ਪੜਚੋਲ ਕਰੋ

ਫਸਲਾਂ ਅਜੇ ਖੇਤਾਂ ਵਿੱਚ ਹਨ ਜਦਕਿ ਹੋਏ ਫ਼ਸਲੀ ਨੁਕਸਾਨ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਹੈ : ਹਰਭਜਨ ਈਟੀਓ

Jalandhar News : 'ਆਪ' ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਪਹਿਲੀ ਐਸੀ ਸਰਕਾਰ ਹੈ ,ਜਿਸ ਵੱਲੋਂ ਭਾਰੀ ਅਤੇ ਬੇਮੌਸਮੀ ਬਰਸਾਤ ਕਾਰਨ ਹੋਏ ਕਿਸਾਨਾਂ ਦੇ ਹੋਏ ਨੁਕਸਾਨ

Jalandhar News : 'ਆਪ' ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਪਹਿਲੀ ਐਸੀ ਸਰਕਾਰ ਹੈ ,ਜਿਸ ਵੱਲੋਂ ਭਾਰੀ ਅਤੇ ਬੇਮੌਸਮੀ ਬਰਸਾਤ ਕਾਰਨ ਹੋਏ ਕਿਸਾਨਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੇ ਚੈੱਕ ਵੰਡ ਗਏ ਹਨ ਜਦੋਂ ਕਿ ਫ਼ਸਲ ਅਜੇ ਖੇਤ ਵਿੱਚ ਹੀ ਹੈ। ‘ਆਪ’ ਮੰਤਰੀ ਅੱਜ ਜਲੰਧਰ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ ਅਤੇ ਪਾਰਟੀ ਦੇ ਬੁਲਾਰੇ ਅਹਿਬਾਬ ਗਰੇਵਾਲ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। 

ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸਾਖੀ ਮੌਕੇ ਅਬੋਹਰ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦਿੱਤੇ ਸਨ। ਪੂਰੇ ਸੂਬੇ ਵਿੱਚ ਵਿਸ਼ੇਸ਼ ਗਿਰਦਾਵਰੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦੀ ਹੀ ਸਾਰੇ ਕਿਸਾਨਾਂ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲ ਜਾਵੇਗਾ। 'ਆਪ' ਆਗੂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਜ਼ਮੀਨ ਦੇ ਮਾਲਕ ਦੇ ਨਾਂ 'ਤੇ ਚੈੱਕ ਜਾਰੀ ਨਹੀਂ ਕੀਤੇ ਗਏ, ਸਗੋਂ ਉਸ ਖੇਤ 'ਚ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਚੈੱਕ ਜਾਰੀ ਕੀਤੇ ਗਏ ਹਨ। ਇਸ ਤਰ੍ਹਾਂ ਮੁਆਵਜ਼ੇ ਦਾ ਪੈਸਾ ਅਸਲ ਵਿੱਚ ਸਹੀ ਲੋਕਾਂ ਤੱਕ ਪਹੁੰਚ ਰਿਹਾ ਹੈ।

ਉਨ੍ਹਾਂ ਕਿਹਾ ਕਿ 10 ਫੀਸਦੀ ਮੁਆਵਜ਼ੇ ਦੀ ਰਾਸ਼ੀ ਮਜ਼ਦੂਰਾਂ ਅਤੇ ਕਾਮਿਆਂ ਲਈ ਰਾਖਵੀਂ ਰੱਖੀ ਗਈ ਹੈ ਕਿਉਂਕਿ ਉਹ ਲਗਾਤਾਰ ਮੀਂਹ ਅਤੇ ਗੜ੍ਹੇਮਾਰੀ ਕਾਰਨ ਔਖੇ ਵਿੱਤੀ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਈਟੀਓ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸਿਰਫ਼ ਚੁਣੇ ਹੋਏ ਲੋਕਾਂ ਜਾਂ ਭਾਈਚਾਰਿਆਂ ਨੂੰ ਹੀ ਲਾਭ ਮਿਲਦਾ ਸੀ। ਪਰ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਪ੍ਰਤੀ ਬਿੱਲ 600 ਯੂਨਿਟ ਮੁਫਤ ਬਿਜਲੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੀਟਰ (ਕਿਲੋਵਾਟ) ਦੇ ਲੋਡ ਦੇ ਨਾਂ 'ਤੇ ਗਰੀਬ ਲੋਕਾਂ ਦਾ ਸ਼ੋਸ਼ਣ ਹੁੰਦਾ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਗਰੀਬ ਲੋਕਾਂ ਦਾ ਸ਼ੋਸ਼ਣ ਬੰਦ ਹੋ ਗਿਆ ਹੈ।

ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਸਿੱਖਿਆ ਸੁਧਾਰਾਂ ਬਾਰੇ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸੂਬੇ ਵਿੱਚ ਇਮਾਨਦਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2-3 ਗੁਣਾ ਵੱਧ ਵਿਦਿਆਰਥੀਆਂ ਨੇ ਅਨੁਸੂਚਿਤ ਜਾਤੀ ਸਕਾਲਰਸ਼ਿਪ ਲਈ ਦਾਖਲਾ ਲਿਆ ਹੈ। ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 10 UPSC ਸਿਖਲਾਈ ਕੇਂਦਰ ਅਤੇ ਦੋ ਮੈਡੀਕਲ ਕਾਲਜ ਖੋਲ੍ਹੇ ਜਾਣਗੇ। 117 ਸਕੂਲ ਆਫ ਐਮੀਨੈਂਸ ਦੇ ਨਾਲ-ਨਾਲ ਸਰਕਾਰੀ ਸਕੂਲਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਣ, ਅਧਿਕਾਰੀ ਬਣ ਸਕਣ ਅਤੇ ਦੱਬੇ-ਕੁਚਲੇ ਅਤੇ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕਣ।

'ਆਪ' ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸਾਡੇ ਕਨਵੀਨਰ ਅਰਵਿੰਦ ਕੇਜਰੀਵਾਲ ਡਾ: ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ 'ਤੇ ਚੱਲਦੇ ਹਨ। ਉਨ੍ਹਾਂ ਕਿਹਾ ਕਿ ਅੱਜ ਹਰ ਸਰਕਾਰੀ ਦਫ਼ਤਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾ: ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਕਿਉਂਕਿ ਸਾਨੂੰ ਉਨ੍ਹਾਂ ਤੋਂ ਲੋਕਾਂ ਅਤੇ ਆਪਣੇ ਸੂਬੇ ਦਾ ਭਲਾ ਕਰਨ ਦੀ ਪ੍ਰੇਰਨਾ ਮਿਲਦੀ ਹੈ।

ਉਨ੍ਹਾਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ 28,000 ਤੋਂ ਵੱਧ ਨੌਕਰੀਆਂ ਦਿੱਤੀਆਂ ਅਤੇ ਸਭ ਰੈਗੂਲਰ ਹਨ। 9500 ਏਕੜ ਤੋਂ ਵੱਧ ਜ਼ਮੀਨ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਹੋਰ ਲੋਕ ਪੱਖੀ ਫੈਸਲੇ ਲਏ ਜਾਣਗੇ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
Embed widget