ਪੜਚੋਲ ਕਰੋ

Coronavirus: ਪੰਜਾਬ 'ਚ ਮੁੜ ਬੇਕਾਬੂ ਹੋ ਰਿਹਾ ਕੋਰੋਨਾ! 113 ਲੋਕਾਂ ਦੀ ਹੋ ਚੁੱਕੀ ਮੌਤ, 2344 ਐਕਟਿਵ ਕੋਰੋਨਾ ਮਰੀਜ਼

ਵੱਖ-ਵੱਖ ਜ਼ਿਲ੍ਹਿਆਂ 'ਚ 98 ਮਰੀਜ਼ ਆਕਸੀਜਨ ਸਪੋਰਟ 'ਤੇ ਹਨ, ਜਦਕਿ 32 ਮਰੀਜ਼ਾਂ ਨੂੰ ICU 'ਚ ਸ਼ਿਫਟ ਕੀਤਾ ਗਿਆ ਹੈ, 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਸੂਬੇ 'ਚ ਇਸ ਸਮੇਂ 2344 ਐਕਟਿਵ ਮਰੀਜ਼ ਹਨ

ਚੰਡੀਗੜ੍ਹ: ਕੋਰੋਨਾਵਾਇਰਸ ਦਾ ਕਹਿਰ ਇੱਕ ਵਾਰ ਫੇਰ ਤੋਂ ਪੰਜਾਬ 'ਚ ਵਧ ਰਿਹਾ ਹੈ। ਪਿਛਲੇ ਸਾਢੇ 4 ਮਹੀਨਿਆਂ 'ਚ ਇੱਥੇ ਕੋਰੋਨਾ ਨਾਲ 113 ਮੌਤਾਂ ਹੋਈਆਂ ਹਨ।ਸ਼ਨੀਵਾਰ ਨੂੰ ਹੁਸ਼ਿਆਰਪੁਰ ਦੇ ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦੋਂ ਕਿ 274 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।

ਵੱਖ-ਵੱਖ ਜ਼ਿਲ੍ਹਿਆਂ 'ਚ 98 ਮਰੀਜ਼ ਆਕਸੀਜਨ ਸਪੋਰਟ 'ਤੇ ਹਨ, ਜਦਕਿ 32 ਮਰੀਜ਼ਾਂ ਨੂੰ ICU 'ਚ ਸ਼ਿਫਟ ਕੀਤਾ ਗਿਆ ਹੈ, 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਸੂਬੇ 'ਚ ਇਸ ਸਮੇਂ 2344 ਐਕਟਿਵ ਮਰੀਜ਼ ਹਨ।

ਸ਼ਨੀਵਾਰ ਨੂੰ ਮੁਹਾਲੀ 'ਚ 59, ਜਲੰਧਰ ਅਤੇ ਲੁਧਿਆਣਾ ਤੋਂ 34-34, ਬਠਿੰਡਾ 32, ਅੰਮ੍ਰਿਤਸਰ 23, ਹੁਸ਼ਿਆਰਪੁਰ 20 ਤੇ ਰੋਪੜ ਤੋਂ 16 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਸੂਬੇ 'ਚ ਸ਼ਨੀਵਾਰ ਨੂੰ 8913 ਸੈਂਪਲ ਜਾਂਚ ਲਈ ਭੇਜੇ ਗਏ। ਟੀਕਾਕਰਨ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਅੱਜ 7403 ਲੋਕਾਂ ਨੇ ਟੀਕਾਕਰਨ ਕਰਵਾਇਆ। ਇਨ੍ਹਾਂ 'ਚੋਂ 1100 ਲੋਕਾਂ ਨੇ ਪਹਿਲੀ, ਜਦਕਿ 6303 ਲੋਕਾਂ ਨੇ ਦੂਜੀ ਡੋਜ਼ ਲਗਵਾਈ।

ਪੰਜਾਬ ’ਚ ਦਿਨੋ-ਦਿਨ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤੀ ਵਧਾਉਂਦਿਆਂ ਇਹ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਅਨੁਸਾਰ ਹੁਣ ਪੰਜਾਬ ’ਚ ਜਨਤਕ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਸਾਰੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ, ਇਨਡੋਰ ਅਤੇ ਆਊਟਡੋਰ ਮੀਟਿੰਗਾਂ, ਮਾਲਜ਼, ਜਨਤਕ ਥਾਵਾਂ 'ਤੇ ਮਾਸਕ ਪਹਿਨਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਇਸ ਦੇ ਨਾਲ ਹੀ ਭੀੜ ਵਾਲੀਆਂ ਥਾਵਾਂ ’ਤੇ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸਾਰੇ ਨਾਗਰਿਕ ਜਲਦ ਤੋਂ ਜਲਦ ਵੈਕਸੀਨ ਦੀ ਦੂਜੀ ਡੋਜ਼ ਜਾਂ ਬੂਸਟਰ ਡੋਜ਼ ਲਗਵਾਉਣ। ਬੀਮਾਰੀ ਦੇ ਲੱਛਣ ਮਹਿਸੂਸ ਹੋਣ ’ਤੇ ਟੈਸਟ ਕਰਵਾਉਣ ਅਤੇ ਕੋਰੋਨਾ ਨਾਲ ਸਬੰਧਿਤ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। 

