![ABP Premium](https://cdn.abplive.com/imagebank/Premium-ad-Icon.png)
Shashi Tharoor: ਕਾਂਗਰਸ MP ਸ਼ਸ਼ੀ ਥਰੂਰ ਨੇ ਰੱਜ ਕੇ ਕੀਤੀ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਤਾਰੀਫ, ਬੋਲੇ- 'ਉਹ ਸਿੰਘ ਇਜ਼ ਕਿੰਗ'
Shashi Tharoor Praises Gurjeet SIngh Aujla: ਸ਼ਸ਼ੀ ਥਰੂਰ ਨੇ ਕਿਹਾ, ਸਦਨ 'ਚ ਦਾਖਲ ਹੋਏ ਦੋਸ਼ੀਆਂ ਦਾ ਸਾਹਮਣਾ ਕਰਨ ਲਈ ਮੈਂ ਉਨ੍ਹਾਂ ਦੀ ਤਾਰੀਫ ਕਰਦਾ ਹਾਂ। 'ਸਿੰਘ ਇਜ਼ ਕਿੰਗ'! ਤੁਸੀਂ ਕਮਾਲ ਹੋ ਔਜਲਾ, ਤੁਸੀਂ ਬਹੁਤ ਬਹਾਦਰ ਹੋ।
![Shashi Tharoor: ਕਾਂਗਰਸ MP ਸ਼ਸ਼ੀ ਥਰੂਰ ਨੇ ਰੱਜ ਕੇ ਕੀਤੀ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਤਾਰੀਫ, ਬੋਲੇ- 'ਉਹ ਸਿੰਘ ਇਜ਼ ਕਿੰਗ' congress mp shashi tharoor praises amritsar mp gurjeet singh aujla says singh is king Shashi Tharoor: ਕਾਂਗਰਸ MP ਸ਼ਸ਼ੀ ਥਰੂਰ ਨੇ ਰੱਜ ਕੇ ਕੀਤੀ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਤਾਰੀਫ, ਬੋਲੇ- 'ਉਹ ਸਿੰਘ ਇਜ਼ ਕਿੰਗ'](https://feeds.abplive.com/onecms/images/uploaded-images/2023/12/14/5f6620525d029982c7be4d3a8d9248f21702550259639469_original.png?impolicy=abp_cdn&imwidth=1200&height=675)
Shashi Tharoor Praises Gurjeet SIngh Aujla: ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਪਾਰਟੀ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਰੱਜ ਕੇ ਤਾਰੀਫ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਔਜਲਾ ਨੇ ਪਾਰਲੀਮੈਂਟ ਵਿੱਚ ਦਾਖ਼ਲ ਹੋਏ ਮੁਲਜ਼ਮਾਂ ਨੂੰ ਫੜਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਸਿੰਘ ਇਜ਼ ਕਿੰਗ ਹਨ ਹਨ। ਦੱਸ ਦਈਏ ਕਿ ਲੋਕ ਸਭਾ 'ਚ ਦਾਖਲ ਹੋਏ ਦੋਸ਼ੀਆਂ ਨੂੰ ਸਭ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਫੜਿਆ ਸੀ।
ਸ਼ਸ਼ੀ ਥਰੂਰ ਨੇ ਔਜਲਾ ਦੀ ਤਾਰੀਫ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਕਿ ਸੰਸਦ 'ਚ ਦਾਖਲ ਹੋਏ ਦੋਸ਼ੀਆਂ ਦਾ ਮੁਕਾਬਲਾ ਕਰਨ ਲਈ ਮੈਂ ਉਨ੍ਹਾਂ ਦੀ ਤਾਰੀਫ ਕਰਦਾ ਹਾਂ। 'ਸਿੰਘ ਇਜ਼ ਕਿੰਗ'! ਤੁਸੀਂ ਕਮਾਲ ਹੋ ਔਜਲਾ, ਤੁਸੀਂ ਬਹੁਤ ਬਹਾਦਰ ਹੋ।
Singh is King! Awesome Aujla, my brave colleague, who confronted the intruder in the Lok Sabha.... https://t.co/eTRdWQWML2
— Shashi Tharoor (@ShashiTharoor) December 13, 2023
ਦੱਸ ਦਈਏ ਕਿ ਸੰਸਦ 'ਤੇ ਅੱਤਵਾਦੀ ਹਮਲੇ ਦੀ ਬਰਸੀ ਵਾਲੇ ਦਿਨ ਬੁੱਧਵਾਰ ਨੂੰ ਸੁਰੱਖਿਆ 'ਚ ਸੰਨ੍ਹ ਦੀ ਘਟਨਾ 18 ਮਹੀਨਿਆਂ ਦੀ ਪਲਾਨਿੰਗ ਦਾ ਨਤੀਜਾ ਸੀ। ਹਮਲੇ ਨੂੰ ਅੰਜਾਮ ਦੇਣ ਵਾਲੇ ਸਾਰੇ ਦੋਸ਼ੀ ਅਲੱਗ ਅਲੱਗ ਸੂਬਿਆਂ ਦੇ ਹਨ. ਪਰ ਇਨ੍ਹਾਂ ਸਾਰਿਆਂ ਦਾ ਇੱਕ ਕੌਮਨ ਲੰਿਕ ਹੈ, 'ਭਗਤ ਸਿੰਘ ਫੈਨ ਕਲੱਬ' ਨਾਂ ਦਾ ਇੱਕ ਸੋਸ਼ਲ ਮੀਡੀਆ ਪੇਜ।
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਵਿਅਕਤੀ ਦਰਸ਼ਕ ਗੈਲਰੀ ਤੋਂ ਸਦਨ ਦੇ ਅੰਦਰ ਛਾਲਾਂ ਮਾਰਦੇ ਹੋਏ, ਨਾਅਰੇਬਾਜ਼ੀ ਕਰਦੇ ਹੋਏ 'ਕੇਨ' ਰਾਹੀਂ ਪੀਲਾ ਧੂੰਆਂ ਫੈਲਾ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਦੋਵਾਂ ਨੂੰ ਫੜ ਲਿਆ ਗਿਆ।
ਇਸ ਦਰਮਿਆਨ ਸੰਸਦ ਦੇ ਬਾਹਰ ਨੀਲਮ ਆਜ਼ਾਦ ਤੇ ਅਮੋਲ ਸ਼ਿੰਦੇ ਨੇ ਪੀਲੇ ਤੇ ਲਾਲ ਧੂੰਏ ਵਾਲੇ ਕੈਨ ਦਾ ਇਸਤੇਮਾਲ ਕੀਤਾ ਅਤੇ ਤਾਨਾਸ਼ਾਹੀ ਦੇ ਖਿਲਾਫ ਨਾਅਰੇ ਲਗਾਏ। ਸ਼ਰਮਾ ਲਖਨਊ ਦੇ ਰਹਿਣ ਵਾਲਾ ਹੈ ਅਤੇ ਮਨੋਰੰਜਨ, ਮੈਸੂਰ ਦੇ ਰਹਿਣ ਵਾਲਾ ਹੈ। ਨੀਲਮ ਹਰਿਆਣਾ ਦੇ ਜੀਂਦ ਦੀ ਰਹਿਣ ਵਾਲੀ ਹੈ ਅਤੇ ਸ਼ਿੰਦੇ ਮਹਾਰਾਸ਼ਟਰ ਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)