ਪੜਚੋਲ ਕਰੋ
(Source: ECI/ABP News)
ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ‘ਚ ਜਿੱਤ ਲਈ ਸਟੇਜ ‘ਤੇ ਲਗਵਾਏ ਠੁਮਕੇ
ਪੰਜਾਬ ਦੇ ਚਾਰ ਵਿਧਾਨਸਭਾ ਖੇਤਰਾਂ ‘ਚ ਜ਼ਿਮਨੀ ਚੋਣਾਂ ਦੇ ਦੌਰਾਨ ਸਿਆਸੀ ਪਾਰਾ ਚੜਿਆ ਹੋਇਆ ਹੈ। ਅਜਿਹੇ ‘ਚ ਹਰ ਪਾਰਟੀ ਵੋਟਰਾਂ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਅਤੇ ਉਮੀਦਵਾਰ ਤਰ੍ਹਾਂ-ਤਰ੍ਹਾਂ ਦੇ ਪਾਪੜ ਬੇਲ ਰਹੇ ਹਨ।
![ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ‘ਚ ਜਿੱਤ ਲਈ ਸਟੇਜ ‘ਤੇ ਲਗਵਾਏ ਠੁਮਕੇ Congress candidates wrap up on stage to win elections in punjab ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ‘ਚ ਜਿੱਤ ਲਈ ਸਟੇਜ ‘ਤੇ ਲਗਵਾਏ ਠੁਮਕੇ](https://static.abplive.com/wp-content/uploads/sites/5/2019/10/16095454/ELECTION-DANCE-STAGE.jpg?impolicy=abp_cdn&imwidth=1200&height=675)
ਕਪੂਰਥਲਾ: ਪੰਜਾਬ ਦੇ ਚਾਰ ਵਿਧਾਨਸਭਾ ਖੇਤਰਾਂ ‘ਚ ਜ਼ਿਮਨੀ ਚੋਣਾਂ ਦੇ ਦੌਰਾਨ ਸਿਆਸੀ ਪਾਰਾ ਚੜਿਆ ਹੋਇਆ ਹੈ। ਅਜਿਹੇ ‘ਚ ਹਰ ਪਾਰਟੀ ਵੋਟਰਾਂ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਅਤੇ ਉਮੀਦਵਾਰ ਤਰ੍ਹਾਂ-ਤਰ੍ਹਾਂ ਦੇ ਪਾਪੜ ਬੇਲ ਰਹੇ ਹਨ। ਹਾਲ ਹੀ ‘ਚ ਤਾਜ਼ਾ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਤੋਂ ਸਾਹਮਣੇ ਆਇਆ ਹੈ। ਜਿੱਥੇ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਵੋਟਰਾਂ ਨੂੰ ਖੁਸ਼ ਕਰਨ ਦੇ ਲਈ ਸਟੇਜ ‘ਤੇ ਠੁਮਕੇ ਲਗਵਾਣੇ ਪਏ।
ਫਗਵਾੜਾ ਦੇ ਓਨਕਾਰ ਨਗਰ ‘ਚ ਜ਼ਿਆਦਾਤਰ ਪਰਵਾਸੀ ਭਾਰਤੀ ਰਹਿਮਦੇ ਹਨ। ਜਿਸ ਦੇ ਚਲਦੇ ਉਮੀਦਵਾਰ ਬਲਵਿੰਦਰ ਨੇ ਭੋਜਪੁਰੀ ਫੇਮਸ ਗਾਇਕਾ ਖੁਸ਼ਬੂ ਤਿਵਾਰੀ ਨੂੰ ਬੁਲਾਇਆ ਅਤੇ ਉਸ ਦੌਰਾਨ ਸਟੇਜ ‘ਤੇ ਡਾਂਸਰਸ ਤੋਂ ਠੁਮਕੇ ਲੱਗਵਾਏ। ਇਸ ਸਟੇਜ ‘ਤੇ ਮੁਖ ਮਹਿਮਾਨ ਵੱਜੋਂ ਕੈਬਿਨਟ ਮੰਤਰੀ ਸ਼ਾਮ ਸੁੰਦਰ ਅਰੋੜਾ ਮੌਜੂਦ ਸੀ। ਜਿਨ੍ਹਾਂ ਤੋਂ ਚੋਣਾਂ ‘ਚ ਲੜਣ ਦੇ ਮੁੱਦਿਆਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਪਿਛਲੇ ਢਾਈ ਸਾਲ ਦੇ ਵਿਕਾਸ ਕੰਮਾਂ ਦੀ ਗੱਲ ਕੀਤੀ।
ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਸਟੇਜ ‘ਤੇ ਲਗਵਾਏ ਠੁਮਕਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਸਵਾਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ‘ਚ ਉਨ੍ਹਾਂ ਨੇ ਖੁਦ ਮਨਿਆ ਕਿ ਇਹ ਗਲਤ ਹੈ। ਇਹੀ ਨਹੀਂ ਇਸ ਦੌਰਾਨ ਪੰਜਾਬ ਪੁਲਿਸ ਨੇ ਵੀ ਲੋਕਾਂ ਬੈਠ ਕੇ ਪ੍ਰੋਗ੍ਰਾਮ ਵੇਖਣ ਦੀ ਅਪੀਲ ਕੀਤੀ ਪਰ ਜਿਨ੍ਹਾਂ ਲੋਕਾਂ ਨੇ ਗੱਲ ਨਹੀਂ ਮੰਨੀ ਤਾਂ ਉਨ੍ਹਾਂ ਨਾਲ ਥੋੜਾ ਸਖ਼ਤ ਰਵਈਆ ਵਰਤਿਆ ਗਿਆ।
![ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ‘ਚ ਜਿੱਤ ਲਈ ਸਟੇਜ ‘ਤੇ ਲਗਵਾਏ ਠੁਮਕੇ](https://static.abplive.com/wp-content/uploads/sites/5/2019/10/16095326/PUNJAB-STAGE-2.jpg)
![ਕਾਂਗਰਸੀ ਉਮੀਦਵਾਰਾਂ ਨੇ ਚੋਣਾਂ ‘ਚ ਜਿੱਤ ਲਈ ਸਟੇਜ ‘ਤੇ ਲਗਵਾਏ ਠੁਮਕੇ](https://static.abplive.com/wp-content/uploads/sites/5/2019/10/16095655/ELECTION-DANCE-STAGE-1.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)