ਕੋਰੋਨਾ ਦੇ ਕੇਸ ਦੇਸ਼ ਭਰ ’ਚ ਮੁੜ ਵਧਣੇ ਸ਼ੁਰੂ ਹੋ ਗਏ ਹਨ ਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਹੀ ਕੁਝ ਦਿਨ ਪਹਿਲਾਂ ਦਿੱਲੀ ’ਚ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਸੀ। 

ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਕੋਰਾ ਕੋਵਿਡ ਦਿਸ਼ਾ-ਨਿਰਦੇਸ਼ਾਂ ਵਿੱਚ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਗੱਲ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਾਰੇ ਨਾਗਰਿਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਜਾਂ ਬੂਸਟਰ ਡੋਜ਼ ਜਲਦੀ ਤੋਂ ਜਲਦੀ ਲੈਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਲੱਛਣ ਮਹਿਸੂਸ ਹੋਣ 'ਤੇ ਟੈਸਟ ਕਰਵਾਉਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੰਦੇ ਹੋਏ ਜਨਤਕ ਥਾਵਾਂ 'ਤੇ ਥੁੱਕਣ 'ਤੇ ਪਾਬੰਦੀ ਲਗਾਈ ਗਈ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
Punjab Politics: ਭਾਜਪਾ 'ਚ ਜਾਂਦਿਆ ਹੀ ਅੰਗੂਰਾਲ ਫਸੇ ਕਸੂਤੇ! ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਕਰਨ ਜਾ ਰਹੀ ਨਾਮਜ਼ਦ, ਜਾਣੋ ਮਾਮਲਾ
Punjab Politics: ਭਾਜਪਾ 'ਚ ਜਾਂਦਿਆ ਹੀ ਅੰਗੂਰਾਲ ਫਸੇ ਕਸੂਤੇ! ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਕਰਨ ਜਾ ਰਹੀ ਨਾਮਜ਼ਦ, ਜਾਣੋ ਮਾਮਲਾ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
Gas: ਗੈਸ ਦੇ ਬਰਨਰ ‘ਚ ਜੰਮੇ ਹੋਏ ਤੇਲ ਤੇ ਕਾਰਬਨ ਨਾਲ ਸੇਕ ਹੋ ਗਿਆ ਘੱਟ, ਤਾਂ ਅਪਣਾਓ ਆਹ ਸੌਖੇ ਤਰੀਕੇ, ਹੋ ਜਾਵੇਗਾ ਸਾਫ
Gas: ਗੈਸ ਦੇ ਬਰਨਰ ‘ਚ ਜੰਮੇ ਹੋਏ ਤੇਲ ਤੇ ਕਾਰਬਨ ਨਾਲ ਸੇਕ ਹੋ ਗਿਆ ਘੱਟ, ਤਾਂ ਅਪਣਾਓ ਆਹ ਸੌਖੇ ਤਰੀਕੇ, ਹੋ ਜਾਵੇਗਾ ਸਾਫ
Advertisement
for smartphones
and tablets

ਵੀਡੀਓਜ਼

Navdeep singh arrested | ਪੁਲਿਸ ਨੇ ਚੁੱਕਿਆ ਵਾਟਰ ਕੈਨਨ ਵਾਲਾ ਨਵਦੀਪ | Water Cannon Boyਦਿਲਜੀਤ ਕਰੀਨਾ ਦੀ ਫਿਲਮ CREW ਦਾ Public ReviewBhagwant Mann| CM ਨੇ ਕੀ ਅਤੇ ਕਿੱਥੋਂ ਰੱਖਿਆ ਧੀ ਦਾ ਨਾਮ, ਕੀ ਦੱਸਿਆ ਮਤਲਬ ?Kisan Protest| BJP ਲੀਡਰਾਂ ਖ਼ਿਲਾਫ਼ ਲੱਗੇ ਪੋਸਟਰ, ਪਿੰਡ 'ਚ ਐਂਟਰੀ ਬੈਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
Punjab Politics: ਭਾਜਪਾ 'ਚ ਜਾਂਦਿਆ ਹੀ ਅੰਗੂਰਾਲ ਫਸੇ ਕਸੂਤੇ! ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਕਰਨ ਜਾ ਰਹੀ ਨਾਮਜ਼ਦ, ਜਾਣੋ ਮਾਮਲਾ
Punjab Politics: ਭਾਜਪਾ 'ਚ ਜਾਂਦਿਆ ਹੀ ਅੰਗੂਰਾਲ ਫਸੇ ਕਸੂਤੇ! ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਕਰਨ ਜਾ ਰਹੀ ਨਾਮਜ਼ਦ, ਜਾਣੋ ਮਾਮਲਾ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
Gas: ਗੈਸ ਦੇ ਬਰਨਰ ‘ਚ ਜੰਮੇ ਹੋਏ ਤੇਲ ਤੇ ਕਾਰਬਨ ਨਾਲ ਸੇਕ ਹੋ ਗਿਆ ਘੱਟ, ਤਾਂ ਅਪਣਾਓ ਆਹ ਸੌਖੇ ਤਰੀਕੇ, ਹੋ ਜਾਵੇਗਾ ਸਾਫ
Gas: ਗੈਸ ਦੇ ਬਰਨਰ ‘ਚ ਜੰਮੇ ਹੋਏ ਤੇਲ ਤੇ ਕਾਰਬਨ ਨਾਲ ਸੇਕ ਹੋ ਗਿਆ ਘੱਟ, ਤਾਂ ਅਪਣਾਓ ਆਹ ਸੌਖੇ ਤਰੀਕੇ, ਹੋ ਜਾਵੇਗਾ ਸਾਫ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Embed widget