ਕਰਨ। ਉਨਾਂ ਭਰੋਸਾ ਦਿੱਤਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਨਸ਼ਾ ਮਾਫੀਆ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਨਸ਼ਾ ਮਾਫੀਆ ਨੂੰ ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਅਤੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Year Ender 2024: ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
Aishwarya Rai: ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
Twin Pregnancy: ਜੁੜਵਾਂ ਬੱਚੇ ਕਿਵੇਂ ਪੈਦਾ ਹੁੰਦੇ ? ਜਾਣੋ ਕਿਨ੍ਹਾਂ ਔਰਤਾਂ 'ਚ ਅਜਿਹਾ ਹੋਣ ਦੀ ਸਭ ਤੋਂ ਵੱਧ ਹੁੰਦੀ ਸੰਭਾਵਨਾ
ਜੁੜਵਾਂ ਬੱਚੇ ਕਿਵੇਂ ਪੈਦਾ ਹੁੰਦੇ ? ਜਾਣੋ ਕਿਨ੍ਹਾਂ ਔਰਤਾਂ 'ਚ ਅਜਿਹਾ ਹੋਣ ਦੀ ਸਭ ਤੋਂ ਵੱਧ ਹੁੰਦੀ ਸੰਭਾਵਨਾ
Advertisement
ABP Premium

ਵੀਡੀਓਜ਼

Lakha Sidhana VS Aap Punjab | ਲੱਖਾ ਸਿਧਾਣਾ ਤੇ ਅਮਿਤੋਜ਼ ਮਾਨ ਨੇ ਕਰ ਦਿੱਤਾ ਵੱਡਾ ਐਲਾਨ! |Abp Sanjhaਹਿੰਮਤ ਸੰਧੂ  ਨਾਲ ਰਵਿੰਦਰ ਗਰੇਵਾਲ ਦੀ ਧੀ ਦੇ ਵਿਆਹ ਦੇ ਖਾਸ ਪਲਾਂ ਦੀ ਝਲਕਸੋਨਮ ਬਾਜਵਾ ਹੁਣ ਬੋਲੀਵੁਡ 'ਚ ਕਰੇਗੀ Housefull , ਹੱਥ ਲੱਗਿਆ JackpotKolkata ਪੁੱਜੇ ਦਿਲਜੀਤ ਦੋਸਾਂਝ , ਹੁਣ ਹੋਏਗਾ ਬੰਗਾਲ 'ਚ ਧਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Year Ender 2024: ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
Aishwarya Rai: ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
Twin Pregnancy: ਜੁੜਵਾਂ ਬੱਚੇ ਕਿਵੇਂ ਪੈਦਾ ਹੁੰਦੇ ? ਜਾਣੋ ਕਿਨ੍ਹਾਂ ਔਰਤਾਂ 'ਚ ਅਜਿਹਾ ਹੋਣ ਦੀ ਸਭ ਤੋਂ ਵੱਧ ਹੁੰਦੀ ਸੰਭਾਵਨਾ
ਜੁੜਵਾਂ ਬੱਚੇ ਕਿਵੇਂ ਪੈਦਾ ਹੁੰਦੇ ? ਜਾਣੋ ਕਿਨ੍ਹਾਂ ਔਰਤਾਂ 'ਚ ਅਜਿਹਾ ਹੋਣ ਦੀ ਸਭ ਤੋਂ ਵੱਧ ਹੁੰਦੀ ਸੰਭਾਵਨਾ
ਪੀਐਮ ਕਿਸਾਨ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਕਰ ਲਓ ਆਹ ਕੰਮ, ਨਹੀਂ ਤਾਂ ਰੁੱਕ ਜਾਵੇਗੀ ਕਿਸ਼ਤ
ਪੀਐਮ ਕਿਸਾਨ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਕਰ ਲਓ ਆਹ ਕੰਮ, ਨਹੀਂ ਤਾਂ ਰੁੱਕ ਜਾਵੇਗੀ ਕਿਸ਼ਤ
Sports Breaking: ਕ੍ਰਿਕਟ 'ਚ ਮੈਚ ਫਿਕਸਿੰਗ ਮਾਮਲੇ ਨੂੰ ਲੈ ਮੱਚੀ ਤਰਥੱਲੀ, ਇਹ 3 ਦਿੱਗਜ ਕ੍ਰਿਕਟਰ ਗ੍ਰਿਫਤਾਰ; ਫੈਨਜ਼ ਨੂੰ ਲੱਗਿਆ ਝਟਕਾ
ਕ੍ਰਿਕਟ 'ਚ ਮੈਚ ਫਿਕਸਿੰਗ ਮਾਮਲੇ ਨੂੰ ਲੈ ਮੱਚੀ ਤਰਥੱਲੀ, ਇਹ 3 ਦਿੱਗਜ ਕ੍ਰਿਕਟਰ ਗ੍ਰਿਫਤਾਰ; ਫੈਨਜ਼ ਨੂੰ ਲੱਗਿਆ ਝਟਕਾ
1 ਜਨਵਰੀ ਤੋਂ ਵੱਧ ਜਾਣਗੀਆਂ ਇਨ੍ਹਾਂ ਬਾਈਕਸ ਦੀਆਂ ਕੀਮਤਾਂ, ਦਸੰਬਰ 'ਚ ਹੀ ਖਰੀਦ ਲਓ ਆਪਣੀ ਪਸੰਦੀਦਾ ਬਾਈਕਸ
1 ਜਨਵਰੀ ਤੋਂ ਵੱਧ ਜਾਣਗੀਆਂ ਇਨ੍ਹਾਂ ਬਾਈਕਸ ਦੀਆਂ ਕੀਮਤਾਂ, ਦਸੰਬਰ 'ਚ ਹੀ ਖਰੀਦ ਲਓ ਆਪਣੀ ਪਸੰਦੀਦਾ ਬਾਈਕਸ
ਪੰਜਾਬ-ਚੰਡੀਗੜ੍ਹ 'ਚ ਵਧੇਗੀ ਠੰਡ, 7 ਦਿਨ ਮੌਸਮ ਰਹੇਗਾ ਖੁਸ਼ਕ, ਤਾਪਮਾਨ 'ਚ ਆਵੇਗੀ ਗਿਰਾਵਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਵਧੇਗੀ ਠੰਡ, 7 ਦਿਨ ਮੌਸਮ ਰਹੇਗਾ ਖੁਸ਼ਕ, ਤਾਪਮਾਨ 'ਚ ਆਵੇਗੀ ਗਿਰਾਵਟ, ਜਾਣੋ ਆਪਣੇ ਸ਼ਹਿਰ 'ਚ ਮੌਸਮ ਦਾ ਹਾਲ
Embed widget