Chandigarh Corona Curfew: ਐਤਵਾਰ ਨੂੰ ਚੰਡੀਗੜ੍ਹ 'ਚ ਕੋਰੋਨਾ ਕਰਫਿਊ
ਚੰਡੀਗੜ੍ਹ ਵਿੱਚ ਕੁੱਝ ਰਾਹਤ ਦੇ ਨਾਲ ਵੀਕੈਂਡ ਕਰਫਿਊ ਚੁੱਕਿਆ ਗਿਆ ਹੈ ਪਰ ਐਤਵਾਰ ਨੂੰ ਕਰਫਿਊ ਜਾਰੀ ਰਹੇਗਾ।ਚੰਡੀਗੜ੍ਹ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ 13 ਜੂਨ ਸਵੇਰੇ 5 ਵਜੇ ਤੋਂ 14 ਜੂਨ ਸਵੇਰੇ ਪੰਜ ਵਜੇ ਤੱਕ ਕੋਰੋਨਾ ਕਰਫਿਊ ਜਾਰੀ ਰਹੇਗਾ।
ਚੰਡੀਗੜ੍ਹ: ਚੰਡੀਗੜ੍ਹ ਵਿੱਚ ਕੁੱਝ ਰਾਹਤ ਦੇ ਨਾਲ ਵੀਕੈਂਡ ਕਰਫਿਊ ਚੁੱਕਿਆ ਗਿਆ ਹੈ ਪਰ ਐਤਵਾਰ ਨੂੰ ਕਰਫਿਊ ਜਾਰੀ ਰਹੇਗਾ।ਚੰਡੀਗੜ੍ਹ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ 13 ਜੂਨ ਸਵੇਰੇ 5 ਵਜੇ ਤੋਂ 14 ਜੂਨ ਸਵੇਰੇ ਪੰਜ ਵਜੇ ਤੱਕ ਕੋਰੋਨਾ ਕਰਫਿਊ ਜਾਰੀ ਰਹੇਗਾ।
There shall be a Corona curfew from 5 am on 13th June till 5 am on 14th June in the UT: Chandigarh administration pic.twitter.com/qo1AYxP42i
— ANI (@ANI) June 11, 2021
ਕੋਰੋਨਾ ਕੇਸਾਂ ਵਿੱਚ ਕਮੀ ਆਉਣ ਦੇ ਨਾਲ ਕੋਰੋਨਾ ਪਾਬੰਦੀਆਂ ਵਿੱਚ 8 ਜੂਨ ਨੂੰ ਰਾਹਤ ਦੇ ਨਾਲ ਆਦੇਸ਼ ਦਿੱਤੇ ਗਏ ਸੀ।ਇਨ੍ਹਾਂ ਮੁਤਾਬਿਕ ਚੰਡੀਗੜ੍ਹ ਵਿੱਚ ਫਿਲਹਾਲ ਨਾਇਟ ਕਰਫਿਊ ਰਾਤ 10 ਵਜੇ ਤੋਂ ਸਵੇਰ 5ਵਜੇ ਤੱਕ ਜਾਰੀ ਰਹੇਗਾ।ਦੋ ਮਹੀਨੇ ਬਾਅਦ ਸੁਖਨਾ ਲੇਕ ਮੁੜ ਖੁੱਲ੍ਹ ਗਈ ਹੈ। ਇਸ ਦੇ ਨਾਲ ਹੀ ਦੁਕਾਨਾਂ, ਜਿਮ ਅਤੇ ਸਪਾ ਸੈਂਟਰ 50 ਫੀਸਦ ਸਟਾਫ ਨਾਲ ਖੁੱਲ ਸਕਦੇ ਹਨ।ਸਾਰੀਆਂ ਦੁਕਾਨਾਂ ਨੂੰ ਸਵੇਰ 10 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣ ਦੀ ਇਜਾਜ਼ਤ ਹੈ।
ਇਸ ਦੇ ਨਾਲ ਹੀ ਸ਼ੌਪਿੰਗ ਮਾਲ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲਣਗੇ।ਸਿਨੇਮਾ ਹਾਲ ਅਤੇ ਥੀਏਟਰ ਫਿਲਹਾਲ ਬੰਦ ਰਹਿਣਗੇ।ਵੀਕੈਂਡ ਲੌਕਡਾਊਨ ਨਹੀਂ ਹੋਏਗਾ ਪਰ ਸਿਰਫ ਐਤਵਾਰ ਨੂੰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲਣਗੀਆਂ ਬਾਕੀ ਸਭ ਬੰਦ ਰਹੇਗਾ।